Business Khas

Latest news
14 ਅਗਸਤ ਤੋਂ ਭਾਰੀ ਮੀਂਹ ਦਾ ਅਲਰਟ 12 ਦਿਨਾਂ 'ਚ 12000 ਰੁਪਏ ਮਹਿੰਗਾ ਸੋਨਾ, ਵੇਖੋ ਸੋਨੇ ਤੇ ਚਾਂਦੀ ਦਾ ਤਾਜ਼ਾ ਭਾਅ FIR ਨੰਬਰ 137 ਦਰਜ, ਮਾਲਕ ਦੀ ਪਛਾਣ ਲਈ ਜਾਂਚ ਜਾਰੀ ਆਰਮੀ ਰਿਕਰੂਟਿੰਗ ਅਫ਼ਸਰ ਕਰਨਲ ਰਸ਼ਮੀ ਨਰਾਇਣ ਨਾਲ ਅਗਨੀਵੀਰ ਭਰਤੀ ਰੈਲੀ ਸਬੰਧੀ ਹੋਈ ਵਿਸ਼ੇਸ਼ ਮੀਟਿੰਗ ਡਰਾਫ਼ਟ ਵੋਟਰ ਸੂਚੀ ’ਚ ਦਰਜ ਨਾਮ ਦੀ ਜਾਣਕਾਰੀ ਅਤੇ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੇ ਸਮੂਹ 1997 ਪੋਲਿੰਗ ਬੂ... ਐਸ.ਆਈ.ਆਰ.ਤਹਿਤ ਨੋਟਿਸ ਜਾਰੀ ਕਰਨ ਤੇ ਨਿਪਟਾਰੇ ’ਚ ਏ.ਐਲ.ਐਮ.ਟੀ.ਦੀ ਅਹਿਮ ਭੂਮਿਕਾ- ਅਮਨਿੰਦਰ ਕੌਰ ਅਵਤਾਰ ਨਗਰ ’ਚ ਸ਼ਖਸ ਨੇ ਕੀਤਾ ਪਿਓ ਤੇ ਪਤਨੀ ਦਾ ਕਤਲ, ਇਹ ਸੀ ਕਾਰਨ ਆਨਲਾਈਨ ਗੇਮਿੰਗ ਨੇ ਹਸਪਤਾਲ ''ਚ ਜ਼ਿੰਦਗੀ ਦੀ ਜੰਗ ਹਾਰਿਆ ਦੂਜਾ ਨੌਜਵਾਨ ਗੁਰਦੁਆਰੇ ‘ਚ ਗ੍ਰੰਥੀ ਨੇ ਪੀਤੀ ਬੀੜੀ, ਬੈਗ ‘ਚੋਂ ਸਿਗਰੇਟ, ਤੰਬਾਕੂ ਤੇ ਕੈਪਸੂਲ ਮਿਲੇ ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ
You are currently viewing FIR ਨੰਬਰ 137 ਦਰਜ, ਮਾਲਕ ਦੀ ਪਛਾਣ ਲਈ ਜਾਂਚ ਜਾਰੀ

FIR ਨੰਬਰ 137 ਦਰਜ, ਮਾਲਕ ਦੀ ਪਛਾਣ ਲਈ ਜਾਂਚ ਜਾਰੀ

ਪਟਿਆਲਾ ਦੇ ਘੁੰਮਣ ਨਗਰ ਵਿੱਚ ਮਹਿਲਾ ’ਤੇ ਪਿੱਟਬੁੱਲ ਵੱਲੋਂ ਕੀਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਐਫਆਈਆਰ ਨੰਬਰ 137 ਦਰਜ ਕੀਤੀ ਹੈ। ਪੁਲਿਸ ਨੇ ਇਹ ਮਾਮਲਾ BNS ਦੀ ਧਾਰਾ 291 ਅਤੇ 125 ਤਹਿਤ ਦਰਜ ਕੀਤਾ ਹੈ।ਪੁਲਿਸ ਮੁਤਾਬਕ ਐਫਆਈਆਰ ਵਿੱਚ ਇਸ ਸਮੇਂ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲੇ ਵਾਲਾ ਕੁੱਤਾ ਘੁੰਮਣ ਨਗਰ ਦੇ ਜਿਸ ਘਰ ਵਿੱਚੋਂ ਨਿਕਲਿਆ ਸੀ, ਐਫਆਈਆਰ ਵਿੱਚ ਉਸੇ ਘਰ ਦਾ ਹਾਊਸ ਨੰਬਰ ਦਰਜ ਕੀਤਾ ਗਿਆ ਹੈ, ਪਰ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਕੁੱਤਾ ਅਸਲ ਵਿੱਚ ਕਿਸ ਵਿਅਕਤੀ ਦਾ ਹੈ।

ਪੁਲਿਸ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਪਿੱਟਬੁੱਲ ਦਾ ਅਸਲ ਮਾਲਕ ਕੌਣ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਸਬੰਧਤ ਵਿਅਕਤੀ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ 15 ਅਗਸਤ ਦੀਆਂ ਡਿਊਟੀਆਂ ਕਾਰਨ ਕੁਝ ਦੇਰ ਨਾਲ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਜਾਂਚ ਦੇ ਆਧਾਰ ’ਤੇ ਕੀਤੀ ਜਾਵੇਗੀ।

ਉੱਥੇ ਮੌਜੂਦ ਲੋਕ ਪਿਟਬੁੱਲ ਨੂੰ ਭਜਾਉਣ ਲਈ ਕਈ ਵਾਰ ਹਮਲਾ ਕੀਤਾ, ਪਰ ਪਿਟਬੁੱਲ ਫਿਰ ਵੀ ਉਨ੍ਹਾਂ ਨੂੰ ਨਹੀਂ ਛੱਡਦਾ। ਇਹ ਲਗਭਗ ਇੱਕ ਮਿੰਟ ਅਤੇ 15 ਸਕਿੰਟਾਂ ਤੱਕ ਦੋਵਾਂ ‘ਤੇ ਹਮਲਾ ਕਰਦਾ ਰਹਿੰਦਾ ਹੈ। ਇਸ ਦੌਰਾਨ, ਪਿਟਬੁੱਲ ਜੋੜੇ ਨੂੰ ਤਕਰੀਬਨ 26 ਵਾਰ ਕੱਟਦਾ ਦਿਖਾਈ ਦਿੱਤਾ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਨਾਲ ਇੱਕ ਘਰ ਦੇਖਣ ਜਾ ਰਿਹਾ ਸੀ। ਮੈਨੂੰ ਕਿਰਾਏ ਲਈ ਗਈ ਇੱਕ ਜਾਇਦਾਦ ਦੇਖਣ ਲਈ ਬੁਲਾਇਆ ਗਿਆ ਸੀ। ਜਿਵੇਂ ਹੀ ਅਸੀਂ ਪਹੁੰਚੇ ਅਤੇ ਗੇਟ ਖੋਲ੍ਹਿਆ, ਕੁੱਤੇ ਨੇ ਸਾਡੇ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਉਹ ਅਤੇ ਮੇਰੀ ਪਤਨੀ ਜ਼ਖਮੀ ਹੋ ਗਏ। ਮੇਰੇ ਸਾਰੇ ਸਰੀਰ ‘ਤੇ ਟਾਂਕੇ ਲੱਗੇ ਹਨ। ਮੇਰੀ ਪਤਨੀ ਦੇ ਹੱਥਾਂ ਅਤੇ ਲੱਤਾਂ ਦੀ ਸਰਜਰੀ ਹੋਈ ਹੈ। ਮੈਂ ਇਨਸਾਫ ਚਾਹੁੰਦਾ ਹਾਂ। ਮਾਲਕ ਦੇ ਕਹਿਣ ਤੋਂ ਬਾਅਦ ਵੀ ਕੁੱਤਾ ਨਹੀਂ ਰੁਕਿਆ। ਸਰਜਰੀ ਤੋਂ ਬਾਅਦ ਮੇਰੀ ਪਤਨੀ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।