Business Khas

Latest news
ਬਰਨਾਲਾ ਵਿਖੇ ਪੁਲਿਸ ਵਲੋ ਸਫਾਈ ਸੇਵਕਾਂ ਉਪਰ ਲਾਠੀਚਾਰਜ ਕਰਨਾ ਮੰਦਭਾਗਾ: ਰਾਜਿੰਦਰ ਬੇਰੀ ਭਾਜਪਾ ਸਰਕਾਰ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ’ਤੇ ਉਤਾਰੂ : ਡਾ. ਨਵਜੋਤ ਸਿੰਘ ਦਾਹੀਆ ਸਾਫ ਜਲੰਧਰ, ਸੁੰਦਰ ਜਲੰਧਰ’ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ ब्लॉक स्तरीय बैंकर्स समिति की बैठकें शुरू इंटरनेट की दुनिया में किसी पर मत करें भरोसा ਕੇਂਦਰੀ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਪੰਜਾਬ ਸਰਕਾਰ ਦੀ ਸਹਿਮਤੀ ਕਰਕੇ ਆਟੋ ਸੇਲ ਪਰਚੇਸ ਦਾ ਕਾਰੋਬਾਰ ਨੀਟ ਪੇਪਰ ਲੀਕ ਵਿਵਾਦ ਤੇ ਪ੍ਰਦਰਸ਼ਨਾਂ 'ਤੇ PM ਮੋਦੀ ਦਾ ਵੱਡਾ ਬਿਆਨ ਦਿੱਲੀ ਵਿਦਿਆਰਥੀ ਪ੍ਰਦਰਸ਼ਨ ਦੇ ਹੱਕ 'ਚ ਡਟੇ ਦਿਲਜੀਤ ਦੁਸਾਂਝ ਗੜ੍ਹਾ ਦਾ ਕਬੀਰ ਪਾਰਕ ਬਣਿਆ ਬਦਹਾਲੀ ਦਾ ਸ਼ਿਕਾਰ, ਮੁਹੱਲਾ ਵਾਸੀਆਂ ਨੇ ਸੁਧਾਰ ਦੀ ਕੀਤੀ ਮੰਗ डीजीपी अनुराग धनखड़, एक साल पहले संभाला था पद, मचा हड़कंप
You are currently viewing ਆਸ਼ਿਕ ਨੇ ਪ੍ਰੇਮਿਕਾ ਦੀ ਧੀ ਨੂੰ ਕਤਲ ਕਰਕੇ ਅਟੈਚੀ ‘ਚ ਪਾ ਕੇ ਜੰਗਲਾਂ ‘ਚ ਸੁੱਟਿਆ

ਆਸ਼ਿਕ ਨੇ ਪ੍ਰੇਮਿਕਾ ਦੀ ਧੀ ਨੂੰ ਕਤਲ ਕਰਕੇ ਅਟੈਚੀ ‘ਚ ਪਾ ਕੇ ਜੰਗਲਾਂ ‘ਚ ਸੁੱਟਿਆ

ਨਵਾਂਸ਼ਹਿਰ ਤੋਂ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਆਸ਼ਿਕ ਨੇ ਆਪਣੀ ਪ੍ਰੇਮਿਕਾ ਦੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਦਾ ਦਿਲ ਇਥੇ ਹੀ ਨਹੀਂ ਭਰਿਆ ਅਤੇ ਫਿਰ ਲਾਸ਼ ਨੂੰ ਇੱਕ ਅਟੈਚੀ ਨੂੰ ਪਾ ਕੇ ਜੰਗਲਾਂ ਵਿੱਚ ਸੁੱਟਿਆ ਦਿੱਤਾ। ਇਸ ਸੰਬੰਧ ਵਿੱਚ ਐਸਐਚਓ ਨਵਾਂ ਸ਼ਹਿਰ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਇਹ ਜਾਣਕਾਰੀ ਜਰੂਰ ਦਿੱਤੀ ਕਿ ਇਹ ਸਾਰਾ ਵਾਕਿਆ ਹੋਇਆ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਨੌਜਵਾਨ, ਜੋ ਕਿ ਤਲਾਕਸ਼ੁਦਾ ਕੁੜੀ ਦਾ ਪ੍ਰੇਮੀ ਹੈ, ਉਸਨੇ ਇਹ ਕਾਰਾ ਕੀਤਾ ਹੈ।

ਜਾਣਕਾਰੀ ਦਿੰਦਿਆਂ ਤੁਸ਼ਾਰ ਗੁਪਤਾ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਕਿ ਊਸ਼ਾ ਰਾਣੀ ਵਾਸੀ ਪਿੰਡ ਜਾਡਲੀ ਥਾਣਾ ਬਲਾਚੌਰ ਹਾਲ ਵਾਸੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਨੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ (Nawanshahr Police) ਕੋਲ ਆਪਣਾ ਬਿਆਨ ਲਿਖਾਇਆ ਕਿ ਉਸਦੀ ਕਰੀਬ 15 ਸਾਲਾ ਨਬਾਲਗ ਕੁੜੀ ਰਾਧਿਕਾ ਨੂੰ ਉਸ ਦੀ ਗੈਰ-ਹਾਜਰੀ ਵਿੱਚ ਕੋਈ ਵਿਅਕਤੀ ਬਹਿਲਾ-ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਕਿਧਰੇ ਲੈ ਗਿਆ ਹੈ। ਥਾਣਾ ਸਿਟੀ ਨਵਾਂਸ਼ਹਿਰ ਨੇ ਨਾ-ਮਾਲੂਮ ਵਿਅਕਤੀ ਖਿਲਾਫ ਦਰਜ ਕੀਤਾ ਗਿਆ।