Business Khas

Latest news
ਗੁਰਿੰਦਰ ਸਿੰਘ ਢਿੱਲੋਂ ਜੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਨਿਵਾਸ ਸਥਾਨ ’ਤੇ ਪਹੁੰਚੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮਾਤਾ ਦਾ ਦੇਹਾਂਤ दर्शकों के लिए प्रवेश बिल्कुल निःशुल्क; लकी ड्रॉ के माध्यम से ऑल्टो कार जीतने का मिलेगा सुनहरा अवसर ਸਿੱਖ ਤਾਲਮੇਲ ਕਮੇਟੀ ਵੱਲੋ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ ਅਤੇ ਸੰਗਤਾ ਲਈ ਵੱਖ ਵੱਖ ਤਰਾਂ ਦੇ ਲੰਗਰ ਲਗਾਏ ਦਿੱਲੀ ਪੁਲੀਸ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਿਰਾਸਤ ’ਚ ਲਿਆ ਮਾਡਲ ਹਾਊਸ ਰੋਡ ਦੀ ਬਦਤਰ ਹਾਲਤ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ ਘਰ 'ਚੋਂ ਮਿਲੀਆਂ ਕੁੜੀ ਤੇ ਮੁੰਡੇ ਦੀਆਂ ਲਾ+ਸ਼ਾਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਜਲੰਧਰ 16,400 ਰੁਪਏ ਸਸਤਾ ਹੋਇਆ ਸੋਨਾ ਤੇਗਵੀਰ ਸਿੰਘ ਗਿੱਲ ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ
You are currently viewing ਮਾਡਲ ਹਾਊਸ ਰੋਡ ਦੀ ਬਦਤਰ ਹਾਲਤ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ

ਮਾਡਲ ਹਾਊਸ ਰੋਡ ਦੀ ਬਦਤਰ ਹਾਲਤ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ

ਜਲੰਧਰ, (ਸੰਜੇ ਸ਼ਰਮਾ)- ਜਲੰਧਰ ਦੇ ਮਾਡਲ ਹਾਊਸ ਰੋਡ ਦੀ ਮੌਜੂਦਾ ਬਦਤਰ ਹਾਲਤ ਨੇ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਵਾਰਡ ਨੰਬਰ 45 ਅਧੀਨ ਆਉਂਦੇ ਇਸ ਰਸਤੇ ਤੋਂ ਕਾਲਾ ਸੰਘਿਆਂ, ਸੁਲਤਾਨਪੁਰ ਅਤੇ ਹੋਰ ਇਲਾਕਿਆਂ ਵੱਲ ਜਾਣ ਵਾਲੇ ਲੋਕਾਂ ਨੂੰ ਰੋਜ਼ਾਨਾ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੜਕ ਦੀ ਖੁਦਾਈ ਕਾਰਨ ਥਾਂ-ਥਾਂ ਮਿੱਟੀ, ਪੱਥਰ, ਇੱਟਾਂ ਅਤੇ ਮਲਬਾ ਖਿੱਲਰਿਆ ਪਿਆ ਹੈ। ਖਾਸ ਕਰਕੇ ਸਵੇਰੇ ਸਕੂਲ ਲੱਗਣ ਦੇ ਸਮੇਂ ਜਦੋਂ ਸਕੂਲ ਬੱਸਾਂ, ਟੈਂਪੂ ਅਤੇ ਦੋਪਹੀਆ ਵਾਹਨਾਂ ਦੀ ਆਵਾਜਾਈ ਵਧ ਜਾਂਦੀ ਹੈ ਤਾਂ ਇਸ ਰਸਤੇ ਤੋਂ ਲੰਘਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਸੜਕ ਦੀ ਤੰਗ ਅਤੇ ਉਖੜੀ ਹੋਈ ਹਾਲਤ ਕਾਰਨ ਵਾਹਨਾਂ ਨੂੰ ਲੰਘਣ ਲਈ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਹੈ।

ਇਸ ਤੋਂ ਇਲਾਵਾ ਸੜਕ ਦੇ ਨਜ਼ਦੀਕ ਗਲਤ ਸਾਈਡ ‘ਤੇ ਕੀਤੀ ਜਾਂਦੀ ਕਾਰ ਪਾਰਕਿੰਗ ਵੀ ਆਵਾਜਾਈ ਵਿੱਚ ਵੱਡੀ ਰੁਕਾਵਟ ਬਣ ਰਹੀ ਹੈ। ਸੜਕ ‘ਤੇ ਪਹਿਲਾਂ ਹੀ ਮਲਬਾ ਪਿਆ ਹੋਣ ਕਾਰਨ ਵਾਹਨਾਂ ਲਈ ਰਸਤਾ ਘੱਟ ਰਹਿ ਜਾਂਦਾ ਹੈ ਅਤੇ ਗਲਤ ਪਾਰਕਿੰਗ ਕਾਰਨ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ।

ਇਲਾਕਾ ਵਾਸੀਆਂ ਦੀ ਮੰਗ ਹੈ ਕਿ ਨਗਰ ਨਿਗਮ ਅਤੇ ਸਬੰਧਤ ਵਿਭਾਗ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣ, ਸੜਕ ਦੀ ਮੁਰੰਮਤ ਦਾ ਕੰਮ ਜਲਦੀ ਪੂਰਾ ਕਰਵਾਉਣ ਅਤੇ ਗਲਤ ਸਾਈਡ ਪਾਰਕਿੰਗ ਵਿਰੁੱਧ ਕਾਰਵਾਈ ਕੀਤੀ ਜਾਵੇ, ਤਾਂ ਜੋ ਸਕੂਲੀ ਬੱਚਿਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।