Business Khas

Latest news
ਪੁਲਿਸ ਕਰਮਚਾਰੀਆਂ ਦੀ ਕੁਰਬਾਨੀ ਸਦਾ ਪ੍ਰੇਰਨਾ ਦਿੰਦੀ ਰਹੇਗੀ: ਡੀਜੀਪੀ ਗੌਰਵ ਯਾਦਵ ਬਿਨਾਂ ਬਾਹਾਂ ਵਾਲੀ ਤੀਰਅੰਦਾਜ਼ ਨੇ ਪੈਰਾਂ ਨਾਲ ਕਮਾਨ ਖਿੱਚ ਕੇ ਰਚਿਆ ਇਤਿਹਾਸ ਦੁਰਗਾ ਪੂਜਾ ਪੰਡਾਲ ’ਚ ਮਾਂ-ਪੁੱਤ ਦੇ ਆਖ਼ਰੀ ਜੱਫ਼ੀ ਵਾਲੇ ਦਿਲ-ਕੰਬਾਊ ਦ੍ਰਿਸ਼ ਨੇ ਕੀਤਾ ਸਭ ਨੂੰ ਭਾਵੁਕ ਜਿਲਾ ਪੱਧਰੀ ਧਰਨਿਆਂ ਵਿੱਚ ਇਕੱਠੇ ਹੋਣਗੇ : ਤਾਲਮੇਲ ਕਮੇਟੀ मेगा प्रोजेक्ट से पीछे हटा चीन, उलटफेर के पीछे कौन, भारत को मौका? गिरफ्तारी पर खूब हुआ था हंगामा, ममता दीदी ने भी समर्थन में किया था पोस्ट वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ
You are currently viewing ਬਿਨਾਂ ਬਾਹਾਂ ਵਾਲੀ ਤੀਰਅੰਦਾਜ਼ ਨੇ ਪੈਰਾਂ ਨਾਲ ਕਮਾਨ ਖਿੱਚ ਕੇ ਰਚਿਆ ਇਤਿਹਾਸ

ਬਿਨਾਂ ਬਾਹਾਂ ਵਾਲੀ ਤੀਰਅੰਦਾਜ਼ ਨੇ ਪੈਰਾਂ ਨਾਲ ਕਮਾਨ ਖਿੱਚ ਕੇ ਰਚਿਆ ਇਤਿਹਾਸ

ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕਿਸ਼ਤਵਾੜ ਦੇ ਦੂਰ-ਦੁਰਾਡੇ ਪਹਾੜੀ ਪਿੰਡ ਲੋਈਧਾਰ ਦੇ ਇੱਕ ਸਾਧਾਰਨ ਪਰਿਵਾਰ ਨਾਲ ਸਬੰਧਤ 19 ਸਾਲਾ ਸ਼ੀਤਲ ਦੇਵੀ ਨੇ ਏਸ਼ੀਆਈ ਪੈਰਾ ਖੇਡਾਂ- 2026 ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਇੱਕ ਵਾਰ ਫਿਰ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸ਼ੀਤਲ ਨੇ ਇਹ ਕਾਮਯਾਬੀ ਤੀਰਅੰਦਾਜ਼ੀ ਦੇ ਮਹਿਲਾ ਡਬਲਜ਼ ਮੁਕਾਬਲੇ ਵਿੱਚ ਆਪਣੀ ਜੋੜੀਦਾਰ ਪਾਇਲ ਨਾਗ ਨਾਲ ਮਿਲ ਕੇ ਹਾਸਲ ਕੀਤੀ।
ਸ਼ੀਤਲ ਜਨਮ ਤੋਂ ਹੀ ਇੱਕ ਦੁਰਲੱਭ ਬਿਮਾਰੀ ‘ਫੋਕੋਮੇਲੀਆ’ (Phocomelia) ਤੋਂ ਪੀੜਤ ਹੈ, ਜਿਸ ਕਾਰਨ ਬੱਚੇ ਦੇ ਹੱਥ-ਪੈਰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ। ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਸ਼ੀਤਲ ਨੇ ਕਦੇ ਵੀ ਆਪਣੀ ਇਸ ਸਰੀਰਕ ਕਮਜ਼ੋਰੀ ਨੂੰ ਸੁਪਨਿਆਂ ਦੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ। ਪੈਰਾਂ ਦੀਆਂ ਉਂਗਲਾਂ ਨਾਲ ਕਮਾਨ ਫੜ ਕੇ ਨਿਸ਼ਾਨਾ ਲਗਾਉਣ ਵਾਲੀ ਇਸ ਬੇਮਿਸਾਲ ਤੀਰਅੰਦਾਜ਼ ਨੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੁਨੀਆ ਭਰ ਵਿੱਚ ਵੱਖਰੀ ਪਛਾਣ ਬਣਾਈ ਹੈ।
ਇਸ ਤੋਂ ਪਹਿਲਾਂ ਸਾਲ 2023 ਵਿੱਚ ਹਾਂਗਜ਼ੂ (ਚੀਨ) ਵਿਖੇ ਹੋਈਆਂ ਏਸ਼ੀਆਈ ਪੈਰਾ ਖੇਡਾਂ ਦੌਰਾਨ ਉਸ ਨੇ ਦੋ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ। ਸ਼ੀਤਲ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇਨਜ਼ਰ ਉਸ ਨੂੰ ਸਾਲ 2024 ਵਿੱਚ ਵੱਕਾਰੀ ‘ਅਰਜੁਨ ਐਵਾਰਡ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਦੇ ਪਿਤਾ ਮਾਨ ਸਿੰਘ ਇੱਕ ਕਿਸਾਨ ਹਨ ਅਤੇ ਮਾਤਾ ਸ਼ਕਤੀ ਦੇਵੀ ਘਰੇਲੂ ਸੁਆਣੀ ਹਨ।