Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ

ਟਿਊਸ਼ਨ ਦੌਰਾਨ ਵਿਦਿਆਰਥੀ ਨਾਲ ਪਿਆ ਪਿਆਰ, ਪ੍ਰੇਸ਼ਾਨ ਪਤੀ ਨੇ ਜੀਵਨਲੀਲ੍ਹਾ ਕੀਤੀ ਸਮਾਪਤ

ਚੰਡੀਗੜ੍ਹ ‘ਚ ਅਨੋਖੀ ਤੇ ਰੂਹ ਕੰਬਾਊ ਘਟਨਾ ਨੇ ਪਤੀ ਨੂੰ ਐਨਾ ਪ੍ਰੇਸ਼ਾਨ ਕੀਤਾ ਕਿ ਉਸ ਨੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ, 33 ਸਾਲਾ ਮੋਨੂੰ ਨੇ ਕੋਮਲ ਦੇ ਪਰਿਵਾਰ ਨਾਲ ਲੜ ਕੇ ਉਸ ਨਾਲ ਲਵ ਮੈਰਿਜ ਕਰਵਾਈ ਸੀ। ਉਸ ਨੇ ਵਿਆਹ ਲਈ ਕੋਮਲ ਨਾਲ ਆਪਣੀ ਜ਼ਿੰਦਗੀ ਨੂੰ ਵੀ ਦਾਅ ‘ਤੇ ਲਾ ਦਿੱਤਾ ਸੀ, ਜਿਸ ਪਿੱਛੋਂ ਪਰਿਵਾਰ ਵਿਆਹ ਲਈ ਸਹਿਮਤ ਹੋਇਆ ਸੀ। 8 ਸਾਲ ਤੱਕ ਇਹ ਰਿਸ਼ਤਾ ਬਹੁਤ ਵਧੀਆ ਚੱਲ ਰਿਹਾ ਸੀ। ਦੋਵੇਂ ਮੌਲੀਜਾਗਰਾਂ ਦੇ ਮੌਲੀ ਕੰਪਲੈਕਸ ‘ਚ ਰਹਿ ਰਹੇ ਸਨ ਅਤੇ ਇਸ ਦੌਰਾਨ ਇੱਕ 6 ਸਾਲ ਦੀ ਬੱਚੀ ਵੀ ਘਰ ‘ਚ ਪੈਦਾ ਹੋਈ, ਪਰ ਇਸ ਪਿੱਛੋਂ ਕੋਮਲ, ਘਰ ਵਿੱਚ ਬੱਚਿਆਂ ਦੀ ਸਕੂਲੀ ਵਿਦਿਆਰੀਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ ਅਤੇ ਮੋਨੂੰ ਈ-ਰਿਕਸ਼ਾ ਚਲਾ ਕੇ ਗੁਜਾਰਾ ਕਰਦਾ ਸੀ।

ਟਿਊਸ਼ਨ ਦੌਰਾਨ ਕੋਮਲ ਕੋਲ ਕਈ ਵਿਦਿਆਰਥੀ ਪੜ੍ਹਨ ਆਉਂਦੇ ਸਨ, ਜਿਨ੍ਹਾਂ ਵਿਚੋਂ ਇੱਕ ਸੰਨੀ ਨਾਮ ਦੇ ਮੁੰਡੇ ਨਾਲ ਉਸ ਦੇ ਨੇੜਤਾ ਵਧੀ ਅਤੇ ਫਿਰ ਇਹ ਨਾਜਾਇਜ਼ ਸਬੰਧਾਂ ‘ਚ ਬਦਲ ਗਈ। ਜਦੋਂ ਮੋਨੂੰ ਨੂੰ ਇਸ ਸਬੰਧੀ ਪਤਾ ਲੱਗਆ ਤਾਂ ਦੋਵਾਂ ਦੇ ਰਿਸ਼ਤੇ ਵਿੱਚ ਦਰਾੜ ਆ ਗਈ। ਉਸ ਨੇ ਕੋਮਲ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਵਿਦਿਆਰਥੀ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਅਤੇ ਪੇਕੇ ਚਲੀ ਗਈ। ਮੋਨੂ ਦੀ ਛੋਟੀ ਭਾਬੀ ਰੂਬੀ ਦੇ ਮੁਤਾਬਕ, ਖੁਦਕੁਸ਼ੀ ਤੋਂ ਕਰੀਬ 15 ਦਿਨ ਪਹਿਲਾਂ ਸੰਨੀ 15 ਤੋਂ 20 ਨੌਜਵਾਨਾਂ ਨਾਲ ਉਨ੍ਹਾਂ ਦੇ ਘਰ ਆਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੇ ਘਰ ਦੇ ਬਾਹਰ ਹੰਗਾਮਾ ਕੀਤਾ ਅਤੇ ਧਮਕੀ ਭਰੇ ਲਹਿਜ਼ੇ ਵਿੱਚ ਕਿਹਾ, “ਕੋਮਲ ਮੇਰੀ ਹੈ, ਮੈਂ ਉਸ ਨੂੰ ਆਪਣੇ ਨਾਲ ਲੈ ਜਾਵਾਂਗਾ।” ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ, ਪਰ ਉਸ ਵੇਲੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ।

ਪਤਨੀ ਦੇ ਵੱਖ ਹੋ ਜਾਣ ਤੋਂ ਬਾਅਦ ਮੋਨੂ ਮਾਨਸਿਕ ਤੌਰ ‘ਤੇ ਬੁਰੀ ਤਰ੍ਹਾਂ ਟੁੱਟ ਗਿਆ ਸੀ। ਜੀਵਨਲੀਲ੍ਹਾ ਤੋਂ ਪਹਿਲਾਂ ਰਿਕਾਰਡ ਕੀਤੀ ਇੱਕ ਵੀਡੀਓ ਵਿੱਚ ਉਹ ਆਪਣੇ ਭਰਾ ਸਾਹਮਣੇ ਰੋਂਦਿਆਂ ਆਪਣਾ ਦਰਦ ਬਿਆਨ ਕਰਦਾ ਨਜ਼ਰ ਆਉਂਦਾ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਹ ਆਪਣਾ ਵਿਆਹੀ ਰਿਸ਼ਤਾ ਬਚਾਉਣਾ ਚਾਹੁੰਦਾ ਸੀ ਅਤੇ ਕਈ ਵਾਰ ਕੋਮਲ ਨੂੰ ਵਾਪਸ ਘਰ ਆਉਣ ਲਈ ਮਨਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ। ਪਰਿਵਾਰ ਦਾ ਮੰਨਣਾ ਹੈ ਕਿ ਇਸੇ ਤਣਾਅ ਅਤੇ ਨਿਰਾਸ਼ਾ ਨੇ ਮੋਨੂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ।