Business Khas

Latest news
भक्ति के मार्ग पर संकल्प अडिग हो, सिर जाए पर कदम न डगमगाए- नवजीत भारद्वाज ਕੁਸ਼ਤੀ ਫ੍ਰੀਸਟਾਈਲ ਅੰਡਰ-21 ਲੜਕੇ ਮੁਕਾਬਲੇ ‘ਚ ਵੰਸ਼ ਨੇ ਮਾਰੀ ਬਾਜ਼ੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ केरन डेरे में श्रद्धा और भक्ति के साथ मनाया गया बाबा भगता साध महाराज जी का 274वां जन्मोत्सव ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर?
You are currently viewing ਪੁੱਤਰ ਨੂੰ ਸੜਕ ‘ਤੇ ਗੋਲੀਆਂ ਮਾਰਨ ਤੋਂ ਬਾਅਦ ਪਿਤਾ ਨੇ ਖ਼ੁਦ ਵੀ ਪੀਤਾ ਜ਼ਹਿਰ

ਪੁੱਤਰ ਨੂੰ ਸੜਕ ‘ਤੇ ਗੋਲੀਆਂ ਮਾਰਨ ਤੋਂ ਬਾਅਦ ਪਿਤਾ ਨੇ ਖ਼ੁਦ ਵੀ ਪੀਤਾ ਜ਼ਹਿਰ

ਲੁਧਿਆਣਾ ‘ਚ ਘਰੇਲੂ ਵਿਵਾਦ ਤੋਂ ਬਾਅਦ ਇੱਕ ਪਿਤਾ ਨੇ ਪਹਿਲਾਂ ਆਪਣੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਬਾਅਦ ‘ਚ ਜ਼ਹਿਰ ਪੀ ਕੇ ਆਪਣੀ ਵੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲਾ ਨਿਊ ਅਗਰ ਨਗਰ ਦਾ ਹੈ। ਇੱਥੇ ਐਤਵਾਰ ਦੀ ਦੇਰ ਰਾਤ ਰਿਟਾਇਰਡ ਫੌਜੀ ਪਿਤਾ ਸੁਰਿੰਦਰ ਸਿੰਘ ਨੇ ਆਪਣੀ ਲਾਈਸੰਸੀ ਦੁਨਾਲੀ ਨਾਲ ਆਪਣੇ ਪੁੱਤਰ ਗੁਰਸ਼ਰਨ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਤੇ ਫਿਰ ਕੁੱਝ ਹੀ ਮਿੰਟ ਬਾਅਦ ਖ਼ੁਦ ਵੀ ਜ਼ਹਿਰੀਲਾ ਪਦਾਰਥ ਪੀ ਲਿਆ, ਜਿਸ ਤੋਂ ਬਾਅਦ ਉਸ ਦੀ ਮੌਤ ਵੀ ਹੋ ਗਈ।ਵਾਰਦਾਤ ਦੇ ਪਿੱਛੇ ਦਾ ਕਾਰਨ ਦੂਜਾ ਵਿਆਹ ਦੱਸਿਆ ਜਾ ਰਿਹਾ ਹੈ। ਪਿਤਾ ਸੁਰਿੰਦਰ ਸਿੰਘ ਦਾ ਕਿਸੇ ਮਹਿਲਾ ਨਾਲ ਸਬੰਦ ਸੀ , ਉਹ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰ, ਉਸ ਦਾ ਪੁੱਤਰ ਗੁਰਸ਼ਰਨ ਸਿੰਘ ਪਿਤਾ ਦੇ ਦੂਜੇ ਵਿਆਹ ਕਰਵਾਉਣ ਦਾ ਵਿਰੋਧ ਕਰਦਾ ਸੀ।

ਇਸ ਮਾਮਲੇ ਨੂੰ ਲੈ ਕੇ ਦੋਵਾਂ ‘ਚ ਪਹਿਲਾਂ ਵੀ ਕਈ ਵਾਰ ਵਿਵਾਦ ਹੋ ਚੁੱਕਿਆ ਸੀ, ਪਰ ਬੀਤੀ ਰਾਤ ਮਾਮਲਾ ਇੰਨਾ ਵੱਧ ਗਿਆ ਕਿ ਇਸ ਝਗੜੇ ਨੇ ਖ਼ੂਨੀ ਰੂਪ ਧਾਰ ਲਿਆ। ਦੱਸ ਦੇਈਏ ਕਿ ਸੁਰਿੰਦਰ ਸਿੰਘ ਦੀ ਪਹਿਲੀ ਪਤਨੀ ਦਾ 5 ਸਾਲ ਪਹਿਲਾਂ ਦੇਹਾਂਤ ਹੋ ਚੁੱਕਿਆ ਸੀ। ਪਹਿਲੇ ਵਿਆਹ ਤੋਂ ਸੁਰਿੰਦਰ ਸਿੰਘ ਦੇ 3 ਬੱਚੇ ਸਨ, ਜਿਨ੍ਹਾਂ ‘ਚ ਸੁਰਿੰਦਰ ਸਿੰਘ ਪੁੱਤਰ ਤੇ ਉਸ ਦੀਆਂ ਦੋ ਭੈਣਾ ਪੁਸ਼ਪਿੰਦਰ ਕੌਰ ਤੇ ਹਰਪੀਤ ਕੌਰ ਸਨ। ਦੋਵੇਂ ਭੈਣਾ ਵਿਦੇਸ਼ (ਇੱਕ ਕੈਨੇਡਾ ਤੇ ਦੂਜੀ ਇੰਗਲੈਂਡ) ਰਹਿੰਦੀਆਂ ਹਨ। ਸਥਾਨਕ ਲੋਕਾਂ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਰਿੰਦਰ ਸਿੰਘ ਕਈ ਸਾਲ ਪਹਿਲਾਂ ਫੌਜ ਤੋਂ ਰਿਟਾਇਰ ਹੋ ਚੁੱਕਿਆ ਸੀ। ਉਹ ਇਸ ਤੋਂ ਬਾਅਦ ਇੱਕ ਪ੍ਰਾਈਵੇਟ ਬੈਂਕ ‘ਚ ਸਕਿਓਟਰੀ ਗਾਰਡ ਦੀ ਨੌਕਰੀ ਕਰ ਰਿਹਾ ਸੀ। ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸੁਰਿੰਦਰ ਸਿੰਘ ਦਾ ਕਿਸੇ ਦੂਜੀ ਮਹਿਲਾ ਨਾਲ ਸਬੰਧ ਸੀ। ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਪੁੱਤਰ ਗੁਰਸ਼ਰਨ ਉਸ ਦਾ ਵਿਰੋਧ ਕਰਦਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬੀਤੇ ਕੁੱਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਮ੍ਰਿਤਕਾਂ ਦੇ ਇੱਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਬੀਤੀ ਰਾਤ ਦੋਵਾਂ ਵਿਚਕਾਰ ਝਗੜਾ ਵੱਧ ਗਿਆ। ਦੋਵੇਂ ਪਿਤਾ-ਪੁੱਤਰ ਰਾਤ ਨੂੰ ਘਰ ‘ਚ ਮੌਜੂਦ ਸਨ, ਇਸ ਦੌਰਾਨ ਉਨ੍ਹਾਂ ਵਿਚਕਾਰ ਬਹਿਸ ਹੋ ਗਈ।

ਪਿਤਾ ਨੇ ਗੁੱਸੇ ‘ਚ ਆ ਕੇ ਆਪਣੀ ਲਾਇਸੰਸੀ ਦੁਨਾਲੀ ਨਾਲ ਪੁੱਤਰ ‘ਤੇ ਹਮਲਾ ਕੀਤਾ। ਪਹਿਲੀ ਗੋਲੀ ਪੁੱਤਰ ਦੀ ਬਾਂਹ ‘ਤੇ ਲੱਗੀ, ਬੱਚਣ ਲਈ ਉਹ ਘਰ ਤੋਂ ਬਾਹਰ ਸੜਕ ‘ਤੇ ਭੱਜ ਗਿਆ। ਇਸ ਤੋਂ ਬਾਅਦ ਪਿਤਾ ਸੁਰਿੰਦਰ ਵੀ ਉਸ ਦੇ ਪਿੱਛੇ ਭੱਜਿਆ। ਥੋੜ੍ਹੀ ਦੂਰ ਪਹੁੰਚਣ ਤੇ ਪਿਤਾ ਨੇ ਪੁੱਤਰ ਗੁਰਸ਼ਰਨ ‘ਤੇ ਇੱਕ ਹੋਰ ਗੋਲੀ ਚਲਾਈ, ਜਿਸ ਤੋਂ ਬਾਅਦ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਡਿੱਗ ਗਿਆ। ਪਿਤਾ ਨੇ ਪੁੱਤਰ ‘ਤੇ ਹੋਰ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਤੋਂ ਕੁੱਝ ਹੀ ਮਿੰਟਾਂ ਬਾਅਦ ਪਿਤਾ ਆਪਣੇ ਘਰ ਪਹੁੰਚ ਕੇ ਖ਼ੁਦ ਵੀ ਜ਼ਹਿਰੀਲਾ ਪਦਾਰਥ ਪੀ ਲਿਆ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਇਸ ਦੌਰਾਨ ਪੁੱਤਰ ਦੀ ਮੌਤ ਹੋ ਚੁੱਕੀ ਸੀ, ਜਦਕਿ ਪਿਤਾ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਵੀ ਦਮ ਤੋੜ੍ਹ ਦਿੱਤਾ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।