Business Khas

Latest news
ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ

ਪੁਲਿਸ ਦਾ ਅੰਦਾਜ਼ਾ ਹੈ ਕਿ ਅੰਮ੍ਰਿਤਪਾਲ ਨੇਪਾਲ ਜਾਂ ਪਾਕਿਸਤਾਨ ਦੇ ਰਸਤੇ ਵੀ ਭੱਜ ਸਕਦਾ ਹੈ ਥਾਈਲੈਂਡ?

ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਹੁਣ ਨੇਪਾਲ ਵੀ ਪਹੁੰਚ ਗਈ ਹੈ। ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਅਤੇ ਸੈਂਟਰਲ ਇੰਟੈਲੀਜੈਂਸ ਵਿੰਗ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਥਾਈਲੈਂਡ ਕਨੈਕਸ਼ਨ ਹੋਣ ਦੀ ਗੱਲ ਵੀ ਪਤਾ ਲੱਗੀ ਹੈ ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦਰਅਸਲ, ਦੁਬਈ ਵਿੱਚ ਰਹਿੰਦਿਆਂ ਅੰਮ੍ਰਿਤਪਾਲ ਸਿੰਘ ਕਈ ਵਾਰ ਥਾਈਲੈਂਡ ਜਾ ਚੁੱਕਾ ਸੀ। ਪੁਲਿਸ ਦਾ ਅੰਦਾਜ਼ਾ ਹੈ ਕਿ ਅੰਮ੍ਰਿਤਪਾਲ ਨੇਪਾਲ ਜਾਂ ਪਾਕਿਸਤਾਨ ਦੇ ਰਸਤੇ ਥਾਈਲੈਂਡ ਭੱਜਣਾ ਚਾਹੁੰਦਾ ਹੈ। ਪੁਲਿਸ ਥਾਈਲੈਂਡ ਕਨੈਕਸ਼ਨ ਦੇ ਪਿੱਛੇ ਦੋ ਵੱਡੇ ਕਾਰਨ ਦੇਖ ਰਹੀ ਹੈ। ਕਿਉਂਕਿ ਅੰਮ੍ਰਿਤਪਾਲ ਲਈ ਪੈਸੇ ਦਾ ਪ੍ਰਬੰਧ ਕਰਨ ਵਾਲੇ ਦਲਜੀਤ ਕਲਸੀ ਦੇ ਵੀ ਥਾਈਲੈਂਡ ਵਿੱਚ ਸੰਪਰਕ ਹਨ ਅਤੇ ਅਵਤਾਰ ਸਿੰਘ ਖੰਡਾ ਦੀਆਂ ਵੀ ਥਾਈਲੈਂਡ ਵਿੱਚ ਜੜ੍ਹਾਂ ਮਜ਼ਬੂਤ ​​ਹਨ। ਇਸ ਦੇ ਨਾਲ ਇਹ ਵੀ ਖੁਲਾਸਾ ਹੋਇਆ ਹੈ ਕਿ ਅੰਮ੍ਰਿਤਪਾਲ ਥਾਈਲੈਂਡ ਨੂੰ ਆਪਣਾ ਪਸੰਦੀਦਾ ਟਿਕਾਣਾ ਮੰਨਦਾ ਹੈ। ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਥਾਈਲੈਂਡ ਵਿੱਚ ਅੰਮ੍ਰਿਤਪਾਲ ਦੇ ਕੰਨੈਕਸ਼ਨ ਅਵਤਾਰ ਖੰਡਾ ਅਤੇ ਕਲਸੀ ਨੇ ਬਣਾਏ ਸਨ। ਇਹ ਵੀ ਪਤਾ ਲੱਗਾ ਹੈ ਕਿ ਦਲਜੀਤ ਕਲਸੀ ਪਿਛਲੇ 13 ਸਾਲਾਂ ਵਿੱਚ 18 ਵਾਰ ਥਾਈਲੈਂਡ ਆਇਆ ਸੀ ਅਤੇ ਇਹ ਵੀ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਦੀ ਥਾਈਲੈਂਡ ਵਿੱਚ ਇੱਕ ਮਹਿਲਾ ਦੋਸਤ ਵੀ ਹੈ। ਅੰਮ੍ਰਿਤਪਾਲ ਦਲਜੀਤ, ਅਤੇ ਖੰਡਾ ਦੇ ਕੁਨੈਕਸ਼ਨ ਨਾਲ ਆਸਾਨੀ ਨਾਲ ਲੁਕ-ਛਿਪ ਕੇ ਉੱਥੇ ਜਾ ਕੇ ਵਸ ਸਕਦਾ ਹੈ।ਸੂਤਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਕਈ ਵਾਰ ਥਾਈਲੈਂਡ ਜਾ ਚੁੱਕਾ ਹੈ। ਥਾਈਲੈਂਡ ਵਿੱਚ ਅੰਮ੍ਰਿਤਪਾਲ ਜਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਹੈ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਏਜੰਸੀਆਂ ਨੇ ਥਾਈਲੈਂਡ ਵਿਚ ਅੰਮ੍ਰਿਤਪਾਲ ਦੇ ਕੁਝ ਮਹਿਲਾ ਅਤੇ ਪੁਰਸ਼ ਦੋਸਤਾਂ ਦਾ ਵੀ ਪਤਾ ਲਗਾਇਆ ਹੈ। ਅੰਮ੍ਰਿਤਪਾਲ ਉਸ ਨਾਲ ਸੋਸ਼ਲ ਮੀਡੀਆ ‘ਤੇ ਗੱਲਬਾਤ ਕਰਦਾ ਸੀ। ਅੰਮ੍ਰਿਤਪਾਲ ਵਾਰ-ਵਾਰ ਥਾਈਲੈਂਡ ਕਿਉਂ ਜਾ ਰਿਹਾ ਹੈ? ਇਸ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।