Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ
You are currently viewing 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ

20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ

ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦੇ ਸਿਰੋਂਜ ਇਲਾਕੇ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਇਨਸਾਨ ਤੇ ਬੇਜ਼ੁਬਾਨ ਜਾਨਵਰਾਂ ਵਿਚਕਾਰ ਅਟੁੱਟ ਪਿਆਰ ਦੀ ਇੱਕ ਅਨੋਖੀ ਤੇ ਭਾਵੁਕ ਮਿਸਾਲ ਪੇਸ਼ ਕੀਤੀ ਹੈ। ਆਮ ਤੌਰ ਤੇ ਸ਼ੋਕ ਸਭਾਵਾਂ ਤੇ ਤੇਰ੍ਹਵੀਂ ਦੇ ਸਮਾਗਮ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ਤੋਂ ਬਾਅਦ ਕੀਤੇ ਜਾਂਦੇ ਹਨ, ਪਰ ਇੱਥੇ ਇੱਕ ਕਿਸਾਨ ਨੇ ਆਪਣੀ 20 ਸਾਲ ਦੀ ਪਾਲਤੂ ਬੱਕਰੀ ਲਈ ਉਹ ਸਾਰੇ ਰਸਮ-ਰਿਵਾਜ ਕੀਤੇ, ਜੋ ਆਮ ਤੌਰ ਤੇ ਕਿਸੇ ਆਪਣੇ ਦੇ ਦੇਹਾਂਤ ਤੇ ਕੀਤੇ ਜਾਂਦੇ ਹਨ।ਸਿਰੋਂਜ ਦੇ ਭਵਾਨੀ ਨਗਰ ਵਾਸੀ ਕਿਸਾਨ ਨਵਲ ਸਿੰਘ ਮਾਲਵੀਆ ਦੀ ਪਾਲਤੂ ਬੱਕਰੀ, ਜਿਸ ਨੂੰ ਪੂਰਾ ਪਰਿਵਾਰ ਤੇ ਪਿੰਡ ਪਿਆਰ ਨਾਲ ਕਟੋਰੀ ਉਰਫ਼ ਚਮੇਲੀ ਕਹਿੰਦਾ ਸੀ, 3 ਅਗਸਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।

ਕਿਸਾਨ ਨਵਲ ਸਿੰਘ ਮਾਲਵੀਆ ਲਈ ਕਟੋਰੀ ਮਹਿਜ਼ ਇੱਕ ਪਸ਼ੂ ਜਾਂ ਜਾਨਵਰ ਨਹੀਂ ਸੀ, ਸਗੋਂ ਉਹ ਪਰਿਵਾਰ ਦੀ ਇੱਕ ਮੈਂਬਰ ਅਤੇ ਔਲਾਦ ਵਰਗੀ ਸੀ। ਕਟੋਰੀ ਪਿਛਲੇ 20 ਸਾਲਾਂ ਤੋਂ ਨਵਲ ਸਿੰਘ ਦੇ ਘਰ ਦਾ ਅਹਿਮ ਹਿੱਸਾ ਬਣੀ ਹੋਈ ਸੀ।ਕਟੋਰੀ ਨੂੰ ਆਮ ਪਸ਼ੂਆਂ ਵਾਂਗ ਕੀਲੇ ਨਾਲ ਨਹੀਂ ਬੰਨ੍ਹਿਆ ਜਾਂਦਾ ਸੀ, ਸਗੋਂ ਉਹ ਬਾਕਾਇਦਾ ਘਰ ਦੇ ਅੰਦਰ ਪਲੰਗ ਤੇ ਸੌਂਦੀ ਸੀ ਤੇ ਪੂਰੇ ਪਰਿਵਾਰ ਦੇ ਸੁੱਖ-ਦੁੱਖ ਦੀ ਸਾਂਝੀਦਾਰ ਸੀ। ਜਦੋਂ 3 ਅਗਸਤ ਨੂੰ ਉਸ ਨੇ ਆਖਰੀ ਸਾਹ ਲਿਆ ਤਾਂ ਪੂਰਾ ਮਾਲਵੀਆ ਪਰਿਵਾਰ ਗਮਗੀਨ ਹੋ ਗਿਆ ਤੇ ਘਰ ਵਿੱਚ ਚੁੱਲ੍ਹਾ ਤੱਕ ਨਹੀਂ ਬਲਿਆ।ਨਵਲ ਸਿੰਘ ਨੇ ਆਪਣੀ ਕਟੋਰੀ ਨੂੰ ਅੰਤਿਮ ਵਿਦਾਈ ਦੇਣ ‘ਚ ਕੋਈ ਕਮੀ ਨਹੀਂ ਛੱਡੀ। ਸਥਾਨਕ ਪ੍ਰਸ਼ਾਸਨ ਤੋਂ ਬਾਕਾਇਦਾ ਇਜਾਜ਼ਤ ਲੈ ਕੇ ਕਟੋਰੀ ਦਾ ਪੂਰੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਤੋਂ ਬਾਅਦ ਨਵਲ ਸਿੰਘ ਖੁਦ ਕਟੋਰੀ ਦੀਆਂ ਅਸਥੀਆਂ ਇਕੱਠੀਆਂ ਕਰਕੇ ਪਵਿੱਤਰ ਗੰਗਾ ਨਦੀ ਤੱਕ ਲੈ ਕੇ ਗਏ ਤੇ ਪੂਰੇ ਵਿਧੀ-ਵਿਧਾਨ ਨਾਲ ਅਸਥੀ ਵਿਸਰਜਨ ਦੀ ਰਸਮ ਪੂਰੀ ਕੀਤੀ। ਤੇਰ੍ਹਵੀਂ ‘ਚ ਸੱਦਾ ਦੇਣ ਲਈ ਬਾਕਾਇਦਾ ਕਾਰਡ ਛਪਵਾ ਕੇ ਵੰਡੇ ਗਏ।

13 ਦਿਨਾਂ ਦੇ ਸ਼ੋਕ ਤੋਂ ਬਾਅਦ 15 ਅਗਸਤ ਨੂੰ ਗੰਗਾਜਲੀ ਖੋਲ੍ਹਣ ਦੇ ਨਾਲ ਤੇਰ੍ਹਵੀਂ ਦਾ ਸਮਾਗਮ ਕਰਵਾਇਆ ਗਿਆ। ਨਵਲ ਸਿੰਘ ਨੇ ਆਪਣੀ ਪਿਆਰੀ ਕਟੋਰੀ ਦੀ ਆਤਮਿਕ ਸ਼ਾਂਤੀ ਤੇ ਯਾਦ ‘ਚ ਇੱਕ ਵੱਡੇ ਭੋਜ ਦਾ ਪ੍ਰਬੰਧ ਕੀਤਾ। ਇਸ ਤੇਰ੍ਹਵੀਂ ‘ਚ ਰਿਸ਼ਤੇਦਾਰਾਂ, ਦੋਸਤਾਂ ਅਤੇ ਪਿੰਡ ਦੇ ਲਗਭਗ 600 ਲੋਕਾਂ ਨੇ ਸ਼ਿਰਕਤ ਕੀਤੀ।