Business Khas

Latest news
ओह मॉय गॉड... निशु आजाद के घर के बाहर खड़े हैं कौन लोग? ਸਿੱਖ ਨੌਜਵਾਨ ਮੋਹਨਜੀਤ ਸਿੰਘ ਤੇ ਹੋਇਆ ਅਣਮਨੁੱਖੀ ਤਸ਼ੱਦਦ : ਸਿੱਖ ਤਾਲਮੇਲ ਕਮੇਟੀ FBI ਨੇ ਭਾਰਤੀ ਮੂਲ ਦੇ ਬੇਦੀ ਨੂੰ ਮੋਸਟ ਵਾਂਟੇਡ ਫਰਾਡਸਟਰਾਂ ਦੀ ਲਿਸਟ ‘ਚ ਪਾਇਆ ਜੇਡੀ ਵੈਂਸ ਨੇ ਦੱਸਿਆ- ਕਦੋਂ ਹੋਵੇਗੀ ਤਹਿਰਾਨ ਨਾਲ ਗੱਲਬਾਤ? ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ  ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸ਼ਨ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਦਾ ਅਚਨਚੇਤ ਨਿਰੀਖਣ   ਮਜੀਠੀਆ ਵੱਲੋਂ ਪੰਜਾਬ ਸਰਕਾਰ ਦੇ ਕਥਿਤ ਘਪਲਿਆਂ ਦੀ ਲਗਾਤਾਰ ਪੋਲ ਖੋਲ੍ਹੀ ਪੰਜਾਬੀ ਗਾਇਕ ਦੀ ਲਾਸ਼ ਉਸ ਦੇ ਘਰ ਦੇ ਅੰਦਰ ਸ਼ੱਕੀ ਹਾਲਾਤਾਂ ਵਿੱਚ ਮਿਲੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਕੂਲ ਵਿੱਚ ਕਰਵਾਇਆ ਗਿਆ ਵਿਸ਼ੇਸ਼ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
You are currently viewing ਸਿੱਖ ਨੌਜਵਾਨ ਮੋਹਨਜੀਤ ਸਿੰਘ ਤੇ ਹੋਇਆ ਅਣਮਨੁੱਖੀ ਤਸ਼ੱਦਦ : ਸਿੱਖ ਤਾਲਮੇਲ ਕਮੇਟੀ

ਸਿੱਖ ਨੌਜਵਾਨ ਮੋਹਨਜੀਤ ਸਿੰਘ ਤੇ ਹੋਇਆ ਅਣਮਨੁੱਖੀ ਤਸ਼ੱਦਦ : ਸਿੱਖ ਤਾਲਮੇਲ ਕਮੇਟੀ

ਪਿੰਡ ਸ਼ੇਰੋਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਪ੍ਰੋਗਰਾਮ ਦੌਰਾਨ ਇਕ ਸਿੱਖ ਨੌਜਵਾਨ ਮੋਹਨਜੀਤ ਸਿੰਘ ਦੁਵਾਰਾ ਕਾਲਾ ਝੰਡਾ ਦਿਖਾਣ ਉਤੇ ਪੰਜਾਬ ਪੁਲਿਸ ਦੁਆਰਾ ਉਸ ਉੱਤੇ ਕੀਤੇ ਅੰਨਮਨੁਖੀ ਤਸਦਦ ਨੇ ਸਮੁੱਚੇ ਸਭਿਅਕ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇਸ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਜਿਸ ਤਰਾਂ ਮੋਹਨਜੀਤ ਸਿੰਘ ਵੱਲੋ ਬਿਆਨ ਦਿੱਤੇ ਗਏ ਹਨ ਜਿਸ ਭਿਆਨਕ ਤਰੀਕੇ ਨਾਲ ਉਸ ਗੁਰਸਿੱਖ ਨਾਲ ਜੁਲਮ ਹੋਇਆ ਹੈ ਉਹ ਕਿਸੇ ਤਰ੍ਹਾ ਵੀ ਜੰਗਲ ਰਾਜ ਤੋਂ ਘਟ ਨਹੀ ਹੈ

ਇਸ ਤਰੀਕੇ ਨਾਲ ਤੁਸੀਂ ਸਰਕਾਰ ਵਿਰੁੱਧ ਬੋਲਣ ਵਾਲੀ ਹਰ ਅਵਾਜ ਬੰਦ ਨਹੀਂ ਕਰਾ ਸਕਦੇ ਲੋਕਤੰਤਰ ਵਿੱਚ ਤੁਸੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੀ ਅਵਾਜ ਨੂੰ ਕੁਟਮਾਰ ਜਾ ਡਰਾ ਧਮਕਾਕੇ ਬੰਦ ਨਹੀਂ ਕਰਾਇਆ ਜਾ ਸਕਦਾ ਖਾਸ ਤੌਰ ਸਿੱਖਾਂ ਅੰਦਰ ਦਸਮੇਸ਼ ਪਿਤਾ ਦਾ ਖੂਨ ਦੌੜਦਾ ਇਸ ਨੂੰ ਦਬਾਉਣ ਦਾ ਸੋਚਣਾ ਵੀ ਗ਼ਲਤ ਹੈ ਇਤਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਅਸੀ ਪੰਜਾਬ ਸਰਕਾਰ ਤੋਂ ਮੰਗ ਜੇਹੜੇ ਜਿਹੜੇ ਪੁਲੀਸ ਵਾਲੇ ਕੁੱਟ ਮਾਰ ਦੇ ਦੋਸ਼ੀ ਹਨ ਓਹਨਾ ਨੂੰ ਤੁਰੰਤ ਨੌਕਰੀ ਤੋਂ ਫ਼ਾਰਗ਼ ਕਰਕੇ ਗ੍ਰਿਫਤਾਰ ਕੀਤਾ ਜਾਵੇ ਤਾਂ ਜੌ ਸਿੱਖ ਹਿਰਦਿਆਂ ਨੂੰ ਸਾਂਤ ਕੀਤਾ ਜਾ ਸਕੇ ਮੁਲਜ਼ਮਾਂ ਦੀ ਪੁਲਿਸ ਲਾਈਨ ਹਾਜਰੀ ਜਾ ਬਦਲੀ ਮਸਲੇ ਦਾ ਕੋਈ ਹੱਲ ਨਹੀਂ ਸਿੰਘ ਸਾਹਿਬ ਭਾਈ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਕੌਮ ਓਹਨਾ ਦੇ ਬਚਨਾਂ ਤੇ ਪਹਿਰਾ ਦੇਵੇਗੀ