Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ
You are currently viewing ਮੰਤਰੀ ਰੇਖਾ ਗੁਪਤਾ ‘ਤੇ ਹਮਲੇ ਦੇ ਸਬੰਧ ‘ਚ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ

ਮੰਤਰੀ ਰੇਖਾ ਗੁਪਤਾ ‘ਤੇ ਹਮਲੇ ਦੇ ਸਬੰਧ ‘ਚ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਐਤਵਾਰ ਨੂੰ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹਮਲੇ ਦੇ ਸਬੰਧ ‘ਚ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਤਹਿਸੀਨ ਸਈਦ ਵਜੋਂ ਹੋਈ ਹੈ, ਜੋ ਮੁੱਖ ਦੋਸ਼ੀ ਸਾਕਾਰੀਆ ਰਾਜੇਸ਼ਭਾਈ ਖੀਮਜੀ ਦਾ ਦੋਸਤ ਹੈ।

ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਬੁੱਧਵਾਰ ਨੂੰ ਸਿਵਲ ਲਾਈਨਜ਼ ਸਥਿਤ ਕੈਂਪ ਦਫ਼ਤਰ ‘ਚ ਜਨ ਸੁਣਵਾਈ ਦੌਰਾਨ ਹਮਲਾ ਕੀਤਾ ਗਿਆ। ਇਸ ਹਮਲੇ ਦੇ ਸਬੰਧ ‘ਚ ਆਟੋਰਿਕਸ਼ਾ ਡਰਾਈਵਰ ਖੀਮਜੀ (41) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤਹਿਸੀਨ ਨੂੰ ਪੁੱਛਗਿੱਛ ਲਈ ਸ਼ੁੱਕਰਵਾਰ ਰਾਤ ਨੂੰ ਗੁਜਰਾਤ ਦੇ ਰਾਜਕੋਟ ਤੋਂ ਰਾਜਧਾਨੀ ਦਿੱਲੀ ਲਿਆਂਦਾ ਗਿਆ ਸੀ ਤੇ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤੱਥਾਂ ਦੀ ਪੁਸ਼ਟੀ ਕਰਨ ਲਈ ਉਸ ਦਾ ਖੀਮਜੀ ਨਾਲ ਸਾਹਮਣਾ ਕਰਵਾਇਆ।

ਪੁਲਿਸ ਦੇ ਅਨੁਸਾਰ, ਤਹਿਸੀਨ ਨੂੰ ਐਤਵਾਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਖੀਮਜੀ ਨੇ ਕਥਿਤ ਤੌਰ ‘ਤੇ ਤਹਿਸੀਨ ਨੂੰ ਰੇਖਾ ਗੁਪਤਾ ਦੇ ਸ਼ਾਲੀਮਾਰ ਬਾਗ ਸਥਿਤ ਨਿਵਾਸ ਦਾ ਵੀਡੀਓ ਭੇਜਿਆ ਸੀ, ਜਦੋਂ ਕਿ ਤਹਿਸੀਨ ਨੇ ਉਸ ਨੂੰ 2,000 ਰੁਪਏ ਭੇਜੇ ਸਨ ਤੇ ਬੁੱਧਵਾਰ ਨੂੰ ਸਿਵਲ ਲਾਈਨਜ਼ ‘ਚ ਕੈਂਪ ਆਫਿਸ ‘ਚ ਇੱਕ ਜਨਤਕ ਸੁਣਵਾਈ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ‘ਤੇ ਹਮਲੇ ਤੋਂ ਪਹਿਲਾਂ ਉਸ ਨਾਲ ਲਗਾਤਾਰ ਸੰਪਰਕ ‘ਚ ਸੀ।

ਮੁੱਖ ਮੰਤਰੀ ਦੇ ਨਿਵਾਸ ਜਾਣ ਤੋਂ ਪਹਿਲਾਂ, ਰਾਜੇਸ਼ ਸੁਪਰੀਮ ਕੋਰਟ ਵੀ ਗਿਆ ਸੀ, ਪਰ ਸੁਪਰੀਮ ਕੋਰਟ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ, ਉਹ ਸ਼ਾਲੀਮਾਰ ਬਾਗ ਮੁੱਖ ਮੰਤਰੀ ਦੇ ਨਿਵਾਸ ਵਾਪਸ ਆ ਗਿਆ।