Business Khas

Latest news
ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਭੂਪਿੰਦਰ ਪਾਲ ਸਿੰਘ ਖਾਲਸਾ ਪਤਨੀ ਸਮੇਤ ਕੈਨੇਡਾ ਪਹੁੰਚੇ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਅੱਜ ਰਾਤ ਭਾਰੀ ਮੀਂਹ CM ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ ਬੱਚੇ ਨੂੰ ਗਲੇ ਲਗਾਉਣਾ, ਉਸ ਦੀ ਗੱਲ ਸੁਣਨਾ ਅਤੇ ਤਾਰੀਫ਼ ਕਰਨਾ ਕਿਉਂ ਜ਼ਰੂਰੀ ਹੈ? ਗੜ੍ਹਚਿਰੌਲੀ 'ਚ PM ਮੋਦੀ ਦਾ ਵੱਡਾ ਐਲਾਨ, 3,000 ਕਰੋੜ ਦੇ 246 ਵਿਕਾਸ ਪ੍ਰੋਜੈਕਟ ਰਾਜਸਥਾਨ ਰੇਲਵੇ ਟ੍ਰੈਕ ਧਮਾਕਾ: ਗੁਰਦਾਸਪੁਰ ਤੋਂ ਨੌਜਵਾਨ ਅਤੇ ਮੁਟਿਆਰ ਗ੍ਰਿਫ਼ਤਾਰ ਇਸ ਸੂਬੇ ਦੇ ਲੋਕ ਪੀਂਦੇ ਹਨ ਸਭ ਤੋਂ ਵੱਧ ਸ਼ਰਾਬ ਆ ਗਈ ਟੌਪ-5 ਦੀ ਲਿਸਟ ਤੇਜ਼ ਕਾਰ ਚਲਾਉਣ ਤੋਂ ਰੋਕਣ ‘ਤੇ ਰਿਟਾਇਰਡ ਕਮਾਂਡੋ ਨੂੰ ਮਾਰਿਆ ਥੱਪੜ ਜਨਗਣਨਾ-2027 : ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ

ਇਸ ਮਹੀਨੇ 15 ਦਿਨ ਬੈਂਕ ਰਹਿਣਗੇ ਬੰਦ

ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਦੇ ਨਾਲ ਹੀ ਨਵਾਂ ਵਿੱਤੀ ਸਾਲ ਸ਼ੁਰੂ ਹੋ ਜਾਵੇਗਾ। ਅਪ੍ਰੈਲ ਨੂੰ ਵਿੱਤੀ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮਹੀਨਾ ਮੰਨਿਆ ਜਾਂਦਾ ਹੈ ਅਤੇ ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਨਾ ਹੈ ਤਾਂ ਜਾਣ ਲਓ ਕਿ ਇਸ ਮਹੀਨੇ ‘ਚ ਬੈਂਕ ਕਿੰਨੇ ਦਿਨ ਬੰਦ ਰਹਿਣਗੇ। ਰਿਜ਼ਰਵ ਬੈਂਕ ਵੱਲੋਂ ਜਾਰੀ ਸੂਚੀ ਮੁਤਾਬਕ ਅਪ੍ਰੈਲ ਮਹੀਨੇ ‘ਚ ਬੈਂਕ ਕੁੱਲ 15 ਦਿਨ ਬੰਦ ਰਹਿਣਗੇ। ਇਸ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।ਰਿਜ਼ਰਵ ਬੈਂਕ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਮੁਤਾਬਕ ਅਪ੍ਰੈਲ ਮਹੀਨੇ ‘ਚ ਕਈ ਤਿਉਹਾਰ ਅਤੇ ਵਰ੍ਹੇਗੰਢ ਆ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਸ ਕਾਰਨ ਸਰਕਾਰੀ, ਨਿੱਜੀ ਅਤੇ ਸਹਿਕਾਰੀ ਬੈਂਕ 15 ਦਿਨਾਂ ਲਈ ਬੰਦ ਰਹਿਣਗੇ। ਸਾਲਾਨਾ ਕਲੋਜ਼ਿੰਗ ਹੋਣ ਕਾਰਨ ਬੈਂਕ ਅਪ੍ਰੈਲ ਦੀ ਪਹਿਲੀ ਤਰੀਕ ਨੂੰ ਗਾਹਕਾਂ ਲਈ ਬੰਦ ਰਹਿਣਗੇ। ਇਸ ਤੋਂ ਇਲਾਵਾ ਮਹਾਵੀਰ ਜਯੰਤੀ, ਗੁੱਡ ਫਰਾਈਡੇ, ਅੰਬੇਡਕਰ ਜਯੰਤੀ ਵਰਗੇ ਕਈ ਤਿਉਹਾਰਾਂ ਅਤੇ ਵਰ੍ਹੇਗੰਢ ਕਾਰਨ ਬੈਂਕਾਂ ‘ਚ ਛੁੱਟੀ ਰਹੇਗੀ। ਜੇਕਰ ਤੁਹਾਨੂੰ ਵੀ ਅਪ੍ਰੈਲ ਮਹੀਨੇ ‘ਚ ਕੁਝ ਜ਼ਰੂਰੀ ਕੰਮ ਕਰਨੇ ਹਨ ਤਾਂ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ।