Business Khas

Latest news
सऊदी, तुर्किए और पाकिस्तान में आज होगी बड़ी रक्षा डील, भारत के लिए क्या हैं मायने ਮਾਂ ਨੇ ਦੋ ਮਾਸੂਮਾਂ ਸਮੇਤ ਜੀਵਨਲੀਲ੍ਹਾ ਕੀਤੀ ਸਮਾਪਤ ਬੈਂਕਾਕ 'ਚ ਵਿਦਿਆਰਥੀ ਵੱਲੋਂ ਸਕੂਲ 'ਚ ਅੰਨ੍ਹੇਵਾਹ ਗੋਲੀਬਾਰੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਪਹੁੰਚੇ ਸੁਖਬੀਰ ਬਾਦਲ... ਫੂਡ ਸੇਫਟੀ ਵਿੰਗ ਵੱਲੋਂ ਛਾਪੇਮਾਰੀ, ਪਨੀਰ, ਕ੍ਰੀਮ, ਘਿਓ, ਦਹੀ ਤੇ ਦੁੱਧ ਦੇ 9 ਸੈਂਪਲ ਭਰੇ ਜਲੰਧਰ ਦੇ ਨੌਜਵਾਨ ਨਾਲ ਟ੍ਰੈਵਲ ਏਜੰਟ ਦੀ ਠੱਗੀ, ਰੂਸ ਦੇ ਜੰਗਲਾਂ ‘ਚ ਛੱਡਿਆ पटना साहिब (तख्त श्री हरमंदिर जी) में बेटे करण संग Sunny Deol ने टेका माथा ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼; ਸ਼ਹਿਰ ਦੇ ਨਾਮੀ ਲੋਕ ਵੀ ਸ਼ਾਮਲ ਨਹੀਂ ਰਹੇ ਮਹਾਭਾਰਤ ’ਚ 'ਅਸ਼ਵਥਾਮਾ' ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪ੍ਰਦੀਪ ਰਾਵਤ ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਤਿੰਨ ਦਿਨ ਨਹੀਂ ਹੋਵੇਗਾ ਕੋਈ ਕੰਮ
You are currently viewing ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਆਕਾਲ ਤਖਤ ਸਾਹਿਬ ਤੋਂ ਹਜੂਰ ਸਾਹਿਬ ਤੱਕ ਪੈਦਲ ਯਾਤਰਾ

ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਆਕਾਲ ਤਖਤ ਸਾਹਿਬ ਤੋਂ ਹਜੂਰ ਸਾਹਿਬ ਤੱਕ ਪੈਦਲ ਯਾਤਰਾ

ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਆਕਾਲ ਤਖਤ ਸਾਹਿਬ ਤੋਂ ਹਜੂਰ ਸਾਹਿਬ ਤੱਕ ਪੈਦਲ ਯਾਤਰਾ ਕਰਨ ਵਾਲੇ ਸਿੰਘ ਦਾ ਸਿੱਖ ਤਾਲਮੇਲ ਕਮੇਟੀ ਵੱਲੋਂ ਸਨਮਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਥੇ ਵੱਖ ਵੱਖ ਜਥੇਬੰਦੀਆਂ ਆਪਣੇ ਤੋਰ ਤੇ ਉਪਰਾਲੇ ਕਰ ਰਹੇ ਸਨ ਉਥੇ ਸਰਦਾਰ ਹਰਮਿੰਦਰ ਸਿੰਘ ਜੀ ਜੌ ਭਾਰਤ ਦੇ ਵੱਖ ਵੱਖ ਧਾਵਾਂ ਤੇ ਸੁਸ਼ੋਭਿਤ ਗੁਰਦਵਾਰਾ ਸਾਹਿਬ ਦੇ ਹੁਣ ਤਕ 9 ਵਾਰੀ ਦਰਸਨ ਦੀਦਾਰਿਆਂ ਲਈ ਪੈਦਲ ਯਾਤਰਾ ਕਰ ਚੁੱਕੇ ਹਨ

ਹੁਣ 1,ਜੂਨ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਬੰਦੀ ਸਿੰਘਾਂ ਦੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਅਰਦਾਸ ਕਰਕੇ ਚਾਲੇ ਪਾਏ ਹਨ ਇਹ ਯਾਤਰਾ ਉਥੋਂ ਚਲ ਕੇ ਪੈਦਲ ਸ੍ਰੀ ਅਨੰਦਪੁਰ ਸਾਹਿਬ ਤੋਂ ਪਟਨਾ ਸਾਹਿਬ ਤੋਂ ਨਾਨਕ ਚੀਰਾ ਤੋਂ ਸੱਚਖਡ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਵਾਪਿਸ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਅਰਦਾਸ ਕਰਨ ਉਪਰੰਤ ਸਮਾਪਿਤ ਹੋਵੇਗੀ। ਭਾਈ ਹਰਮਿੰਦਰ ਸਿੰਘ ਅੱਜ ਜਦੋਂ ਜਲੰਧਰ ਸ਼ਹਿਰ ਦੇ ਪਹੁੰਚਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਪੁੱਜੇ ਤਾਂ ਸਿੱਖ ਤਾਲਮੇਲ ਕਮੇਟੀ ਵੱਲੋਂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਵਿੱਚ ਮੈਂਬਰਾਂ ਵੱਲੋਂ ਭਾਈ ਸਾਹਿਬ ਨੂੰ ਸਨਮਾਨਿਤ ਕੀਤਾ ਅਤੇ ਆਰਥਿਕ ਤੌਰ ਤੇ ਸਹਿਯੋਗ ਕੀਤਾ ਇਸ ਸਮੇਂ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਉਕਤ ਆਗੂਆਂ ਨੇ ਕਿਹਾ ਭਾਈ ਹਰਮਿੰਦਰ ਸਿੰਘ ਜੀ ਦੀ ਘਾਲਣਾ ਨੂੰ ਨਤਮਸਤਿਕ ਹੋਣ ਨੂੰ ਦਿਲ ਕਰਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਖ ਵੱਖ ਗੁਰੂ ਘਰਾਂ ਵਿੱਚ ਪੈਦਲ ਤੁਰਨਾ ਅਤੇ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਨ ਨਾਲ ਬੰਦੀ ਸਿੰਘਾਂ ਦੀ ਰਿਹਾਈ ਜਰੂਰ ਹੋਵੇਗੀ ਕਿਓਂਕਿ ਜਨ ਬਣ ਕੇ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ ਇਸ ਮੌਕੇ ਭਾਈ ਹਰਮਿੰਦਰ ਸਿੰਘ ਜੀ ਵੱਲੋਂ ਸਿੱਖ ਤਾਲਮੇਲ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਮੈਨੂੰ ਸਾਰੇ ਮੈਂਬਰਾਂ ਦੀ ਸਿੱਖੀ ਲਈ ਤੜਪ ਦੇਖਕੇ ਬੁਹਤ ਉਤਸ਼ਾਹ ਮਿਲਿਆ ਹੈ

ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਕਾਲੀਆ ਕਾਲੋਨੀ ਹਰਜੋਤ ਸਿੰਘ ਲੱਕੀ ਜੋਗਿੰਦਰ ਸਿੰਘ ਜੋਗੀ ਕੀਮਤੀ ਭਗਤ ਗੁਰਵਿੰਦਰ ਸਿੰਘ ਨਾਗੀ ਪਲਵਿੰਦਰ ਸਿੰਘ ਬਾਬਾ ਅਮਨਦੀਪ ਸਿੰਘ ਬੱਗਾ ਪ੍ਰੀਤਮ ਸਿੰਘ ਬੰਟੀ ਰਾਠੌਰ ਸੁਖਦੇਵ ਸਿੰਘ ਸੁੱਖਾ ਮੈਂਬਰ ਸ਼ਾਮਲ ਸਨ ਇਸੇ ਤਰਾ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਵਿਚ ਵੀ ਭਾਈ ਹਰਮਿੰਦਰ ਸਿੰਘ ਦਾ ਸਨਮਾਨ ਰਜਿੰਦਰ ਸਿੰਘ ਮਿਗਲਾਨੀ ਅਤੇ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਹੇਠ ਕੀਤਾ ਗਿਆ