Business Khas

Latest news
ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਭੂਪਿੰਦਰ ਪਾਲ ਸਿੰਘ ਖਾਲਸਾ ਪਤਨੀ ਸਮੇਤ ਕੈਨੇਡਾ ਪਹੁੰਚੇ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਅੱਜ ਰਾਤ ਭਾਰੀ ਮੀਂਹ CM ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ ਬੱਚੇ ਨੂੰ ਗਲੇ ਲਗਾਉਣਾ, ਉਸ ਦੀ ਗੱਲ ਸੁਣਨਾ ਅਤੇ ਤਾਰੀਫ਼ ਕਰਨਾ ਕਿਉਂ ਜ਼ਰੂਰੀ ਹੈ? ਗੜ੍ਹਚਿਰੌਲੀ 'ਚ PM ਮੋਦੀ ਦਾ ਵੱਡਾ ਐਲਾਨ, 3,000 ਕਰੋੜ ਦੇ 246 ਵਿਕਾਸ ਪ੍ਰੋਜੈਕਟ ਰਾਜਸਥਾਨ ਰੇਲਵੇ ਟ੍ਰੈਕ ਧਮਾਕਾ: ਗੁਰਦਾਸਪੁਰ ਤੋਂ ਨੌਜਵਾਨ ਅਤੇ ਮੁਟਿਆਰ ਗ੍ਰਿਫ਼ਤਾਰ ਇਸ ਸੂਬੇ ਦੇ ਲੋਕ ਪੀਂਦੇ ਹਨ ਸਭ ਤੋਂ ਵੱਧ ਸ਼ਰਾਬ ਆ ਗਈ ਟੌਪ-5 ਦੀ ਲਿਸਟ ਤੇਜ਼ ਕਾਰ ਚਲਾਉਣ ਤੋਂ ਰੋਕਣ ‘ਤੇ ਰਿਟਾਇਰਡ ਕਮਾਂਡੋ ਨੂੰ ਮਾਰਿਆ ਥੱਪੜ ਜਨਗਣਨਾ-2027 : ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ
You are currently viewing ਸਟ੍ਰੀਟ ਲਾਈਟਾਂ ਨੂੰ ਲੈ ਕੇ ਸੂਰਿਆਂ ਇਨਕਲੇਵ ਦੇ ਲੋਕ ਲਗਭਗ ਪਿਛਲੇ 1 ਸਾਲ ਤੋ ਪਰੇਸ਼ਾਨ 

ਸਟ੍ਰੀਟ ਲਾਈਟਾਂ ਨੂੰ ਲੈ ਕੇ ਸੂਰਿਆਂ ਇਨਕਲੇਵ ਦੇ ਲੋਕ ਲਗਭਗ ਪਿਛਲੇ 1 ਸਾਲ ਤੋ ਪਰੇਸ਼ਾਨ 

ਸੂਰਿਆਂ ਇਨਕਲੇਵ ਵਿਖੇ ਲੋਕ ਕਾਫ਼ੀ ਪ੍ਰੇਸ਼ਾਨ ਹਨ, ਅੱਜ ਮੌਕੇ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਪਹੁੰਚੇ ਅਤੇ ਕਲੋਨੀ ਵਾਸੀਆਂ ਨੇ ਦਸਿਆ ਕਿ ਸਾਡੀ ਕਾਲੋਨੀ ਸੂਰਿਆ ਇਨਕਲੇਵ ਚਾਰ ਮਰਲੇ ਦੀਆਂ ਸਟ੍ਰੀਟ ਲਾਈਟਾਂ ਜੋ ਕਿ ਨਗਰ ਨਿਗਮ ਦਾ ਠੇਕੇਦਾਰ ਰਿਪੇਅਰ ਕਰਨ ਲਈ ਪਿਛਲੇ ਇਕ ਸਾਲ ਪਹਿਲਾਂ ਉਤਾਰ ਕੇ ਲੈ ਗਿਆ ਸੀ ਪਰ ਅੱਜ ਤੱਕ ਉਹ ਲਾਇਟਾਂ ਰਿਪੇਅਰ ਕਰਕੇ ਦੋਬਾਰਾ ਨਹੀ ਲਗਾਈਆਂ ਗਈਆ, ਸਾਰੀ ਕਲੋਨੀ ਵਿਚ ਰਾਤ ਦੇ ਸਮੇਂ ਬਹੁਤ ਹਨੇਰਾ ਛਾਇਆ ਰਹਿੰਦਾ ਹੈ । ਕਈ ਵਾਰਦਾਤਾਂ ਵੀ ਹੋ ਚੁੱਕੀਆਂ ਹਨ । ਚੋਰੀ ਅਤੇ ਲੁੱਟ ਖਸੁਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ ।

ਇਸ ਮੌਕੇ ਤੇ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾਂ ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹਈਆ ਕਰਵਾਉਣ ਵਿੱਚ ਵੀ ਫ਼ੇਲ ਸਾਬਿਤ ਹੋ ਗਈ ਹੈ । ਸ਼ਹਿਰ ਦਾ ਬੁਰਾ ਹਾਲ ਹੈ, ਕਿਸੇ ਜਗਾ ਸੀਵਰੇਜ ਬੰਦ ਹੈ, ਕਿਤੇ ਪਾਣੀ ਗੰਦਾ ਆ ਰਿਹਾ, ਕਿਤੇ ਲਾਈਟਾਂ ਬੰਦ ਪਈਆ ਹਨ । ਆਮ ਆਦਮੀ ਪਾਰਟੀ ਵਲੋ ਕਰੋੜਾਂ ਰੁਪਏ ਦੇ ਵਿਕਾਸ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਪਰ ਅੱਜ ਲੋਕ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ । ਇਸ ਮੌਕੇ ਤੇ ਉਨਾਂ ਦੇ ਬਲਜੀਤ ਸਿੰਘ , ਨਰੇਸ਼ ਸ਼ਰਮਾ, ਸੁਰਿੰਦਰ ਸ਼ਰਮਾ, ਗੋਰਾ, ਪੂਜਾ, ਪੰਡਿਤ ਸੰਤਰਾਮ, ਦੀਪਕ ਸ਼ਰਮਾ ਮੌਜੂਦ ਸਨ ।