Business Khas

Latest news
किसानों को फसल की बिक्री के लिए मंडियों में कोई मुश्किल पेश नहीं आने दी जाएगी पंजाब सरकार नशों के खिलाफ निर्णायक लड़ाई लड़ रही है : मोहिंदर भगत   ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੀਆਂ ਜੁੰਮੇਵਾਰੀਆਂ ਤੋਂ ਭਗੋੜੇ ਨਾ ਹੋਣ : ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ जालंधर नॉर्थ के वार्ड-83 में पेयजल समस्या दूर, मेयर वनीत धीर ने नए ट्यूबवेल का किया उद्घाटन SIR: ਜਿਨ੍ਹਾਂ 20 ਸੂਬਿਆਂ ‘ਚ ਵੋਟਾਂ ਕੱਟੀਆਂ ਗਈਆਂ, ਉੱਥੇ ਮੁੜ ਮੁਹਿੰਮ ਚਲਾਏਗਾ ਚੋਣ ਕਮਿਸ਼ਨ ਤਰਨਤਾਰਨ ਬਾਰਡਰ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, BSF ਦੀ ਕਾਰਵਾਈ ‘ਚ 2 ਘੁਸਪੈਠੀਏ ਢੇਰ अमेरिका: सज़ा-ए-मौत पाने वाली क़ैदी दो ज़हरीले इंजेक्शन के बाद भी ज़िंदा ਮੁੱਕੇਬਾਜ਼ੀ 'ਚ ਜਿੱਤਿਆ ਸੋਨ ਤਗਮਾ, ਭਾਰਤ ਦੀ ਦੂਜੀ ਮਹਿਲਾ ਬਣੀ ਮਾਨਸਾ ਜੇਲ੍ਹ ‘ਚ ਪਾਸਟਰ ਬਜਿੰਦਰ ਸਿੰਘ ਦੀ ਅਚਾਨਕ ਵਿਗੜੀ ਤਬੀਅਤ भक्ति के मार्ग पर संकल्प अडिग हो, सिर जाए पर कदम न डगमगाए- नवजीत भारद्वाज
You are currently viewing ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੀਆਂ ਜੁੰਮੇਵਾਰੀਆਂ ਤੋਂ ਭਗੋੜੇ ਨਾ ਹੋਣ : ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ

ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੀਆਂ ਜੁੰਮੇਵਾਰੀਆਂ ਤੋਂ ਭਗੋੜੇ ਨਾ ਹੋਣ : ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ

ਜਲੰਧਰ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਜਥੇਬੰਦੀ ਦੇ ਆਗੂਆਂ ਨੇ ਕਿਹਾ ਹੈ ਕਿ ਕਾਰਜਕਾਰਨੀ ਕਮੇਟੀ ਦੀ ਇਕੱਤਰਤਾ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚਾਵਲਾ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਜੋ ਬਿਆਨ ਦਿੱਤਾ ਹੈ, ਇਹ ਸਿੱਖ ਪ੍ਰੰਪਰਾਵਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਠੇਸ ਪਹੁੰਚਾਉਣ ਵਾਲਾ ਹੈ।

ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਫਗਵਾੜਾ ਨੇ ਕਿਹਾ ਕਿ ਬਹਿਰੀਨ ਦੀ ਇੱਕ ਬੀਬੀ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਜਬਰ ਜਨਾਹ ਵਰਗੇ ਸੰਗੀਨ ਜੁਰਮ ਦੇ ਕਥਿਤ ਇਲਜ਼ਾਮ ਲੱਗੇ ਹਨ। ਮੀਡੀਆ ਰਾਹੀਂ ਮਿਲੀਆਂ ਵੱਖ-ਵੱਖ ਵੀਡੀਓਜ਼ ਅਤੇ ਹੋਰ ਸਰੋਤਾਂ ਵਿੱਚਲੇ ਠੋਸ ਸਬੂਤਾਂ ਰਾਹੀਂ ਇਹ ਸਿੱਧ ਹੋ ਚੁੱਕਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਬਹਿਰੀਨ ਵਾਲੀ ਬੀਬੀ ਨੂੰ ਲਗਾਤਾਰ ਸਰਾਵਾਂ ਵਿੱਚ ਰੱਖ ਕੇ ਰਹਾਇਸ਼, ਗੱਡੀ, ਸੇਵਾਦਾਰ ਦਿੰਦੇ ਰਹੇ।

ਇਹ ਵੀ ਸਿੱਧ ਹੋ ਚੁੱਕਾ ਹੈ ਕਿ ਪ੍ਰਧਾਨ ਧਾਮੀ ਦੀ ਆਗਿਆ ਨਾਲ ਧਰਮ ਪ੍ਰਚਾਰ ਕਮੇਟੀ ਫੰਡ ਵਿੱਚੋਂ ਉਕਤ ਬੀਬੀ ਨੂੰ ਇੱਕ ਲੱਖ ਰੁਪਏ ਵੀ ਦਿੱਤੇ ਗਿਆ। ਇਸ ਵਿੱਚ ਜਾਂਚ ਕਿਸ ਗੱਲ ਦੀ ਕਰਵਾਉਣੀ ਹੈ?

ਇਸ ਬਾਬਤ ਤਾਂ ਪ੍ਰਧਾਨ ਧਾਮੀ ਨੇ ਸਿੱਖ ਕੌਮ ਨੂੰ ਇਹ ਦੱਸਣਾ ਹੋਵੇਗਾ ਕਿ ਬਹਿਰੀਨ ਵਾਲੀ ਬੀਬੀ ਕਿਸ ਸਾਜ਼ਿਸ਼ ਅਧੀਨ ਲਿਆਂਦੀ ਗਈ ਸੀ ਅਤੇ ਉਸ ਦੀ ਲਗਾਤਾਰ ਕਈ ਮਹੀਨੇ ਉੱਚ ਦਰਜੇ ਦੀ ਮੇਜ਼ਬਾਨੀ ਅਤੇ ਲੱਖਾਂ ਰੁਪਏ ਗੁਰੂ ਦੀ ਗੋਲਕ ਵਿੱਚੋਂ ਦੇਣ ਦਾ ਕਾਰਨ ਕੀ ਸੀ?

ਭਾਈ ਫਗਵਾੜਾ ਨੇ ਕਿਹਾ ਕਿ ਜਿਸ ਢੰਗ ਨਾਲ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਾਹਲੀ ਵਿੱਚ ਤਖ਼ਤ ਵੱਲੋਂ ਕਿਸੇ ਨੂੰ ਛੇਕਣ ਦਾ ਸਾਰਾ ਵਿਧੀ-ਵਿਧਾਨ ਛਿੱਕੇ ਟੰਗ ਕੇ ਬਿਨਾਂ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਦੇ ਫੈਸਲਾ ਕੀਤਾ ਹੈ, ਉਹ ਇਸ ਵਾਪਰੇ ਘਟਨਾਕ੍ਰਮ ਨੂੰ ਹੋਰ ਵੀ ਸ਼ੱਕੀ ਬਣਾ ਦਿੰਦਾ ਹੈ। ਸਾਡਾ ਸ਼ੱਕ ਸੀ ਜੋ ਹੌਲੀ-ਹੌਲੀ ਯਕੀਨ ਵਿੱਚ ਬਦਲ ਰਿਹਾ ਕਿ ਕਿਸੇ ਵੱਡੀ ਸਿਆਸੀ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਦੇ ਡਰ ਤੋਂ ਪ੍ਰਧਾਨ ਧਾਮੀ ਅਤੇ ਜਥੇਦਾਰ ਤੇਜ਼ੀ ਨਾਲ ਇਸ ਮਾਮਲੇ ਨੂੰ ਰਫਾ-ਦਫਾ ਕਰਨਾ ਚਹੁੰਦੇ ਹਨ।

ਉਹਨਾਂ ਕਿਹਾ ਕਿ ਇਹ ਸਾਜ਼ਿਸ਼ ਤਾਂ ਸਿਆਸੀ ਹੋ ਸਕਦੀ ਹੈ ਪਰ ਇਹ ਮਾਮਲਾ ਸਿਰਫ਼ ਜਬਰ ਜਨਾਹ ਦਾ ਨਾ ਹੋ ਕੇ ਸਿੱਖ ਕੌਮ ਦੇ ਪਾਵਨ ਤਖ਼ਤ ਸਾਹਿਬਾਨ ਦੀ ਅਜ਼ਮਤ ਅਤੇ ਸ਼੍ਰੋਮਣੀ ਸੰਸਥਾਵਾਂ ਦੀ ਵਕਾਰੀ ਭਰੋਸੇਯੋਗਤਾ ਦਾ ਵੀ ਹੈ, ਜਿਸ ਨੂੰ ਪ੍ਰਧਾਨ ਧਾਮੀ ਅੱਖੋਂ-ਪਰੋਖੇ ਕਰ ਰਹੇ ਹਨ। ਉਹਨਾਂ ਕਿਹਾ ਕਿ ਸੀਬੀਆਈ ਜਾਂਚ ਦਾ ਰਾਗ ਅਲਾਪਣਾ ਵੀ ਇਸ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾਉਣ ਦੀ ਕਾਰਵਾਈ ਹੀ ਹੈ।