Business Khas

Latest news
ਗੁਰਿੰਦਰ ਸਿੰਘ ਢਿੱਲੋਂ ਜੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਨਿਵਾਸ ਸਥਾਨ ’ਤੇ ਪਹੁੰਚੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮਾਤਾ ਦਾ ਦੇਹਾਂਤ दर्शकों के लिए प्रवेश बिल्कुल निःशुल्क; लकी ड्रॉ के माध्यम से ऑल्टो कार जीतने का मिलेगा सुनहरा अवसर ਸਿੱਖ ਤਾਲਮੇਲ ਕਮੇਟੀ ਵੱਲੋ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ ਅਤੇ ਸੰਗਤਾ ਲਈ ਵੱਖ ਵੱਖ ਤਰਾਂ ਦੇ ਲੰਗਰ ਲਗਾਏ ਦਿੱਲੀ ਪੁਲੀਸ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਿਰਾਸਤ ’ਚ ਲਿਆ ਮਾਡਲ ਹਾਊਸ ਰੋਡ ਦੀ ਬਦਤਰ ਹਾਲਤ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ ਘਰ 'ਚੋਂ ਮਿਲੀਆਂ ਕੁੜੀ ਤੇ ਮੁੰਡੇ ਦੀਆਂ ਲਾ+ਸ਼ਾਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਜਲੰਧਰ 16,400 ਰੁਪਏ ਸਸਤਾ ਹੋਇਆ ਸੋਨਾ ਤੇਗਵੀਰ ਸਿੰਘ ਗਿੱਲ ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ
You are currently viewing 16,400 ਰੁਪਏ ਸਸਤਾ ਹੋਇਆ ਸੋਨਾ

16,400 ਰੁਪਏ ਸਸਤਾ ਹੋਇਆ ਸੋਨਾ

ਨਵੀਂ ਦਿੱਲੀ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਗਲੋਬਲ ਮਾਰਕੀਟ ਅਤੇ ਵਾਇਦਾ ਬਾਜ਼ਾਰ ਵਿਚ ਗਿਰਾਵਟ ਦੇ ਨਾਲ ਹੀ ਘਰੇਲੂ ਸਰਾਫ਼ਾ ਬਾਜ਼ਾਰ ਵਿਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ 8ਵੇਂ ਸੈਸ਼ਨ ਤੋਂ ਗਿਰਾਵਟ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਅੱਠਵੇਂ ਕਾਰੋਬਾਰੀ ਸੈਸ਼ਨ ਵਿਚ ਜਾਰੀ ਰਿਹਾ। MCX ਤੇ ਸੋਨੇ ਦਾ ਭਾਅ ਬੁੱਧਵਾਰ ਨੂੰ ₹1,27,452.00 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਪਿਛਲੇ ਅੱਠ ਕਾਰੋਬਾਰੀ ਸੈਸ਼ਨਾਂ ਵਿਚ ਸੋਨੇ ਦੀਆਂ ਕੀਮਤਾਂ ਵਿਚ ਕੁੱਲ 16,400 ਰੁਪਏ ਦੀ ਗਿਰਾਵਟ ਆਈ ਹੈ। ਨੌਂ ਨਵੰਬਰ ਨੂੰ ਸੋਨੇ ਦਾ ਭਾਅ 1,46,900 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 1.34 ਲੱਖ ਦੇ ਆਸਪਾਸ ਚੱਲ ਰਿਹਾ ਹੈ। ਸੋਨੇ ਵਿਚ ਗਿਰਾਵਟ ਦੀ ਆਸ਼ੰਕਾ ਅੱਗੇ ਵੀ ਜਤਾਈ ਜਾ ਰਹੀ ਹੈ।

ਚਾਂਦੀ ਵੀ ਹੋਰ ਸਸਤੀ ਹੋਈ ਘਰੇਲੂ ਸਰਾਫ਼ਾ ਬਾਜ਼ਾਰ ਵਿਚ ਸਿਰਫ਼ ਸੋਨੇ ਦੀ ਕੀਮਤ ਹੀ ਨਹੀਂ ਡਿੱਗੀ, ਬਲਕਿ ਚਾਂਦੀ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਜਾਰੀ ਰਹੀ। ਚਾਂਦੀ ਦਾ ਭਾਅ 2,500 ਰੁਪਏ ਡਿੱਗ ਕੇ 1,62,000 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਸ ਦਾ ਭਾਅ 1,64,500 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਨਿਵੇਸ਼ ਪਲੇਟਫਾਰਮ ਮੁਦ੍ਰੇਕਸ ਦੇ ਲੀਡ ਕੁਆਂਟ ਵਿਸ਼ਲੇਸ਼ਕ ਅਕਸ਼ਤ ਸਿਧਾਂਤ ਨੇ ਕਿਹਾ ਕਿ ਮਜ਼ਬੂਤ ਰੁਪਏ ਕਾਰਨ ਘਰੇਲੂ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀਆਂ ਹਾਜ਼ਰ ਕੀਮਤਾਂ ’ਤੇ ਦਬਾਅ ਬਣਿਆ ਰਿਹਾ। ਐਚਡੀਐਫਸੀ ਸਿਕਿਓਰਿਟੀਜ਼ ਦੇ ਜਿਨਸ ਮਾਮਲਿਆਂ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਦੀ ਮੁਦਰਾ ਨੀਤੀ ਦੇ ਵਧੇਰੇ ਸਖ਼ਤ ਰੁਖ਼