ਜਲੰਧਰ, ਸਤਿਗੁਰੂ ਕਬੀਰ ਮੰਦਿਰ, ਤਿਲਕ ਨਗਰ ਜਲੰਧਰ ਵਿਖੇ ਹਫ਼ਤਾਵਾਰੀ ਐਤਵਾਰ ਸਤਿਸੰਗ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸੰਤ ਬਾਬਾ ਜਪਜੀਤ ਸਿੰਘ ਜੀ ਕਾਨੋਵਾਲ ਵਾਲੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਇਕੱਤਰ ਹੋਈਆਂ ਸੰਗਤਾਂ ਨੂੰ ਗੁਰਬਾਣੀ ਦੇ ਅਰਥਾਂ ਸਮੇਤ ਵਿਸਥਾਰਪੂਰਵਕ ਵਿਆਖਿਆ ਕਰਦਿਆਂ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਇਸ ਉੱਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ।
ਸਤਿਸੰਗ ਦੀ ਸਮਾਪਤੀ ਉਪਰੰਤ ਅਰਦਾਸ ਕੀਤੀ ਗਈ ਅਤੇ ਸੰਗਤਾਂ ਲਈ ਚਾਹ-ਪਕੌੜਿਆਂ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਮੰਦਿਰ ਦੇ ਪ੍ਰਧਾਨ ਸ਼ਸ਼ੀ ਭਗਤ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਸੰਤ ਬਾਬਾ ਜਪਜੀਤ ਸਿੰਘ ਜੀ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮੁੱਚੀ ਪ੍ਰਬੰਧਕ ਕਮੇਟੀ ਹਾਜ਼ਰ ਸੀ, ਜਿਸ ਵਿੱਚ ਪ੍ਰਧਾਨ ਸ਼ਸ਼ੀ ਭਗਤ, ਚੇਅਰਮੈਨ ਸ਼ਿਵ ਕਮਲ, ਕੈਸ਼ੀਅਰ ਜਤਿੰਦਰ ਕੁਮਾਰ, ਸੈਕਟਰੀ ਜਤਿੰਦਰ ਬਬਲੂ ਤੋਂ ਇਲਾਵਾ ਤੁਲਸੀ ਦਾਸ, ਖਰੈਤੀ ਲਾਲ, ਚੂਨੀ ਲਾਲ, ਮਦਨ ਲਾਲ, ਸਿਕੰਦਰ, ਬੱਬਲ, ਅਸ਼ੋਕ ਕੁਮਾਰ ਅਤੇ ਕਮਲ ਕੁਮਾਰ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।
