Business Khas

Latest news
ਜੈ ਕਬੀਰ ਧੰਨ ਕਬੀਰ ਯੂਥ ਗਰੁੱਪ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 628ਵਾਂ ਪ੍ਰਕਾਸ਼ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇ... ਮਾਨਸੂਨ ਦੀ ਪਹਿਲੀ ਵਰਖਾ ਨਾਲ ਮਜ਼ਾਰੀ ਵਿਖੇ ਨੌਜਵਾਨਾਂ ਨੇ ਲਗਾਏ ਛਾਂਦਾਰ, ਫਲਦਾਰ ਤੇ ਔਸ਼ਧੀ ਬੂਟੇ : ਸੋਮ ਨਾਥ ਗੱਡੀ ਟਰਾਂਸਫਰ ਕਰਵਾਉਣ ਵਿੱਚ ਆ ਰਹੀਆਂ ਮੁਸਕਲਾ ਭਾਜਪਾ ਜਲੰਧਰ ਵਿੱਚ ਵਰਕਰਾਂ ਦੀ ਏਕਤਾ ਨਾਲ 2027 ਵਿੱਚ ਭਾਜਪਾ ਦੀ ਪ੍ਰਚੰਡ ਜਿੱਤ ਹੋਵੇਗੀ : ਅਸ਼ੋਕ ਸਰੀਨ ਹਿੱਕੀ ਲਾਠੀਚਾਰਜ ਦੇ ਰੋਸ ‘ਚ ਪੰਜਾਬ ਬੰਦ ਤੋਂ ਬਾਅਦ ਸਫਾਈ ਸੇਵਕਾਂ ਦੀ ਹੜਤਾਲ ਖਤਮ ਟਿਊਸ਼ਨ ਦੌਰਾਨ ਵਿਦਿਆਰਥੀ ਨਾਲ ਪਿਆ ਪਿਆਰ, ਪ੍ਰੇਸ਼ਾਨ ਪਤੀ ਨੇ ਜੀਵਨਲੀਲ੍ਹਾ ਕੀਤੀ ਸਮਾਪਤ ਸੋਨਮ ਵਾਂਗਚੁਕ ਨੂੰ ਮੇਦਾਂਤਾ ਤੋਂ ਮਿਲੀ ਛੁੱਟੀ ਜਲੰਧਰ ‘ਚ ਪੰਜਾਬ ਬੰਦ ਦਾ ਅਸਰ, ਕਈ ਸਕੂਲ ਲੈ ਰਹੇ ਔਨਲਾਈਨ ਕਲਾਸਾਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਅੱਜ ਭਾਰੀ ਮੀਂਹ-ਤੂਫਾਨ ਦਾ ਅਲਰਟ... ਸਫਾਈ ਕਰਮਚਾਰੀਆਂ 'ਤੇ ਹੋ ਰਹੇ ਕਥਿਤ ਅੱਤਿਆਚਾਰਾਂ ਦੇ ਵਿਰੋਧ ਵਿੱਚ ਲਾਂਬੜਾ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ
You are currently viewing ਮਾਨਸੂਨ ਦੀ ਪਹਿਲੀ ਵਰਖਾ ਨਾਲ ਮਜ਼ਾਰੀ ਵਿਖੇ ਨੌਜਵਾਨਾਂ ਨੇ ਲਗਾਏ ਛਾਂਦਾਰ, ਫਲਦਾਰ ਤੇ ਔਸ਼ਧੀ ਬੂਟੇ : ਸੋਮ ਨਾਥ

ਮਾਨਸੂਨ ਦੀ ਪਹਿਲੀ ਵਰਖਾ ਨਾਲ ਮਜ਼ਾਰੀ ਵਿਖੇ ਨੌਜਵਾਨਾਂ ਨੇ ਲਗਾਏ ਛਾਂਦਾਰ, ਫਲਦਾਰ ਤੇ ਔਸ਼ਧੀ ਬੂਟੇ : ਸੋਮ ਨਾਥ

ਮਜ਼ਾਰੀ, ਸਾਫ਼-ਸੁਥਰੇ ਵਾਤਾਵਰਨ ਨੂੰ ਤੰਦਰੁਸਤ ਜੀਵਨ ਦੀ ਬੁਨਿਆਦ ਮੰਨਦਿਆਂ ਮਜ਼ਾਰੀ ਦੇ ਨੌਜਵਾਨਾਂ ਨੇ ਮਾਨਸੂਨ ਦੀ ਪਹਿਲੀ ਵਰਖਾ ਦੇ ਮੌਕੇ ‘ਤੇ ਰੁੱਖ ਲਗਾਉਣ ਦੀ ਆਪਣੀ ਪਿਛਲੇ ਇੱਕ ਦਹਾਕੇ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਜਾਰੀ ਰੱਖਿਆ। ਭਾਰੀ ਮੀਂਹ ਦੇ ਬਾਵਜੂਦ ਨੌਜਵਾਨਾਂ ਦਾ ਉਤਸ਼ਾਹ ਅਤੇ ਵਾਤਾਵਰਨ ਪ੍ਰਤੀ ਸਮਰਪਣ ਕਾਬਿਲ-ਏ-ਤਾਰੀਫ਼ ਰਿਹਾ।

ਰਾਧੇ ਸ਼ਾਮ ਯੂਥ ਸਪੋਰਟਸ ਕਲੱਬ ਅਤੇ ਰਾਮ ਲੀਲਾ ਕਲਾ ਮੰਚ ਵੱਲੋਂ ਸਾਂਝੇ ਤੌਰ ‘ਤੇ ਛਾਂਦਾਰ, ਫਲਦਾਰ ਅਤੇ ਔਸ਼ਧੀ ਗੁਣਾਂ ਵਾਲੇ ਬੂਟੇ ਲਗਾਏ ਗਏ। ਇਸ ਮੌਕੇ ਸ਼ੁਭ ਰਾਣਾ, ਕਰਨ ਰਾਣਾ, ਲਕਸ਼ ਰਾਣਾ, ਗੁਰਦੀਪ ਸੋਨੀ, ਨਿਤਿਨ ਸੋਨੀ, ਸ਼ਿਵ ਕੁਮਾਰ, ਅਜੀਤ ਭੱਟੀ, ਦਲਜੀਤ ਭੱਟੀ, ਸੁਰਜੀਤ ਧੀਮਾਨ, ਕੈਪਟਨ ਸੌਹਣ ਸਿੰਘ ਲੰਬੜਦਾਰ, ਸ਼ੁਭਾਸ਼ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।

ਇਹ ਸਮੁੱਚੀ ਮੁਹਿੰਮ ਮਾਣਯੋਗ ਸਰਪੰਚ ਸ੍ਰੀ ਸੋਮ ਨਾਥ ਦੀ ਅਗਵਾਈ ਹੇਠ ਕਰਵਾਈ ਗਈ। ਇਸ ਦੌਰਾਨ ਸਤਵਿੰਦਰ ਸਿੰਘ, ਰਾਜੀਵ ਕੁਮਾਰ ਅਤੇ ਸੁਰਿੰਦਰ ਪੋਸੀਆਂ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਦਿਆਂ ਵਾਤਾਵਰਨ ਸੰਭਾਲ ਲਈ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਜੇਕਰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਰੁੱਖ ਲਗਾ ਕੇ ਉਸ ਦੀ ਦੇਖਭਾਲ ਕਰੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਮਿਲ ਸਕੇਗਾ।