ਅੰਬਾਲਾ ’ਚ ਸ਼ਾਹਪੁਰ ਪਿੰਡ ਦੇ ਨੇੜੇ ਧਨਯੋਦਾ ਪਿੰਡ ਵਿੱਚ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਚਾਰ ਸਾਲਾਂ ਦਾ ਬੱਚਾ 250 ਫੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ, ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ। ਇਸ ਤੋਂ ਬਾਅਦ ਫੌਜ ਨੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਚਾਰ ਸਾਲਾਂ ਬੱਚਾ ਆਪਣੇ ਪਿਤਾ ਦੇ ਨਾਲ ਖੇਤ ’ਚ ਦਾਦੇ ਨੂੰ ਰੋਟੀ ਦੇਣ ਲਈ ਪਹੁੰਚਿਆ ਸੀ। ਪਰ ਨਿਰਵੈਰ ਖੇਤ ’ਚ ਖੇਡਦੇ ਹੋਏ ਬੋਰਵੈੱਲ ’ਚ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ ਖਰਾਬੀ ਕਾਰਨ ਬੰਦ ਸੀ ਅਤੇ ਢੱਕਿਆ ਨਹੀਂ ਗਿਆ ਸੀ। ਫਿਲਹਾਲ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜ਼ਿਲ੍ਹਾ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ ਹੋਇਆ ਅਤੇ ਬੱਚੇ ਨੂੰ ਬਚਾਉਣ ਦੇ ਲਈ ਮਸ਼ੀਨਰੀ ਬੁਲਾਈ ਗਈ ਹੈ। ਫੌਜ ਨੇ ਬੱਚੇ ਨੂੰ ਬਚਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ, ਅਤੇ ਐਨਡੀਆਰਐਫ ਦੀ ਇੱਕ ਟੀਮ ਵੀ ਪਹੁੰਚ ਗਈ ਹੈ।
4 ਸਾਲਾਂ ਬੱਚਾ 250 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ
- Post author:businesSsKhas
- Post published:June 30, 2026
- Post category:ਦੇਸ਼
