Business Khas

You are currently viewing ਅਦਾਕਾਰ ਸਤੀਸ਼ ਸ਼ਾਹ ਦਾ 74 ਸਾਲ ਦੀ ਉਮਰ ਵਿੱਚ ਦਿਹਾਂਤ,ਸੋਗ ਵਿੱਚ ਡੁੱਬੀ ਫਿਲਮ ਇੰਡਸਟਰੀ

ਅਦਾਕਾਰ ਸਤੀਸ਼ ਸ਼ਾਹ ਦਾ 74 ਸਾਲ ਦੀ ਉਮਰ ਵਿੱਚ ਦਿਹਾਂਤ,ਸੋਗ ਵਿੱਚ ਡੁੱਬੀ ਫਿਲਮ ਇੰਡਸਟਰੀ

ਨਾਮੀ ਅਦਾਕਾਰ ਸਤੀਸ਼ ਸ਼ਾਹ ਦਾ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ।ਉਹ ਗੁਰਦੇ ਦੀ ਬਿਮਾਰੀ ਤੋੋਂ ਪੀੜਤ ਸਨ। ਬਾਲੀਵੁੱਡ ਅਤੇ ਟੀਵੀ ਦੇ ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਨੇ 25 ਅਕਤੂਬਰ ਨੂੰ ਦੁਪਹਿਰ 2:30 ਵਜੇ 74 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਸਤੀਸ਼ ਸ਼ਾਹ ਆਪਣੇ ਕਰੀਅਰ ਦੌਰਾਨ ਕਈ ਫਿਲਮਾਂ ਵਿੱਚ ਨਜ਼ਰ ਆਏ। ਹਾਲਾਂਕਿ, ਟੀਵੀ ਸ਼ੋਅ “ਸਾਰਾਭਾਈ ਵਰਸਿਜ਼ ਸਾਰਾਭਾਈ” ਵਿੱਚ ਇੰਦਰਵਦਨ ਸਾਰਾਭਾਈ ਉਰਫ ਇੰਦੂ ਦੀ ਭੂਮਿਕਾ ਵਿਚ ਨਜ਼ਰ ਆਏ। ਇਸ ਕਾਮੇਡੀ ਸ਼ੋਅ ਵਿੱਚ ਸਤੀਸ਼ ਦਾ ਰੋਲ ਸ਼ਾਨਦਾਰ ਸੀ। ਅੱਜ ਵੀ, ਸ਼ੋਅ ਦੀਆਂ ਕਲਿੱਪਾਂ ਇੰਸਟਾਗ੍ਰਾਮ ‘ਤੇ ਵਾਇਰਲ ਹੁੰਦੀਆਂ ਹਨ।