ਜਲੰਧਰ, ਡੇਰਾ ਬਿਆਸ ਦੇ ਮੁਖੀ ਪਰਮ ਪੂਜਨੀਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਜੀ ਦੇ ਨਿਵਾਸ ਸਥਾਨ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਰਿੰਕੂ ਜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਜੀ ਦੀ ਧਰਮਪਤਨੀ ਡਾ. ਸੁਨੀਤਾ ਰਿੰਕੂ ਜੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਬਾਬਾ ਜੀ ਨੇ ਰਿੰਕੂ ਪਰਿਵਾਰ ਨੂੰ ਆਪਣਾ ਸ਼ੁਭ ਆਸ਼ੀਰਵਾਦ ਦਿੱਤਾ। ਪਰਿਵਾਰ ਵੱਲੋਂ ਬਾਬਾ ਜੀ ਦਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ। ਚੋਣਾਂ ਤੋਂ ਪਹਿਲਾਂ ਬਾਬਾ ਜੀ ਦਾ ਰਿੰਕੂ ਪਰਿਵਾਰ ਦੇ ਨਿਵਾਸ ਸਥਾਨ ’ਤੇ ਪਹੁੰਚਣਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਹੋਣਾ ਪਰਿਵਾਰ ਲਈ ਬੇਹੱਦ ਖੁਸ਼ੀ ਅਤੇ ਸੁਭਾਗ ਦਾ ਪਲ ਰਿਹਾ। ਇਸ ਸੁਹਿਰਦ ਮੁਲਾਕਾਤ ਦੌਰਾਨ ਰਿੰਕੂ ਪਰਿਵਾਰ ਨੇ ਬਾਬਾ ਜੀ ਪ੍ਰਤੀ ਆਪਣੀ ਡੂੰਘੀ ਸ਼ਰਧਾ ਅਤੇ ਸਤਿਕਾਰ ਪ੍ਰਗਟ ਕੀਤਾ।
