Business Khas

Latest news
ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਭੂਪਿੰਦਰ ਪਾਲ ਸਿੰਘ ਖਾਲਸਾ ਪਤਨੀ ਸਮੇਤ ਕੈਨੇਡਾ ਪਹੁੰਚੇ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਅੱਜ ਰਾਤ ਭਾਰੀ ਮੀਂਹ CM ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ ਬੱਚੇ ਨੂੰ ਗਲੇ ਲਗਾਉਣਾ, ਉਸ ਦੀ ਗੱਲ ਸੁਣਨਾ ਅਤੇ ਤਾਰੀਫ਼ ਕਰਨਾ ਕਿਉਂ ਜ਼ਰੂਰੀ ਹੈ? ਗੜ੍ਹਚਿਰੌਲੀ 'ਚ PM ਮੋਦੀ ਦਾ ਵੱਡਾ ਐਲਾਨ, 3,000 ਕਰੋੜ ਦੇ 246 ਵਿਕਾਸ ਪ੍ਰੋਜੈਕਟ ਰਾਜਸਥਾਨ ਰੇਲਵੇ ਟ੍ਰੈਕ ਧਮਾਕਾ: ਗੁਰਦਾਸਪੁਰ ਤੋਂ ਨੌਜਵਾਨ ਅਤੇ ਮੁਟਿਆਰ ਗ੍ਰਿਫ਼ਤਾਰ ਇਸ ਸੂਬੇ ਦੇ ਲੋਕ ਪੀਂਦੇ ਹਨ ਸਭ ਤੋਂ ਵੱਧ ਸ਼ਰਾਬ ਆ ਗਈ ਟੌਪ-5 ਦੀ ਲਿਸਟ ਤੇਜ਼ ਕਾਰ ਚਲਾਉਣ ਤੋਂ ਰੋਕਣ ‘ਤੇ ਰਿਟਾਇਰਡ ਕਮਾਂਡੋ ਨੂੰ ਮਾਰਿਆ ਥੱਪੜ ਜਨਗਣਨਾ-2027 : ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ
You are currently viewing ਪਰਿਵਾਰ ਨੇ ਹਾਰਟ ਅਟੈਕ ਮੰਨ ਕੇ ਕਰ ਦਿੱਤਾ ਅੰਤਿਮ ਸਸਕਾਰ ਪਰ CCTV ਨੇ ਖੋਲ੍ਹ ‘ਤਾ ਭੇਤ

ਪਰਿਵਾਰ ਨੇ ਹਾਰਟ ਅਟੈਕ ਮੰਨ ਕੇ ਕਰ ਦਿੱਤਾ ਅੰਤਿਮ ਸਸਕਾਰ ਪਰ CCTV ਨੇ ਖੋਲ੍ਹ ‘ਤਾ ਭੇਤ

ਲੁਧਿਆਣਾ ਵਿੱਚ ਜਾਇਦਾਦ ਦੇ ਲਾਲਚ ਵਿੱਚ ਪੋਤੇ ਨੇ ਆਪਣੀ ਨਾਨੀ ਦਾ ਕਤਲ ਕਰ ਦਿੱਤਾ। ਪਰਿਵਾਰ ਨੇ ਨਾਨੀ ਦੀ ਮੌਤ ਨੂੰ ਦਿਲ ਦਾ ਦੌਰਾ ਜਾਂ ਆਮ ਮੌਤ ਸਮਝ ਕੇ ਅਗਲੇ ਦਿਨ ਅੰਤਿਮ ਸੰਸਕਾਰ ਵੀ ਕਰ ਦਿੱਤਾ, ਪਰ ਇਸ ਤੋਂ ਬਾਅਦ ਗੁਆਂਢੀ ਦੇ ਘਰ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਸਾਹਮਣੇ ਆਈ ਤਾਂ ਪੂਰਾ ਮਾਮਲਾ ਪਲਟ ਗਿਆ।
ਫੁਟੇਜ ਵਿੱਚ ਪੋਤਾ ਨਾਨੀ ਨਾਲ ਝਗੜਦਾ ਅਤੇ ਕੁੱਟਮਾਰ ਕਰਦਾ ਨਜ਼ਰ ਆਇਆ। ਉਹ ਨਾਨੀ ਦੇ ਉੱਪਰ ਬੈਠ ਕੇ ਸਿਰਹਾਣੇ ਨਾਲ ਮੂੰਹ ਅਤੇ ਗਲਾ ਦਬਾਉਂਦਾ ਵੀ ਦਿਖਾਈ ਦਿੱਤਾ। ਸੀ.ਸੀ.ਟੀ.ਵੀ. ਦੇ ਆਧਾਰ ‘ਤੇ ਪੁਲਿਸ ਨੇ ਆਮ ਮੌਤ ਦੀ ਕਾਰਵਾਈ ਨੂੰ ਕਤਲ ਦੇ ਕੇਸ ਵਿੱਚ ਬਦਲ ਦਿੱਤਾ।
ਪੁਲਿਸ ਨੇ ਦੋਸ਼ੀ ਗੁਰਕੀਰਤ ਸਿੰਘ ਉਰਫ ਗੋਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਵਿੱਚ ਉਸਨੇ ਆਪਣਾ ਜੁਰਮ ਕਬੂਲ ਕੀਤਾ ਅਤੇ ਕਤਲ ਕਰਨ ਦਾ ਕਾਰਨ ਦੱਸਿਆ। ਮ੍ਰਿਤਕਾ ਮਨਜੀਤ ਕੌਰ ਦੀ ਧੀ ਦੀ ਮੌਤ ਹੋ ਚੁੱਕੀ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੋਤੇ ਗੁਰਕੀਰਤ ਸਿੰਘ ਉਰਫ ਗੋਰਾ ਨੂੰ ਮਾਂ ਵਾਂਗ ਪਾਲਿਆ ਅਤੇ ਵੱਡਾ ਕੀਤਾ। ਨਾਨੀ ਨੇ ਹੀ ਉਸਦਾ ਵਿਆਹ ਵੀ ਕਰਵਾਇਆ ਸੀ। ਪਰਿਵਾਰ ਅਨੁਸਾਰ, ਨਾਨੀ ਨੇ ਉਸਨੂੰ ਜ਼ਿੰਦਗੀ ਵਿੱਚ ਅੱਗੇ ਵਧਾਉਣ ਲਈ ਕਾਫੀ ਕੁਝ ਕੀਤਾ ਸੀ।