ਜਲੰਧਰ ਛੋਹਣੀ ਦੇ ਵਿੱਚ ਆਰਮੀ ਨੇ ਤੇ ਖਾਸ ਕਰਕੇ ਉਥੇ ਦੇ ਕੰਟੋਨਮੈਂਟ ਬੋਰਡ ਦੇ ਵਿੱਚ ਟਰੈਫਿਕ ਰੂਲਾਂ ਨੂੰ ਲੈ ਕੇ ਆਰਮੀ ਨੇ ਲੋਕਾਂ ਨੂੰ ਧਰਨੇ ਮਾਰਨ ਲਈ ਮਜਬੂਰ ਕਰ ਦਿੱਤਾ ਜਿਸਦੇ ਕਾਰਨ ਅੱਜ ਬਰਗੇਡੀਅਰ ਨਾਲ ਤੇ ਉਥੋਂ ਦੇ E.O. ਨਾਲ ਤੇ ਸਾਰੇ ਸਟਾਫ ਨਾਲ ਦੁਬਾਰਾ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਸਰਦਾਰ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ਼ ਜਲੰਧਰ ਕੈਂਟ , ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਆਪ ਪਾਰਟੀ ਦੇ ਲੀਡਰ ਉਥੇ ਪਹੁੰਚੇ ਜਿਨਾਂ ਨੇ ਸਾਰੇ ਐਨ.ਜੀ.ਓ ਨੂੰ ਨਾਲ ਲੈ ਕੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਗੱਲ ਕੀਤੀ ਮੇਨ ਤਕਲੀਫ ਇਹ ਹੈ ਕਿ ਜਦੋਂ ਵੀ ਕੋਈ ਟਰੈਫਿਕ ਰੂਲ ਦੇ ਅੰਦਰ ਕੋਈ 2 ਪਹੀਆ ਵਾਹਨ ਲੰਘਦਾ ਹ ਤਾ ਖਾਸ ਕਰਕੇ ਔਰਤ , ਮਰਦ , ਬੱਚਾ ਉਹਨਾਂ ਦੇ ਵਿੱਚੋਂ ਇੱਕ ਨੂੰ ਉਤਾਰ ਦਿੱਤਾ ਜਾਂਦਾ
ਕਿਸੇ ਨੂੰ ਹੈਲਮਟ ਦੇ ਕਾਰਨ ਦੁਰਦਸ਼ਾ ਦਾ ਸਾਹਮਣਾ ਕਰਨਾ ਪੈਂਦਾ , ਇਹ ਜਿਹੜੇ ਨਾਕੇ ਨੇ ਆਰਮੀ ਦੇ ਇਹ ਜਰੂਰ ਕੰਟੋਨਮੈਂਟ ਨੂੰ ਚੈੱਕ ਕਰਨ ਪਰ ਲੋਕਾਂ ਨੂੰ ਟਰੈਫਿਕ ਰੂਲ ਦੇ ਅੰਦਰ ਤੰਗ ਨਾ ਕਰਨ, ਇਹ ਅਪੀਲ ਕੀਤੀ ਗਈ ਕਿ ਇਥੋਂ ਦੇ ਲੋਕਾਂ ਨੂੰ ਗੁਲਾਮ ਨਾ ਸਮਝੋ ਇੱਥੋਂ ਦੇ ਲੋਕਾਂ ਨੂੰ ਜੋ ਇੱਕ ਨਾਗਰਿਕ ਨੂੰ ਸ਼ਹਿਰਾਂ ਦੇ ਵਿੱਚ ਸਹੂਲਤਾਂ ਨੇ ਉਹ ਸਹੂਲਤਾਂ ਦਿੱਤੀਆਂ ਜਾਣ ਤਕਰੀਬਨ 12 ਗੇਟ ਬੰਦ ਕੀਤੇ ਹੋਏ ਨੇ ਤੇ ਪਬਲਿਕ ਇਹ ਦਾ ਕਹਿਣਾ ਕਿ ਇਹ ਚੀਜ਼ਾਂ ਕਾਨੂੰਨ ਦੁਆਰਾ ਬੰਦ ਨਹੀਂ ਕਰਦੇ ਧੱਕੇ ਨਾਲ ਬੰਦ ਕਰਦੇ ਨੇ ਤੇ ਬਹੁਤ ਵੱਡੇ ਜੁਰਮਾਨੇ ਲਏ ਜਾਂਦੇ ਨੇ ਜਿਹੜੇ ਘਰ ਬਣਦੇ ਨੇ ਉਹਨਾਂ ਘਰਾਂ ਨੂੰ ਬੜੀ ਮੁਸੀਬਤ ਹ ਕਦੇ ਮਰਲੇ ਦਾ ਘਰ ਕਦੇ ਦੋ ਮਰਲੇ ਦਾ ਘਰ ਆ ਉਹਦੇ ਵਿੱਚ ਵੀ ਉਹਨਾਂ ਨੂੰ ਕਾਫੀ ਤੰਗ ਕੀਤਾ ਜਾਂਦਾ
