Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ
You are currently viewing ਬਿਆਸ ਦਰਿਆ ਦਾ ਪਾਣੀ ਪੱਧਰ ਵਧਣ ਨਾਲ ਮੰਡ ਖੇਤਰ ਦੇ ਲੋਕਾਂ ‘ਚ ਮੁੜ ਹੜ੍ਹ ਦਾ ਖੌਫ

ਬਿਆਸ ਦਰਿਆ ਦਾ ਪਾਣੀ ਪੱਧਰ ਵਧਣ ਨਾਲ ਮੰਡ ਖੇਤਰ ਦੇ ਲੋਕਾਂ ‘ਚ ਮੁੜ ਹੜ੍ਹ ਦਾ ਖੌਫ

ਬਿਆਸ ਦਰਿਆ ‘ਚ ਵੱਧ ਰਿਹਾ ਪਾਣੀ ਦਾ ਪੱਧਰ ਇਸ ਸਾਲ ਮੁੜ ਤਬਾਹੀ ਮਚਾਉਣ ਵੱਲ ਰਿਹਾ ਹੈ, ਜਿਸ ਨੂੰ ਲੈ ਕੇ ਮੰਡ ਖੇਤਰ ਦੇ ਲੋਕਾਂ ‘ਚ ਮੁੜ ਖੌਫ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਇਲਾਕਾ 2019, 2023 ਅਤੇ 2025 ਵਿੱਚ ਵੀ ਹੜ੍ਹਾਂ ਦੀ ਮਾਰ ਝੱਲ ਚੁੱਕਾ ਹੈ। ਇਥੇ ਬਣਿਆ ਆਰਜ਼ੀ ਪੁਲ ਵੀ ਪਾਣੀ ਦੇ ਵੱਧਣ ਕਾਰਨ ਟੁੱਟਣ ਦਾ ਖਦਸ਼ਾ ਹੈ, ਕਿਉਂਕਿ 20-25 ਪਿੰਡਾਂ ਅਤੇ 40000 ਦੇ ਆਸ-ਪਾਸ ਫਸਲ ਤਬਾਹ ਹੋ ਸਕਦੀ ਹੈ। ਜਾਣਕਾਰੀ ਅਨੁਸਾਰ, ਕਈ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ 2025 ‘ਚ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਹੈ, ਜਿਸ ਕਾਰਨ ਜੇਕਰ ਇਸ ਵਾਰ ਮੁੜ ਉਹ ਰੂਪ ਕਰੋਪੀ ਆਈ ਤਾਂ ਉਹ ਕਿਸੇ ਜੋਗੇ ਨਹੀਂ ਰਹਿਣਗੇ। ਫਿਲਹਾਲ, ਬਿਆਸ ਦਰਿਆ ਵਿੱਚ ਪਾਣੀ ਭਾਵੇਂ ਘੱਟ ਨਜ਼ਰ ਆ ਰਿਹਾ ਹੈ, ਪਰ ਬੀਐਮਐਮਬੀ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਭਾਖੜਾ ਡੈਮ ਦਾ ਪਾਣੀ ਪੱਧਰ 1578 ਫੁੱਟ ਤੱਕ ਪਹੁੰਚ ਚੁੱਕਾ ਹੈ ਅਤੇ ਹਰਿਆਣਾ ਤੇ ਰਾਜਸਥਾਨ ਨੂੰ ਵੀ ਵੱਧ ਪਾਣੀ ਲੈਣ ਲਈ ਕਿਹਾ ਗਿਆ ਹੈ।

ਚਿੰਤਾ ਦੀ ਗੱਲ ਇਹ ਹੈ ਕਿ ਅਜੇ ਮਾਨਸੂਨ ਦੀਆਂ ਬਾਰਿਸ਼ਾਂ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਈਆਂ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮਾਨਸੂਨ ਦੀਆਂ ਭਾਰੀ ਬਾਰਿਸ਼ਾਂ ਹੁੰਦੀਆਂ ਹਨ ਅਤੇ ਡੈਮਾਂ ਤੋਂ ਪਾਣੀ ਛੱਡਣਾ ਪਿਆ ਤਾਂ ਬਿਆਸ ਦਰਿਆ ਨੱਕੋ-ਨੱਕ ਭਰ ਸਕਦਾ ਹੈ। ਅਜਿਹੇ ਹਾਲਾਤਾਂ ਵਿੱਚ ਇਹ ਆਰਜੀ ਬੰਨ, ਜੋ ਅੱਜ ਵੀ ਕਈ ਥਾਵਾਂ ‘ਤੇ ਕਮਜ਼ੋਰ ਨਜ਼ਰ ਆ ਰਹੇ ਹਨ, ਵੱਡੇ ਦਬਾਅ ਹੇਠ ਆ ਸਕਦੇ ਹਨ। ਇਹ ਬੰਨ ਕਰੀਬ 25 ਪਿੰਡਾਂ ਅਤੇ 25 ਤੋਂ 40 ਹਜ਼ਾਰ ਏਕੜ ਫਸਲ ਨੂੰ ਹੜਾਂ ਤੋਂ ਬਚਾਉਣ ਦੀ ਢਾਲ ਹਨ। ਪਿਛਲੀ ਵਾਰ 11 ਘਰ ਰੁੜ ਗਏ ਸਨ, ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਸੀ ਅਤੇ ਖੇਤਾਂ ਵਿੱਚ ਭਰੀ ਰੇਤ ਅੱਜ ਵੀ ਕਈ ਕਿਸਾਨਾਂ ਦੀ ਮੁਸੀਬਤ ਬਣੀ ਹੋਈ ਹੈ। ਵਾਰ-ਵਾਰ ਹੜਾਂ ਦੀ ਮਾਰ ਕਾਰਨ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ, ਜਦਕਿ ਕਈ ਪਰਿਵਾਰਾਂ ਨੂੰ ਅਜੇ ਤੱਕ ਮੁਆਵਜ਼ਾ ਵੀ ਨਹੀਂ ਮਿਲਿਆ।