Business Khas

Latest news
ਜਨਗਣਨਾ-2027 : ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਗਨੀਵੀਰ ਭਰਤੀ ਰੈਲੀ 14 ਤੋਂ 22 ਨਵੰਬਰ ਤੱਕ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਜਲੰਧਰ ਵਿਖੇ ਦਿੱਲੀ ਵਿੱਚ ਚੋਣ ਲੜਨ ਦੀ ਇਜਾਜ਼ਤ ਦੇਣ ਤੋਂ ਸਪੱਸ਼ਟ ਤੌਰ 'ਤੇ ਇਨਕਾਰ ਕਰ ਦਿੱਤਾ ਬਰਫ਼ਵਾਰੀ ਨਾਲ ਵਿਗੜਿਆ ਮੌਸਮ, ਦਾਰਚਾ-ਲੇਹ ਹਾਈਵੇਅ ਸਮੇਤ ਕਈ ਸੜਕਾਂ ਬੰਦ 'रामायण' को भाई दूज का मिला फायदा, 7वें दिन भारत में 511.10 करोड़ पार, दुनियाभर में छापे 934.55 करोड... परिसीमन बिल पारित कराने के लिए संसद का विशेष सत्र बुलाएगी सरकार ਸੁਰੱਖਿਆ, ਟ੍ਰੈਫਿਕ, ਪਾਰਕਿੰਗ, ਸਾਫ-ਸਫਾਈ ਤੇ ਸਜਾਵਟ ਸਮੇਤ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੀਆਂ ਹਦਾਇਤਾਂ ਮੇਅਰ ਦੀ ਮੌਜੂਦਗੀ ਵਿੱਚ ਦੇਵੀ ਤਾਲਾਬ ਮੰਦਰ ਤੋਂ ਬਾਅਦ ਦੂਜੀ ਘਟਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਗਾਰਡਨ ਕਲੋਨੀ ਵਿਖੇ ਪਹੁੰਚੀ ਕਿਹਾ ਪੰਜਾਬ ਸਰਕਾਰ ਨੇ ਸੂਬੇ ਭਰ ’ਚ ਵਿਕਾਸ ਪ੍ਰਾਜੈਕਟਾਂ ਰਾਹੀਂ ਸਿੱਖਿਆ ਤੇ ਖੇਡਾਂ ਦੇ ਖੇਤਰ ਨੂੰ ਤਰਜੀਹ ਦਿੱਤੀ

ਜਨਗਣਨਾ-2027 : ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ

ਜਲੰਧਰ, ਜਨਗਣਨਾ-2027 ਦੇ ਦੂਜੇ ਪੜਾਅ ਨੂੰ ਸੁਚਾਰੂ, ਸੁਚੱਜੇ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਵਿੱਚ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਅਹਿਮ ਕਾਰਜ ਲਈ ਜ਼ਿਲ੍ਹੇ ਭਰ ਵਿੱਚ ਲਗਭਗ 5,100 ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਤਾਇਨਾਤੀ ਕੀਤੀ ਜਾਵੇਗੀ। ਇਨ੍ਹਾਂ ਕਰਮਚਾਰੀਆਂ ਨੂੰ ਲੋੜੀਂਦੀ ਸਿਖ਼ਲਾਈ ਪ੍ਰਦਾਨ ਕਰਨ ਉਪਰੰਤ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ। ਜਨਗਣਨਾ ਦੇ ਇਸ ਪੜਾਅ ਤਹਿਤ ਨਾਗਰਿਕਾਂ ਨੂੰ 16 ਨਵੰਬਰ ਤੋਂ 30 ਨਵੰਬਰ 2026 ਤੱਕ ਸਵੈ-ਗਣਨਾ (ਸੈਲਫ ਇਨੂਮੀਰੇਸ਼ਨ) ਦੀ ਸਹੂਲਤ ਉਪਲਬਧ ਹੋਵੇਗੀ। ਇਸ ਮਿਆਦ ਦੌਰਾਨ ਨਾਗਰਿਕ ‘ਸੈਲਫ ਇਨੂਮੀਰੇਸ਼ਨ ਪੋਰਟਲ’ ਰਾਹੀਂ ਆਪਣੇ ਪਰਿਵਾਰ ਨਾਲ ਸਬੰਧਤ ਵੇਰਵੇ ਖੁਦ ਦਰਜ ਕਰ ਸਕਣਗੇ।

ਸਫ਼ਲਤਾਪੂਰਵਕ ਵੇਰਵੇ ਦਰਜ ਹੋਣ ’ਤੇ ਨਾਗਰਿਕ ਨੂੰ ਵਿਲੱਖਣ ‘ਸਵੈ-ਗਣਨਾ ਆਈ.ਡੀ. ਜਾਰੀ ਹੋਵੇਗੀ, ਜੋ ਨਾਗਰਿਕਾਂ ਨੂੰ ਬਾਅਦ ਵਿੱਚ ਘਰ ਆਉਣ ਵਾਲੇ ਸਬੰਧਤ ਗਣਨਾਕਾਰ ਨਾਲ ਸਾਂਝੀ ਕਰਨੀ ਹੋਵੇਗੀ। ਇਸ ਉਪਰੰਤ ਪੋਰਟਲ ’ਤੇ ਦਰਜ ਕੀਤੀ ਗਈ ਜਾਣਕਾਰੀ ਆਪਣੇ ਆਪ ਹੀ ਗਣਨਾਕਾਰ ਪਾਸ ਉਪਲਬਧ ਹੋ ਜਾਵੇਗੀ।

ਇਸ ਤੋਂ ਬਾਅਦ ਆਬਾਦੀ ਦੀ ਗਣਨਾ ਦੀ ਪ੍ਰਕਿਰਿਆ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਹੋਵੇਗੀ, ਜਿਸ ਦੌਰਾਨ ਗਣਨਾਕਾਰ ਘਰ-ਘਰ ਜਾ ਕੇ ਜਾਣਕਾਰੀ ਇਕੱਤਰ ਕਰਨਗੇ। ਇਸ ਤੋਂ ਬਾਅਦ, 5 ਜਨਵਰੀ ਤੋਂ 9 ਜਨਵਰੀ 2027 ਤੱਕ ਰਵੀਜ਼ਨਲ ਰਾਊਂਡ ਚਲਾਇਆ ਜਾਵੇਗਾ। ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਰੀ ਆਬਾਦੀ ਕਵਰ ਹੋ ਗਈ ਹੈ ਅਤੇ ਇਕੱਤਰ ਕੀਤਾ ਗਿਆ ਡਾਟਾ ਸਹੀ ਹੈ।