Business Khas

Latest news
ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਭੂਪਿੰਦਰ ਪਾਲ ਸਿੰਘ ਖਾਲਸਾ ਪਤਨੀ ਸਮੇਤ ਕੈਨੇਡਾ ਪਹੁੰਚੇ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਅੱਜ ਰਾਤ ਭਾਰੀ ਮੀਂਹ CM ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ ਬੱਚੇ ਨੂੰ ਗਲੇ ਲਗਾਉਣਾ, ਉਸ ਦੀ ਗੱਲ ਸੁਣਨਾ ਅਤੇ ਤਾਰੀਫ਼ ਕਰਨਾ ਕਿਉਂ ਜ਼ਰੂਰੀ ਹੈ? ਗੜ੍ਹਚਿਰੌਲੀ 'ਚ PM ਮੋਦੀ ਦਾ ਵੱਡਾ ਐਲਾਨ, 3,000 ਕਰੋੜ ਦੇ 246 ਵਿਕਾਸ ਪ੍ਰੋਜੈਕਟ ਰਾਜਸਥਾਨ ਰੇਲਵੇ ਟ੍ਰੈਕ ਧਮਾਕਾ: ਗੁਰਦਾਸਪੁਰ ਤੋਂ ਨੌਜਵਾਨ ਅਤੇ ਮੁਟਿਆਰ ਗ੍ਰਿਫ਼ਤਾਰ ਇਸ ਸੂਬੇ ਦੇ ਲੋਕ ਪੀਂਦੇ ਹਨ ਸਭ ਤੋਂ ਵੱਧ ਸ਼ਰਾਬ ਆ ਗਈ ਟੌਪ-5 ਦੀ ਲਿਸਟ ਤੇਜ਼ ਕਾਰ ਚਲਾਉਣ ਤੋਂ ਰੋਕਣ ‘ਤੇ ਰਿਟਾਇਰਡ ਕਮਾਂਡੋ ਨੂੰ ਮਾਰਿਆ ਥੱਪੜ ਜਨਗਣਨਾ-2027 : ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ
You are currently viewing ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ

ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ

ਲੁਧਿਆਣਾ ਵਿੱਚ ਸ਼ਾਹੀ ਇਮਾਮ ਨੇ ਧਾਰਮਿਕ ਕਥਾ ਦੌਰਾਨ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਇਸਲਾਮ ਧਰਮ ਨੂੰ ਲੈ ਕੇ ਕੀਤੀ ਗਈ ਟਿੱਪਣੀ ‘ਤੇ ਇਤਰਾਜ਼ ਜਤਾਇਆ ਹੈ। ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਰਹਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।
ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਪਹਿਲਾ ਮਨੁੱਖੀ ਜਨਮ, ਦੂਜਾ ਭਾਰਤ ਵਰਗਾ ਵਤਨ ਅਤੇ ਉਸ ‘ਤੇ ਪੰਜਾਬ ‘ਤੇ ਤੀਜਾ ਸਨਾਤਨ ਵਰਗਾ ਧਰਮ ਮਿਲਿਆ। ਹੁਣ ਮੰਨ ਲਓ ਤੁਸੀਂ ਹੁੰਦੇ ਤਾਂ ਭੈਣ ਨੂੰ ਵੀ ਸੈਯਾ ਬਣਾਉਂਦੇ।

ਸਮਝ ਗਏ ਅਸੀਂ ਕੀ ਕਹਿਣਾ ਚਾਹ ਰਹੇ ਹਾਂ। ਆਪਣੇ ਮੂੰਹੋਂ ਜ਼ਿਆਦਾ ਨਹੀਂ ਬੋਲਾਂਗੇ। FIR ਥੋੜ੍ਹੀ ਖਾਣੀ ਹੈ। ਪਹਿਲਾਂ ਅਸੀਂ ਉੱਲੂ ਸੀ, ਹੁਣ ਅਸੀਂ ਬਹੁਤ ਸਮਝਦਾਰ ਹੋ ਗਏ ਹਾਂ। ਹਾਂ, ਹੁਣ ਅਸੀਂ ਅਜਿਹਾ ਕਰਦੇ ਹਾਂ ਕਿ ਸੱਪ ਵੀ ਮਰ ਜਾਵੇ ਅਤੇ ਲਾਠੀ ਵੀ ਨਾ ਟੁੱਟੇ। ਇਸ ਲਈ ਵਿਚਾਰ ਕਰੋ ਕਿ ਤੁਹਾਡਾ ਜਨਮ ਕਿੰਨੇ ਅਦਭੁਤ ਧਰਮ ਵਿੱਚ ਹੋਇਆ ਹੈ।