ਯੂਨੀਵਰਸਿਟੀ ਵਿਦਿਆਰਥਣ ਨਾਲ ਜ਼ਬਰ-ਜਨਾਹ ਦੇ ਦਾਅਵੇ ਅਤੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਵਿਚਾਲੇ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਸੀਸੀਟੀਵੀ ਵਿੱਚ ਕੁੱਝ ਵੀ ਸ਼ੱਕੀ ਸਾਹਮਣੇ ਨਹੀਂ ਆਇਆ ਹੈ।
ਮਾਮਲੇ ‘ਚ ਪੁਲਿਸ ਦੀ ਐਸਆਈਟੀ ਅਤੇ ਵਿਦਿਆਰਥੀ ਆਗੂਆਂ ਵੱਲੋਂ ਸੀਸੀਟੀਵੀ ਚੈਕ ਕੀਤੇ ਗਏ, ਪਰ ਉਸ ਵਿੱਚ 504 ਨੰਬਰ ਕਮਰੇ ਨੂੰ ਲੈ ਕੇ ਕੁੱਝ ਵੀ ਸ਼ੱਕੀ ਨਹੀਂ ਪਾਇਆ ਗਿਆ ਹੈ।
ਹੁਣ ਵਿਦਿਆਰਥੀਆਂ ਵੱਲੋਂ ਆਪਣੇ ਸਾਥੀਆਂ ਨੂੰ ਦੱਸਿਆ ਜਾਵੇਗਾ ਕਿ ਪੁਲਿਸ ਦੇ ਨਾਲ ਜੋ-ਜੋ ਅੰਦਰ ਕੈਮਰਿਆਂ ‘ਚ ਦੇਖਿਆ ਅਤੇ ਜੋ-ਜੋ ਇਲਜ਼ਾਮ ਸਨ ਕਿ 504 ਨੰਬਰ ਕਮਰੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਹਾਲਾਤ ਬਣੇ ਪਰ ਸੀਸੀਟੀਵੀ ਦੇ ਵਿੱਚ ਕੋਈ ਵੀ ਅਜਿਹੀ ਗੱਲ ਸਾਹਮਣੇ ਨਹੀਂ ਆਈ। ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਵਿਚਾਲੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਇੱਕ ਵਾਰ ਮੁੜ ਜ਼ਬਰ-ਜਨਾਹ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਗਿਆ ਹੈ। ਰਜਿਸਟਰਾਰ ਮੋਨਿਕਾ ਗੁਲਾਟੀ ਨੇ ਹੁਣ ਕੁੱਝ ਉਨ੍ਹਾਂ ਕੁੜੀਆਂ ਦੀ ਵੀਡੀਓ ਸਾਂਝੀ ਕੀਤੀ ਹੈ, ਜਿਹੜੀਆਂ 504 ਵਿੱਚ ਰਹਿੰਦੀਆਂ ਹਨ। ਦੱਸ ਦਈਏ ਕਿ 504 ਕਮਰਾ ਨੰਬਰ ਜੀ-3 ਹੋਸਟਲ ਦਾ ਉਹ ਕਮਰਾ ਹੈ, ਜਿਥੇ ਵਿਦਿਆਰਥੀਆਂ ਵੱਲੋਂ ਇੱਕ ਕੁੜੀ ਨਾਲ ਜ਼ਬਰ-ਜਨਾਹ ਦਾ ਦਾਅਵਾ ਕੀਤਾ ਗਿਆ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
