Business Khas

Latest news
सुरक्षा चिंताओं के मद्देनजर मधेस प्रांत के कुछ हिस्सों में कर्फ्यू लागू ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਕੀਤੀ ਕਾਰਵਾਈ ਪੁਲਿਸ ਜਵਾਨ ਦੀ ਪਛਾਣ ਰਣਬੀਰ ਸਿੰਘ ਵਜੋਂ ਹੋਈ गुरु पूर्णिमा पर भाजपा जालंधर शहरी ने 14 मंडलों में आयोजित किए श्रद्धा एवं सम्मान कार्यक्रम ਟਰੈਫਿਕ ਰੂਲਾਂ ਨੂੰ ਲੈ ਕੇ ਆਰਮੀ ਨੇ ਲੋਕਾਂ ਨੂੰ ਧਰਨੇ ਮਾਰਨ ਲਈ ਮਜਬੂਰ PhD ਸਕਾਲਰ ਦੀ ਮੌਤ ਮਾਮਲੇ ‘ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ₹16 ਲੱਖ ਦਾ ਮੁਆਵਜ਼ਾ ਕੱਲ੍ਹ ਨੂੰ ਪੰਜਾਬ ਬੰਦ ਦਾ ਐਲਾਨ... ਜੈ ਕਬੀਰ ਧੰਨ ਕਬੀਰ ਯੂਥ ਗਰੁੱਪ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 628ਵਾਂ ਪ੍ਰਕਾਸ਼ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇ... ਮਾਨਸੂਨ ਦੀ ਪਹਿਲੀ ਵਰਖਾ ਨਾਲ ਮਜ਼ਾਰੀ ਵਿਖੇ ਨੌਜਵਾਨਾਂ ਨੇ ਲਗਾਏ ਛਾਂਦਾਰ, ਫਲਦਾਰ ਤੇ ਔਸ਼ਧੀ ਬੂਟੇ : ਸੋਮ ਨਾਥ ਗੱਡੀ ਟਰਾਂਸਫਰ ਕਰਵਾਉਣ ਵਿੱਚ ਆ ਰਹੀਆਂ ਮੁਸਕਲਾ
You are currently viewing ਘਰੇਲੂ ਗੈਸ ਸਿਲੰਡਰ 29 ਰੁਪਏ ਕੀਤਾ ਮਹਿੰਗਾ

ਘਰੇਲੂ ਗੈਸ ਸਿਲੰਡਰ 29 ਰੁਪਏ ਕੀਤਾ ਮਹਿੰਗਾ

ਸ਼ਨੀਵਾਰ ਰਾਤ ਨੂੰ ਜਦੋਂ ਤੁਸੀਂ ਸੌਣ ਦੀ ਤਿਆਰੀ ਕਰ ਰਹੇ ਸੀ ਤਾਂ ਇਸੇ ਦੌਰਾਨ ਕੇਂਦਰ ਦੀ ਮੋਦੀ ਸਰਕਾਰ (Modi Government) ਘਰੇਲੂ ਗੈਸ (LPG) ਸਿਲੰਡਰਾਂ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਸਨ। ਇਨ੍ਹਾਂ ਕੰਪਨੀਆਂ ਨੇ ਇੱਕ ਵਾਰ ਫਿਰ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਉਨ੍ਹਾਂ ਨੇ 14.2 ਕਿਲੋਗ੍ਰਾਮ ਦੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 29 ਰੁਪਏ ਵਧਾ ਦਿੱਤੀ ਹੈ। ਵਧੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ

ਜੇਕਰ ਦੇਸ਼ ਦੇ ਚਾਰ ਮਹਾਨਗਰਾਂ ਵਿੱਚ ਘਰੇਲੂ ਗੈਸ ਸਿਲੰਡਰਾਂ ਦੀਆਂ ਪੁਰਾਣੀਆਂ ਅਤੇ ਨਵੀਆਂ ਕੀਮਤਾਂ ਦੇਖੀਏ ਤਾਂ ਦਿੱਲੀ ਵਿੱਚ ਪਹਿਲਾਂ 913 ਰੁਪਏ ਤੇ ਹੁਣ 942 ਰੁਪਏ, ਕੋਲਕਾਤਾ ਵਿੱਚ ਪਹਿਲਾਂ 939 ਅਤੇ ਹੁਣ 968 ਰੁਪਏ, ਮੁੰਬਈ ਵਿੱਚ ਪਹਿਲਾਂ 912.50 ਰੁਪਏ ਤੇ ਹੁਣ 941.50 ਰੁਪਏ ਅਤੇ ਚੇਨਈ ਵਿੱਚ ਪਿਹਿਲਾਂ 928.50 ਰੁਪਏ ਅਤੇ ਹੁਣ ਘਰੇਲੂ ਗੈਸ ਸਿਲੰਡਰ ਦੀ ਕੀਮਤ 957.50 ਰੁਪਏ ਹੋ ਗਈ ਹੈ।

ਮੋਦੀ ਸਰਕਾਰ ਦੀਆਂ ਤੇਲ ਕੰਪਨੀਆਂ ਆਮ ਤੌਰ ‘ਤੇ ਮਹੀਨੇ ਦੀ ਪਹਿਲੀ ਜਾਂ 15 ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। ਪਰ ਹਾਲ ਹੀ ਵਿੱਚ, ਇਹ ਦੇਖਿਆ ਗਿਆ ਹੈ ਕਿ ਇਹ ਕੰਪਨੀਆਂ ਹਰ ਮਹੀਨੇ ਦੀ 7 ਤਰੀਕ ਨੂੰ ਸਿਲੰਡਰ ਦੀਆਂ ਕੀਮਤਾਂ ਵੀ ਬਦਲਦੀਆਂ ਹਨ। ਇਸ ਤੋਂ ਪਹਿਲਾਂ, 7 ਮਾਰਚ ਨੂੰ ਘਰੇਲੂ ਸਿਲੰਡਰਾਂ ਦੀ ਕੀਮਤ ਵਿੱਚ 60 ਰੁਪਏ ਦਾ ਵਾਧਾ ਕੀਤਾ ਗਿਆ ਸੀ।