Business Khas

Latest news
ਕੁਸ਼ਤੀ ਫ੍ਰੀਸਟਾਈਲ ਅੰਡਰ-21 ਲੜਕੇ ਮੁਕਾਬਲੇ ‘ਚ ਵੰਸ਼ ਨੇ ਮਾਰੀ ਬਾਜ਼ੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ केरन डेरे में श्रद्धा और भक्ति के साथ मनाया गया बाबा भगता साध महाराज जी का 274वां जन्मोत्सव ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ

ਗੁਰਦੁਆਰਾ ਗੁਰਦੇਵ ਨਗਰ ਤੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਢੀ ਗਈ ਸ਼ਬਦ ਚੋੰਕੀ

ਜਲੰਧਰ, (ਸੰਜੇ ਸ਼ਰਮਾ)-ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੂਰਬ 4 ਮਈ ਨੂੰ ਆ ਰਿਹਾ ਹੈ,ਇਸੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਇਕ ਵਿਸ਼ਾਲ ਸ਼ਬਦ ਚੋੰਕੀ ਸ਼ਾਮ 6 ਵਜੇ ਆਰੰਭ ਹੋਈ,ਇਸ ਸ਼ਬਦ ਚੋੰਕੀ ਵਿੱਚ ਸਮੁਚੇ ਸਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਡੀ ਗਿਣਤੀ ਵਿੱਚ ਸੰਗਤਾਂ ਨੇ ਹਿਸਾ ਲਿਆ,ਜਿਨ੍ਹਾਂ ਵਿੱਚ ਬੀਬੀਆਂ ਵੀ ਸਾਮਿਲ ਸਨ। ਸਾਰੇ ਰਸਤੇ ਵਿੱਚ ਸੰਗਤਾਂ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਸਬਦ ਗਾਇਨ ਕਰ ਰਹੀਆਂ ਸਨ। ਜਦੋ ਸ਼ਬਦ ਚੋਕੀ ਗੁਰੂ ਘਰ ਤੋਂ ਆਰੰਭ ਹੋਕੇ ਮੁਹਲਾ ਗੁਰਦੇਵ ਨਗਰ,ਪ੍ਰਭਾਤ ਨਗਰ,ਬ੍ਰਿਜ ਨਗਰ ਤੋਂ ਮੁਹਲਾ ਕਰਾਂਰ ਖਾਂ,ਗੋਪਾਲ ਨਗਰ,ਤੋਂ ਹੁੰਦੀ ਹੋਈ ਵਰਕਸ਼ਾਪ ਚੋੰਕ ਤੋਂ ਵਾਪਿਸ ਗੁਰੂ ਘਰ ਤਕਰੀਬਣ 10 ਵਜੇ ਗੁਰਦੁਆਰਾ ਗੁਰਦੇਵ ਨਗਰ ਵਿਖੇ ਸਮਾਪਤੀ ਹੋਈ। ਸਮੁੱਚੇ ਰਸਤੇ ਵਿੱਚ ਸੰਗਤਾਂ ਲਈ ਵੱਖ-ਵੱਖ ਪਦ‍ਰਥਾ ਦੇ ਲੰਗਰ ਲਗੇ ਹੋਏ ਸਨ,ਸ਼ਬਦ ਚੋੰਕੀ ਦੇ ਅਗੇ-ਅਗੇ ਸਾਉੰਡ ਵਾਲੀ ਗਡੀ ਲਗੀ ਹੋਈ ਸੀ,ਉਸ ਮਗਰ ਸੰਗਤਾਂ ਗੁਰੂ ਜਸ ਕਰਦੀਆਂ ਚਲ ਰਹੀਆਂ ਸਨ। ਸ਼ਬਦ ਚੋੰਕੀ ਵਿੱਚ ਗੁਰੂ ਘਰ ਦੇ ਮੁਖ ਸੇਵਾਦਾਰ ਰਾਜਿੰਦਰ ਸਿੰਘ ਮਿਗਲਾਣੀ,ਹਰਪ੍ਰੀਤ ਸਿੰਘ ਨੀਟੂ,ਰਜਿੰਦਰ ਸਿੰਘ ਗੁਰਦੇਵ ਨਗਰ,ਅਮਰਜੀਤ ਸਿੰਘ ਗੁਰਦੇਵ ਨਗਰ,ਗਗਨਦੀਪ ਸਿੰਘ ਮਿਗਲਾਨੀ,ਚਰਨਜੀਤ ਸਿੰਘ ਸੇਠੀ,ਹਰਜਿੰਦਰ ਸਿੰਘ ਕੂਕੀ,ਹਰਮਨਜੋਤ ਸਿੰਘ ਬਠਲਾ,ਹਰਪਾਲ ਸਿੰਘ ਚੱਢਾ ਸਿੱਖ ਤਾਲਮੇਲ ਕਮੇਟੀ ਸੁਖਬੀਰ ਸਿੰਘ,ਪਵਨਪ੍ਰੀਤ ਸਿੰਘ ਲਵੀ,ਭਾਈ ਜਸਬੀਰ ਸਿੰਘ,ਤਰਸੇਮ ਸਿੰਘ,ਗੁਰਮੀਤ ਸਿੰਘ,ਇੰਦਰਜੀਤ ਸਿੰਘ ਘੂੰਗਰਾਲੀ,ਕਿਰਪਾਲ ਸਿੰਘ ਕਾਲਾ,ਹਰਜੀਤ ਸਿੰਘ ਕਾਲੜਾ’ਨਵਲਦੀਪ ਕੋਰ’ਰਾਜਿੰਦਰ ਕੋਰ,ਸੁਰਜੀਤ ਸਿੰਘ,ਲਖਵਿੰਦਰ ਕੋਰ ਤੋਂ ਇਲਾਵਾਂ ਵਡੀ ਗਿਣਤੀ ਵਿੱਚ ਸੰਗਤਾਂ ਨੇ ਹਿਸਾ ਲਿਆ।