Business Khas

Latest news
ਭਾਜਪਾ ਜਲੰਧਰ ਸ਼ਹਿਰੀ ਵੱਲੋਂ ਸ਼ਹੀਦ-ਏ-ਆਜ਼ਮ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਦਾ ਯੋਗਾ ਬਾਰੇ ਸਟੈਂਡ ਸ਼ਲਾਘਾਯੋਗ ਕੰਗਨਾ ਰਣੌਤ ਅਤੇ ਪ੍ਰਹਲਾਦ ਜੋਸ਼ੀ ਦੇ ਬਿਆਨਾਂ ਵਿਰੁੱਧ ਜਲੰਧਰ ਮਹਿਲਾ ਕਾਂਗਰਸ ਦਾ ਸ਼ਕਤੀਸ਼ਾਲੀ ਪ੍ਰਦਰਸ਼ਨ: ਅਨੁਰਾਧਾ ਬੰਗ... ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮਾਰਚ ਦੌਰਾਨ ਸਿੱਖਾਂ ਦੀ ਇਕਜੁਟਤਾ 'ਤੇ ਜ਼ੋਰ ਦਿੱਤਾ ਪੇਟ ਦਰਦ ਹੋਣ ‘ਤੇ ਖੁੱਲ੍ਹਿਆ ਰਾਜ਼; 2 ਮੁਲਜ਼ਮ ਗ੍ਰਿਫ਼ਤਾਰ ਪੰਜਾਬ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਸਾਹਮਣੇ ਆਇਆ 10 ਦਿਨਾਂ ਬਾਅਦ ਮੁੜ ਸ਼ੁਰੂ ਹੋਈ ਕਾਂਗੜਾ ਘਾਟੀ ਰੇਲ ਸੇਵਾ ਸਾਵਣ ‘ਚ ਸ਼ਿਵਲਿੰਗ ‘ਤੇ ਸਭ ਤੋਂ ਪਹਿਲਾਂ ਕੀ ਚੜ੍ਹਾਈਏ-ਜਲ, ਦੁੱਧ ਜਾਂ ਪੰਚਾਮ੍ਰਿਤ? ਪੰਜਾਬ ‘ਚ 4 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ सुरक्षा चिंताओं के मद्देनजर मधेस प्रांत के कुछ हिस्सों में कर्फ्यू लागू
You are currently viewing ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਦਾ ਯੋਗਾ ਬਾਰੇ ਸਟੈਂਡ ਸ਼ਲਾਘਾਯੋਗ

ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਦਾ ਯੋਗਾ ਬਾਰੇ ਸਟੈਂਡ ਸ਼ਲਾਘਾਯੋਗ

ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਦਾ ਯੋਗਾ ਬਾਰੇ ਸਟੈਂਡ ਸ਼ਲਾਘਾਯੋਗ ਬਿਪਰਵਾਦੀ ਤਾਕਤਾਂ ਨੂੰ ਗੁਰੂ ਘਰਾਂ ਵਿੱਚ ਘੁਸਪੈਠ ਨਹੀਂ ਕਰਨ ਦੇਵਾਂਗੇ। ਸਿੱਖ ਤਾਲਮੇਲ ਕਮੇਟੀ। ਪਿਛਲੇ ਕਾਫੀ ਸਮੇਂ ਤੋਂ ਯੋਗਾ ਦੇ ਨਾਮ ਹੇਠ ਬਿਪਰਵਾਦੀ ਤਾਕਤਾਂ ਗੁਰੂ ਘਰਾਂ ਵਿੱਚ ਘੁਸਪੈਠ ਕਰਨ ਦੇ ਤਰੀਕੇ ਲੱਭ ਰਹੀਆਂ ਹਨ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਵੱਲੋ ਯੋਗਾ ਬਾਰੇ ਲਏ ਸਪਸਟ ਸਟੈਂਡ ਨੇ ਬਿਪਰਵਾਦੀ ਤਾਕਤਾਂ ਅਤੇ ਓਹਨਾ ਦੇ ਹਮਾਇਤੀਆਂ ਨੂੰ ਗੁਰੂ ਘਰਾਂ ਵਿੱਚ ਘੁਸਪੈਠ ਕਰਨ ਦੇ ਇਰਾਦਿਆਂ ਨੂੰ ਵੱਡੀ ਢਾਹ ਲਾਈ ਹੈ ਉਕਤ ਆਗੂਆਂ ਨੇ ਕਿਹਾ ਕਿ ਸਿਰਫ ਗੁਰੂ ਘਰਆਂ ਵਿੱਚ ਹੀ ਯੋਗਾ ਕਰਵਾਣ ਨੂੰ ਹੀ ਬਿਪਰਵਾਦੀ ਤਾਕਤਾਂ ਤਿਆਰ ਰਹਿੰਦੀਆਂ ਪਰ ਕਦੇ ਨਿਰੰਕਾਰੀ ਭਵਨ ਨਹੀਂ ਕਦੀ ਰਾਧਾ ਸਵਾਮੀ ਆਸ਼ਰਮ ਨਹੀਂ ਨਾ ਹੀ ਕਦੀ ਕਿਸੇ ਚਰਚ ਵਿਚ ਇਹ ਯੋਗਾ ਕਰਨ ਦੀ ਗੱਲ ਕਰਦੇ ਹਨ ਇਸ ਦਾ ਕਾਰਨ ਸਿਰਫ ਤੇ ਸਿਰਫ ਸਿੱਖੀ ਸਿਧਾਂਤਾ ਨੂੰ ਢਾਹ ਲਾਉਣ ਦੀ ਕੋਸਿਸ ਕਰਨੀ ਹੈ ਪਿਛਲੇ ਲਗਭਗ 12 ਸਾਲਾ ਸਿੱਖ ਤਾਲਮੇਲ ਕਮੇਟੀ ਲਗਾਤਾਰ ਯੋਗਾ ਦਿਵਸ ਤੇ ਲਗਾਤਾਰ ਅੰਤਰਰਾਸ਼ਟਰੀ ਗਤਕਾ ਦਿਵਸ ਮਨਾਇਆ ਜਾ ਰਿਹਾ ਹੈ ਇਸੇ ਤਰਾ ਅਕਾਲੀ ਦਲ ਅੰਮ੍ਰਿਤਸਰ ਜਿਸਦੀ ਅਗਵਾਈ ਸਿਮਰਨਜੀਤ ਸਿੰਘ ਮਾਨਕ ਕਰਦੇ ਹਨ ਉਹ ਵੀ ਲਗਾਤਾਰ ਗਤਕਾ ਦਿਵਸ ਮਨਾਉਨਦੇ ਹਨ ਹੁਣ ਸ੍ਰ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋ ਲਏ ਸਪਸਟ ਸਟੈਂਡ ਨੇ ਸਾਨੂੰ ਬਿਪਰਵਾਦੀ ਤਾਕਤਾਂ ਨਾਲ ਟੱਕਰ ਲੈਣ ਲਈ ਹੋਰ ਵੀ ਬਲ ਮਿਲੇਗਾ ਜਲੰਧਰ ਵਿੱਚ ਕਿਸੇ ਨੂੰ ਵੀ ਸਿੱਖ ਪਰੰਪਰਾਵਾਂ ਦੇ ਉਲਟ ਜਾ ਕੇ ਕੋਈ ਵੀ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਗੁਰੂ ਘਰ ਰੂਹ ਦੀ ਖੁਰਾਕ ਬਾਣੀ ਅਤੇ ਗੁਰੂ ਸਾਹਿਬ ਨਾਲ ਜੁੜਨ ਲਈ ਬਣੇ ਹਨ ਕਿਸੇ ਪਾਖੰਡ ਲਈ ਨਹੀਂ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਬੰਟੀ ਰਾਠੌਰ ਰਾਜਾ ਸਿੰਘ ਟਾਇਰ ਹਾਊਸ ਵਾਲੇ ਪ੍ਰੋਫ ਸੁਖਦੀਪ ਸਿੰਘ ਪਰਦੀਪ ਸਿੰਘ ਵਿੱਕੀ ਅਤੇ ਹੋਰ ਵੀ ਮੈਂਬਰ ਹਾਜਰ ਸਨ