Business Khas

Latest news
ਏਸ਼ੀਅਨ ਗੇਮਜ਼ ਫਾਈਨਲ 'ਚ ਚੀਨ ਨੂੰ 1-0 ਨਾਲ ਦਿੱਤੀ ਮਾਤ किसानों को फसल की बिक्री के लिए मंडियों में कोई मुश्किल पेश नहीं आने दी जाएगी पंजाब सरकार नशों के खिलाफ निर्णायक लड़ाई लड़ रही है : मोहिंदर भगत   ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੀਆਂ ਜੁੰਮੇਵਾਰੀਆਂ ਤੋਂ ਭਗੋੜੇ ਨਾ ਹੋਣ : ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ जालंधर नॉर्थ के वार्ड-83 में पेयजल समस्या दूर, मेयर वनीत धीर ने नए ट्यूबवेल का किया उद्घाटन SIR: ਜਿਨ੍ਹਾਂ 20 ਸੂਬਿਆਂ ‘ਚ ਵੋਟਾਂ ਕੱਟੀਆਂ ਗਈਆਂ, ਉੱਥੇ ਮੁੜ ਮੁਹਿੰਮ ਚਲਾਏਗਾ ਚੋਣ ਕਮਿਸ਼ਨ ਤਰਨਤਾਰਨ ਬਾਰਡਰ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, BSF ਦੀ ਕਾਰਵਾਈ ‘ਚ 2 ਘੁਸਪੈਠੀਏ ਢੇਰ अमेरिका: सज़ा-ए-मौत पाने वाली क़ैदी दो ज़हरीले इंजेक्शन के बाद भी ज़िंदा ਮੁੱਕੇਬਾਜ਼ੀ 'ਚ ਜਿੱਤਿਆ ਸੋਨ ਤਗਮਾ, ਭਾਰਤ ਦੀ ਦੂਜੀ ਮਹਿਲਾ ਬਣੀ ਮਾਨਸਾ ਜੇਲ੍ਹ ‘ਚ ਪਾਸਟਰ ਬਜਿੰਦਰ ਸਿੰਘ ਦੀ ਅਚਾਨਕ ਵਿਗੜੀ ਤਬੀਅਤ

ਰਾਮ ਰਹੀਮ ਨੂੰ ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚੋਂ ਸਬੂਤਾਂ ਦੀ ਘਾਟ ਕਾਰਨ ਬਰੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਛਤਰਪਤੀ ਕਤਲ ਕੇਸ ਵਿੱਚੋਂ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਸੀਬੀਆਈ ਅਦਾਲਤ ਦੇ ਫੈਸਲੇ ਨੂੰ ਅੰਸ਼ਕ ਤੌਰ ‘ਤੇ ਸੋਧਦੇ ਹੋਏ, ਹਾਈ ਕੋਰਟ ਨੇ ਰਾਮ ਰਹੀਮ ਨੂੰ ਸ਼ੱਕ ਦਾ ਲਾਭ ਦਿੱਤਾ। ਹਾਲਾਂਕਿ, ਮਾਮਲੇ ਦੇ ਹੋਰ ਤਿੰਨ ਦੋਸ਼ੀਆਂ, ਕੁਲਦੀਪ, ਨਿਰਮਲ ਅਤੇ ਕਿਸ਼ਨ ਲਾਲ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ। ਇਹ ਫੈਸਲਾ ਦੋਸ਼ੀਆਂ ਦੁਆਰਾ ਅਪੀਲਾਂ ਤੋਂ ਬਾਅਦ ਆਇਆ ਹੈ।

ਮਾਮਲੇ ਦੇ ਤਿੰਨ ਹੋਰ ਦੋਸ਼ੀਆਂ ਕੁਲਦੀਪ, ਨਿਰਮਲ ਅਤੇ ਕਿਸ਼ਨ ਲਾਲ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ। ਵਿਸ਼ੇਸ਼ ਸੀਬੀਆਈ ਅਦਾਲਤ ਦੇ ਫੈਸਲੇ ਖਿਲਾਫ ਦੋਸ਼ੀਆਂ ਵੱਲੋਂ ਦਾਇਰ ਅਪੀਲਾਂ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ। ਇਸ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੇ 2019 ਦੇ ਫੈਸਲੇ ਦੇ ਖਿਲਾਫ ਅਪੀਲ ਦਾਈਰ ਕੀਤੀ ਸੀ। ਜਿਸ ਵਿੱਚ ਕੋਰਟ ਨੇ ਅੱਜ ਉਸ ਨੂੰ ਬਰੀ ਕਰ ਦਿੱਤਾ ਹੈ। ਗੁਰਮੀਤ ਸਿੰਘ ਰਾਮ ਰਹੀਮ ਦੋ ਸਾਧਵੀਆਂ ਨਾਲ ਜ਼ਬਰ ਜਨਾਹ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਹਨ। ਇਸ ਵੇਲੇ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਹਲਾਂਕਿ, ਸਮੇਂ-ਸਮੇਂ ਤੇ ਉਹ ਪੈਰੋਲ ਤੇ ਬਾਹਰ ਆਉਂਦਾ ਰਹਿੰਦਾ ਹੈ। ਜਿਸ ਨੂੰ ਲੈ ਕੇ ਕਈ ਵਾਰੀ ਵਿਰੋਧ ਵੀ ਜਤਾਇਆ ਜਾਂਦਾ ਹੈ।