Business Khas

Latest news
ਅਮਰੀਕਾ ਨੇ ਹੁਣ ਤੱਕ ਖਰਚ ਕੀਤੇ 37.5 ਅਰਬ ਡਾਲਰ, 87 ਅਰਬ ਡਾਲਰ ਹੋਰ ਮੰਗੇ ਐਜੁਕੇਸ਼ਨ ਸਿਸਟਮ ਉਨ੍ਹਾਂ ਦੇ ਅਸਤੀਫੇ ਨਾਲ ਸੁਧਰਦਾ ਹੈ ਤਾਂ ਉਹ ਅਹੁਦਾ ਛੱਡਣ ਨੂੰ ਤਿਆਰ ਬਰਨਾਲਾ ਵਿਖੇ ਪੁਲਿਸ ਵਲੋ ਸਫਾਈ ਸੇਵਕਾਂ ਉਪਰ ਲਾਠੀਚਾਰਜ ਕਰਨਾ ਮੰਦਭਾਗਾ: ਰਾਜਿੰਦਰ ਬੇਰੀ ਭਾਜਪਾ ਸਰਕਾਰ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ’ਤੇ ਉਤਾਰੂ : ਡਾ. ਨਵਜੋਤ ਸਿੰਘ ਦਾਹੀਆ ਸਾਫ ਜਲੰਧਰ, ਸੁੰਦਰ ਜਲੰਧਰ’ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ ब्लॉक स्तरीय बैंकर्स समिति की बैठकें शुरू इंटरनेट की दुनिया में किसी पर मत करें भरोसा ਕੇਂਦਰੀ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਪੰਜਾਬ ਸਰਕਾਰ ਦੀ ਸਹਿਮਤੀ ਕਰਕੇ ਆਟੋ ਸੇਲ ਪਰਚੇਸ ਦਾ ਕਾਰੋਬਾਰ ਨੀਟ ਪੇਪਰ ਲੀਕ ਵਿਵਾਦ ਤੇ ਪ੍ਰਦਰਸ਼ਨਾਂ 'ਤੇ PM ਮੋਦੀ ਦਾ ਵੱਡਾ ਬਿਆਨ ਦਿੱਲੀ ਵਿਦਿਆਰਥੀ ਪ੍ਰਦਰਸ਼ਨ ਦੇ ਹੱਕ 'ਚ ਡਟੇ ਦਿਲਜੀਤ ਦੁਸਾਂਝ
You are currently viewing ਪਾਵਨ ਸਰੂਪਾਂ ਦਾ ਨੂੰ ਲੈ ਕੇ ਵਾਦ ਵਿਵਾਦ ਵਧਿਆ ਹੈ ਆਮ ਸੰਗਤਾਂ ਵਿੱਚ ਭਾਰੀ ਬੇਚੈਨੀ

ਪਾਵਨ ਸਰੂਪਾਂ ਦਾ ਨੂੰ ਲੈ ਕੇ ਵਾਦ ਵਿਵਾਦ ਵਧਿਆ ਹੈ ਆਮ ਸੰਗਤਾਂ ਵਿੱਚ ਭਾਰੀ ਬੇਚੈਨੀ

328ਪਾਵਨ ਸਰੂਪਾਂ ਨੂੰ ਲੈਕੇ ਸੰਗਤਾਂ ਵਿਚ ਭਾਰੀ ਬੇਚੈਨੀ ਸਾਰੀ ਸਚਾਈ ਸਾਹਮਣੇ ਲਿਆਂਦੀ ਜਾਵੇ ਸਿੱਖ ਤਾਲਮੇਲ ਕਮੇਟੀ :   ਜਦੋਂ ਤੋਂ 328 ਪਾਵਨ ਸਰੂਪਾਂ ਦਾ ਨੂੰ ਲੈ ਕੇ ਵਾਦ ਵਿਵਾਦ ਵਧਿਆ ਹੈ ਆਮ ਸੰਗਤਾਂ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। 328 ਪਾਵਨ ਨੂੰ ਲੈਕੇ ਵੱਖ ਵੱਖ ਚਰਚਾਵਾਂ ਚੱਲ ਰਹੀਆਂ ਹਨ ਇਕ ਇਹ ਕਿ ਪਾਵਨ ਸਰੂਪ ਦੇ ਨਾਮ ਤੇ ਫਰਾਡ ਕੀਤਾ ਗਿਆ ਹੈ ਸਰੂਪ ਕੀਤੇ ਗਏ ਨਹੀਂ ਹਨ ਅਤੇ ਇਕ ਇਹ ਗੱਲ ਸਹਮਣੇ ਆ ਰਹੀ ਹੈ ਕਿ ਬਿਨਾਂ ਰਿਕਾਰਡ ਤੋਂ ਕੇ ਲੀਡਰਾਂ ਦੀਆਂ ਪਰਚੀਆਂ ਤੇ ਸਰੂਪ ਸੰਗਤਾਂ ਨੂੰ ਦਿੱਤੇ ਗਏ ਹਨ ਪਰ ਇਹਨਾਂ ਚਰਚਾਵਾਂ ਨਾਲ ਆਮ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਹਰਵਿੰਦਰ ਸਿੰਘ ਚਿੱਟਕਾਰਾ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਸੋਨੂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪਾਵਨ ਸਰੂਪਾਂ ਦੇ ਨਾਮ ਤੇ ਫਰਾਡ ਕਰਨਾ ਜਾਂ ਬਿਨਾਂ ਰਿਕਾਰਡ ਰੱਖੇ ਪਾਵਨ ਸਰੂਪ ਦੇਣੇ ਦੋਨੋਂ ਹੀ ਭਾਰੀ ਅਪਰਾਧ ਹਨ ਜੌ ਕਿਸੇ ਕ਼ੀਮਤ ਤੇ ਵੀ ਮਾਫ ਨਹੀ ਕੀਤੇ ਜਾ ਸਕਦੇ ਉਹਨਾਂ ਕਿਹਾ ਬਰਗਾੜੀ ਵਿੱਚ ਗੁਰੂ ਸਾਹਿਬ ਜੀ ਦੇ ਇਕ ਸਰੂਪ ਦੇ ਨਿਰਾਦਰ ਨਾਲ ਸੰਗਤਾਂ ਵਿੱਚ ਕਿੰਨਾ ਰੋਸ ਪੈਦਾ ਹੋ ਗਿਆ ਸੀ ਇਹ ਤਾਂ 382 ਸਰੂਪਾਂ ਦਾ ਮਾਮਲਾ ਹੈ

ਅਗਰ ਇਕ ਸਰੂਪ ਵੀ ਗ਼ਲਤ ਨੀਅਤ ਵਾਲੇ ਕੋਲ ਪਹੁੰਚਿਆ ਤਾਂ ਇਸ ਦੇ ਕਿ ਨਤੀਜੇ ਭੁਗਤਣੇ ਪੇ ਸਕਦੇ ਹਨ ਇਸ ਲਈ ਅਸੀਂ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੋਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਵਿੱਚ ਸਿਆਸਤ ਨਾ ਕੀਤੀ ਜਾਵੇ ਸਗੋਂ ਸਾਰੀ ਸਚਾਈ ਸਿੱਖ ਸੰਗਤਾਂ ਸਹਮਣੇ ਲਿਆਂਦੀ ਜਾਏ ਅਤੇ ਜਿਸ ਜਿਸ ਨੇ ਇਸ ਮਾਮਲੇ ਵਿਚ ਅਣਗਿਹਲੀ ਕੀਤੀ ਜਾ ਜਾਣ ਬੁੱਝ ਕੇ ਫਰਾਡ ਕੀਤਾ ਉਹਨਾਂ ਉੱਤੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ ਤਾਂ ਜੌ ਕੋਈ ਵੀ ਪਾਵਨ ਸਰੂਪਾਂ ਬਾਰੇ ਕਿੱਸੇ ਤਰਾ ਦੀ ਲਪਰਵਾਈ ਨਾ ਕਰ ਸਕੇ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਅਤੇ ਪਾਰਦਰਸ਼ਤਾ ਬਣੀ ਰਹੇ