ਫ਼ਗਵਾੜਾ,ਸਾਂਝਾ ਅਧਿਆਪਕ ਮੋਰਚਾ ਪੰਜਾਬ, ਤਹਿਸੀਲ ਫ਼ਗਵਾੜਾ ਦਾ ਵਫ਼ਦ ਬੂਥ ਲੈਵਲ ਅਫ਼ਸਰ ਦੀਆਂ ਦਫ਼ਤਰ ਧੱਕੇਸਾਹੀ ਨਾਲ ਲਗਾਈਆਂ ਡਿਊਟੀਆਂ ਦੇ ਸੰਬੰਧ ਵਿੱਚ ਤਹਿਸੀਲ ਫਗਵਾੜਾ ਦੀ ਐਸ ਡੀ ਐਮ ਨਵਜੋਤ ਸ਼ਰਮਾ ਨੂੰ ਮਿਲਿਆ। ਸਾਂਝਾ ਅਧਿਆਪਕ ਮੋਰਚਾ ਪੰਜਾਬ, ਫ਼ਗਵਾੜਾ ਦੇ ਆਗੂਆਂ ਗਣੇਸ਼ ਭਗਤ, ਜਸਵੀਰ ਸਿੰਘ ਸੈਣੀ, ਦਲਜੀਤ ਸਿੰਘ , ਤੀਰਥ ਸਿੰਘ, ਰਵਿੰਦਰ ਸਿੰਘ, ਪੰਕਜ ਸ਼ਰਮਾ,ਸਤਨਾਮ ਸਿੰਘ ਗਿੱਲ, ਸਤਨਾਮ ਸਿੰਘ ਪਰਮਾਰ, ਪਰਮਜੀਤ ਸਿੰਘ ਚੌਹਾਨ,ਗੁਰਮੁਖ ਸਿੰਘ ਨੇ ਸਾਂਝੇ ਤੌਰ ‘ਤੇ ਤਹਿਸੀਲ ਫਗਵਾੜਾ ਦੇ ਐਸ ਡੀ ਐਮ ਨਵਜੋਤ ਸ਼ਰਮਾ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਬਲਾਕ ਫਗਵਾੜਾ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਬੂਥ ਲੈਵਲ ਅਫ਼ਸਰ ਦੀਆਂ ਡਿਊਟੀਆਂ ਧੱਕੇਸ਼ਾਹੀ ਨਾਲ ਲਗਾਈਆਂ ਜਾ ਰਹੀਆਂ ਹਨ। ਇਸ ਸੰਬੰਧ ਵਿੱਚ ਦਫ਼ਤਰ ਵੱਲੋਂ ਅਧਿਆਪਕਾਂ ਨੂੰ ਧੱਕੇਸ਼ਾਹੀ ਨਾਲ ਡਿਊਟੀ ਤੇ ਹਾਜ਼ਰ ਹੋਣ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬੜੀ ਹੈਰਾਨੀ ਦੀ ਗੱਲ ਹੈ। ਬੀ ਐਲ ਓ ਜ਼ਿਆਦਾ ਡਿਊਟੀਆਂ ਇਕੱਲੇ ਸਿੱਖਿਆ ਵਿਭਾਗ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜਾ ਰਹੇ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਹਨ। ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ਤੇ ਪੈਂਦਾ ਹੈ। ਅਧਿਆਪਕਾਂ ਆਗੂਆ ਨੇ ਬਲਾਕ ਫਗਵਾੜਾ ਦੀ ਐਸ ਡੀ ਐਮ ਨੂੰ ਦੱਸਿਆ ਆਗੂਆਂ ਤਹਿਸੀਲ ਫਗਵਾੜਾ ਦੇ ਪ੍ਰਾਇਮਰੀ ਸਕੂਲਾਂ ਵਿਚ ਸਿੰਗਲ ਅਧਿਆਪਕਾਂ ਦੀਆਂ ਬੂਥ ਲੈਵਲ ਅਫ਼ਸਰ ਦੀ ਡਿਊਟੀ ਲਗਾਈ ਹੈ। ਕਈ ਸਕੂਲਾ ਵਿਚ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉਥੇ ਅਧਿਆਪਕਾਂ ਦੀ ਗਿਣਤੀ ਘੱਟ ਹੀ ਜੇਕਰ ਉਸ ਸਕੂਲ ਦੇ ਅਧਿਆਪਕ ਦੀ ਡਿਊਟੀ ਲਗੀ ਹੋਵੇ। ਉਸ ਸਕੂਲ ਵਿੱਚ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਕੀ ਹੋਵੇਗਾ । ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਫਗਵਾੜਾ ਦੇ ਬਹੁਤ ਸਾਰੇ ਪਿੰਡਾ ਵਿੱਚ ਆਂਗਨਵਾੜੀ ਵਰਕਰਾਂ ਹਨ। ਉਨ੍ਹਾਂ ਕੋਲੋਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਨੇ ਆਈ ਐਸ ਆਰ ਵਰਗੀ ਡਿਊਟੀ ਨੂੰ ਇਮਾਨਦਾਰੀ ਅਤੇ ਵਧੀਆ ਤਰੀਕੇ ਨਾਲ ਕੀਤਾ। ਉਨਾ ਕੋਲੋਂ ਬੂਥ ਲੈਵਲ ਅਫ਼ਸਰ ਦੀ ਡਿਊਟੀਆਂ ਤੇ ਲਗਾਇਆ ਜਾ ਸਕਦਾ ਹੈ। ਉਹ ਬਹੁਤ ਘੱਟ ਤੇ ਨਾ ਮਾਤਰ ਤਨਖਾਹ ਤੇ ਕੰਮ ਕਰ ਰਹੀਆਂ ਹਨ। ਇਸ ਨਾਲ ਉਨ੍ਹਾਂ ਬੂਥ ਲੈਵਲ ਅਫ਼ਸਰ ਬਣਨ ਤੇ ਚੋਣ ਕਮਿਸ਼ਨ ਵੱਲੋਂ ਮੇਹਨਤਾਨਾ ਮਿਲਦਾ ਹੈ। ਇਸ ਨਾਲ ਉਨ੍ਹਾਂ ਦੇ ਪਰਿਵਾਰਾ ਨੂੰ ਰਾਹਤ ਮਿਲੇਗੀ।
ਇਸ ਕਰਕੇ ਆਸ਼ਾ ਵਰਕਰਾਂ ਬੂਥ ਲੈਵਲ ਅਫ਼ਸਰ ਡਿਊਟੀਆ ਲਗਾਈਆਂ ਬਣਦੀਆਂ ਹਨ। ਤਹਿਸੀਲ ਫਗਵਾੜਾ ਦੀ ਐਸ ਡੀ ਐਮ ਨਵਜੋਤ ਸ਼ਰਮਾ ਅਧਿਆਪਕ ਆਗੂਆਂ ਦੇ ਅਧਿਆਪਕ ਪੱਖੀ ਤੱਥਾਂ ਨੂੰ ਬੜੇ ਧਿਆਨ ਵਿਚਾਰ ਨਾਲ ਸੁਣੇ ਅਤੇ ਭਰੋਸਾ ਦਿਵਾਇਆ ਜਿਨ੍ਹਾਂ ਅਧਿਆਪਕਾ ਡਿਊਟੀ ਲਗਾਈ ਗਈ। ਉਸ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਅਧਿਆਪਕ ਨੂੰ ਡਿਊਟੀ ਤੋਂ ਰਾਹਤ ਦਿੱਤੀ ਜਾਵੇਗੀ। ਜਿਹੜੇ ਅਧਿਆਪਕਾਂ ਵੱਲੋਂ ਬੀ ਐਲ ਓ ਪ੍ਰਭਾਵਿਤ ਹਨ। ਉਨ੍ਹਾਂ ਦੀ ਸੂਚੀ ਦਿੱਤੀ ਗਈ। ਉਨ੍ਹਾਂ ਅਧਿਆਪਕਾ ਨੂੰ ਡਿਊਟੀ ਤੋਂ ਰਾਹਤ ਦਿੱਤੀ ਗਈ। ਜਿਹੜੇ ਅਧਿਆਪਕ ਆਪਣੀ ਇੱਛਾ ਅਨੁਸਾਰ ਡਿਊਟੀ ਦੇਣਾ ਚਾਹੁੰਦੇ ਹਨ । ਇਸ ਸੰਬੰਧ ਅਧਿਆਪਕ ਜਥੇਬੰਦੀਆ ਉਨ੍ਹਾਂ ਕੋਈ ਪੇਰਵਾਈ ਨਹੀਂ ਕਰੇਗੀ। ਅਧਿਆਪਕਾਂ ਆਗੂਆ ਵਲੋਂ ਐਸ ਡੀ ਐਮ ਨਵਜੋਤ ਸ਼ਰਮਾ ਵੱਲੋਂ ਦਿੱਤੇ ਭਰੋਸੇ ਤੇ ਤੱਸਲੀ ਪ੍ਰਗਟ ਕੀਤੀ।
ਇਸ ਮੌਕੇ ਤੇ ਕਮਲਜੀਤ ਕੌਰ ਸੈਣੀ, ਲਛਮੀ ਦੇਵੀ, ਸੁਮਨਦੀਪ ਸ਼ਰਮਾ, ਬੇਅੰਤ ਕੌਰ, ਬਲਜਿੰਦਰ ਕੌਰ, ਨੀਲਮ ਕੁਮਾਰੀ, ਸਨੇਹ ਲਤਾ, ਪ੍ਰਵੀਨ ਕੌਰ, ਗੌਰੀ ਕੌੜਾ, ਹਰਪ੍ਰੀਤ ਕੌਰ, ਖੁਸ਼ਪ੍ਰੀਤ ਕੋਰ, ਗੁਰਜੀਤ ਕੌਰ,ਰਾਜਵੰਤ ਕੌਰ, ਸੁਨੀਤਾ ਰਾਣੀ, ਸੁਖਵਿੰਦਰ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ ਅਤੇ ਹੋਰ ਅਧਿਆਪਕ ਅਤੇ ਆਸ਼ਾ ਵਰਕਰ ਮੈਂਬਰ ਸ਼ਾਮਲ ਸਨ।
