Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ
You are currently viewing 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ

1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ

ਜੇਕਰ ਤੁਸੀਂ ਪਾਸਪੋਰਟ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਧਿਆਨ ਰੱਖੋ ਕਿ ਅਗਲੇ ਮਹੀਨੇ ਤੋਂ ਇਸ ਦੀ ਕੀਮਤ ਵੱਧ ਜਾਵੇਗੀ। ਸਰਕਾਰ ਨੇ ਲਗਭਗ 14 ਸਾਲਾਂ ‘ਚ ਪਹਿਲੀ ਵਾਰ ਪਾਸਪੋਰਟ ਫੀਸਾਂ ‘ਚ ਵਾਧਾ ਕੀਤਾ ਹੈ। 1 ਜੁਲਾਈ, 2026 ਤੋਂ ਤੁਹਾਨੂੰ ਨਵੇਂ ਪਾਸਪੋਰਟ ਲਈ 1,000 ਤੋਂ 2,500 ਰੁਪਏਤੱਕ ਜ਼ਿਆਦਾ ਖਰਚ ਕਰਨੇ ਪੈਣਗੇ। ਭਾਵੇਂ ਤੁਸੀਂ ਪਹਿਲੀ ਵਾਰ ਅਰਜ਼ੀ ਦੇ ਰਹੇ ਹੋ, ਪੁਰਾਣੇ ਪਾਸਪੋਰਟ ਨੂੰ ਰਿਨਿਊ ਕਰਵਾ ਰਹੇ ਹੋ, ਗੁਆਚੇ ਹੋਏ ਪਾਸਪੋਰਟ ਤੋਂ ਬਾਅਦ ਨਵਾਂ ਪਾਸਪੋਰਟ ਬਣਵਾ ਰਹੇ ਹੋ ਜਾਂ ਆਪਣੇ ਬੱਚੇ ਲਈ ਪਾਸਪੋਰਟ ਅਪਲਾਈ ਕਰ ਰਹੇ ਹੋ, ਸਾਰੀਆਂ ਸ਼੍ਰੇਣੀਆਂ ‘ਚ ਫੀਸਾਂ ਵਧਾ ਦਿੱਤੀਆਂ ਗਈਆਂ ਹਨ। ਜੇਕਰ ਤੁਸੀਂ ਆਪਣੀ ਅਰਜ਼ੀ ‘ਚ ਦੇਰੀ ਕਰ ਰਹੇ ਸੀ ਤਾਂ ਤੁਸੀਂ ਹੁਣ ਬਿਨਾਂ ਕਿਸੇ ਦੇਰੀ ਦੇ ਅੱਜ ਘਰ ਤੋਂ ਅਰਜ਼ੀ ਦੇ ਸਕਦੇ ਹੋ।

18 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਤੇ ਬਾਲਗ ਸ਼੍ਰੇਣੀ ਅਧੀਨ ਅਰਜ਼ੀ ਦੇਣ ਵਾਲੇ 15 ਤੋਂ 18 ਸਾਲ ਦੀ ਉਮਰ ਦੇ ਨਾਬਾਲਗਾਂ ਲਈ, ਆਮ ਪ੍ਰਕਿਰਿਆ ਅਧੀਨ ਨਵੇਂ ਜਾਂ ਦੁਬਾਰਾ ਜਾਰੀ ਹੋਣ ਵਾਲੇ 36-ਪੰਨਿਆਂ ਦੇ ਪਾਸਪੋਰਟ ਲਈ ਫੀਸ 2,500 ਰੁਪਏ ਹੋ ਜਾਵੇਗੀ। ਵਰਤਮਾਨ ‘ਚ, ਇਹ ਫੀਸ 1,500 ਰੁਪਏ ਹੈ। ਤਤਕਾਲ ਦੇ ਲਈ, ਮੌਜੂਦਾ ਫੀਸ 3,500 ਰੁਪਏ (36 ਪੰਨਿਆਂ ਲਈ) ਲਈ ਜਾਂਦੀ ਹੈ, ਪਰ 1 ਜੁਲਾਈ ਤੋਂ ਤੁਹਾਨੂੰ 5,000 ਰੁਪਏ ਖਰਚ ਕਰਨੇ ਪੈਣਗੇ। ਵਰਤਮਾਨ ‘ਚ, ਬਾਲਗਾਂ ਲਈ 60-ਪੰਨਿਆਂ ਦੇ ਪਾਸਪੋਰਟ (ਆਮ ਸ਼੍ਰੇਣੀ) ਲਈ 2,000 ਦੀ ਫੀਸ ਲਈ ਜਾਂਦੀ ਹੈ, ਪਰ 1 ਜੁਲਾਈ ਤੋਂ ਇਸ ਦੀ ਕੀਮਤ 3,500 ਰੁਪਏ ਹੋ ਜਾਵੇਗੀ। 60-ਪੰਨਿਆਂ ਦੇ ਤਤਕਾਲ ਪਾਸਪੋਰਟ ਦੀ ਫੀਸ ਇਸ ਵੇਲੇ 4,000 ਰੁਪਏ ਹੈ, ਪਹਿਲੀ ਜੁਲਾਈ ਤੋਂ ਤੁਹਾਨੂੰ 6,000 ਰੁਪਏ ਦੇਣੇ ਪੈਣਗੇ। ਗੁੰਮ ਜਾਂ ਖਰਾਬ ਹੋਏ 36-ਪੰਨਿਆਂ ਦੇ ਤਤਕਾਲ ਪਾਸਪੋਰਟ ਲਈ, ਫੀਸ ਇਸ ਵੇਲੇ 5,000 ਰੁਪਏ ਹੈ, ਪਰ ਪਹਿਲੀ ਤੋਂ ਇਹ 7,000 ਰੁਪਏ ਹੋਵੇਗੀ। ਮਾਈਨਰ ਸ਼੍ਰੇਣੀ ‘ਚ, 36-ਪੰਨਿਆਂ ਦੇ ਪਾਸਪੋਰਟ (ਨਾਰਮਲ) ਦੀ ਫੀਸ 1,000 ਰੁਪਏ ਹੈ।

1 ਜੁਲਾਈ ਤੋਂ ਇਹ ਵਧ ਕੇ 1,750 ਰੁਪਏ ਹੋ ਜਾਵੇਗੀ। ਮਾਈਨਰ ਸ਼੍ਰੇਣੀ ਵਿੱਚ 36-ਪੰਨਿਆਂ ਦੇ ਪਾਸਪੋਰਟ (ਤਤਕਾਲ) ਲਈ, ਫੀਸ 3,000 ਰੁਪਏ ਦੀ ਬਜਾਏ 4,250 ਰੁਪਏ ਹੋਵੇਗੀ। ਪਾਸਪੋਰਟ ਵੈਧਤਾ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇੱਕ ਸਟੈਂਡਰਡ ਪਾਸਪੋਰਟ 10 ਸਾਲਾਂ ਲਈ ਵੈਧ ਰਹਿੰਦਾ ਹੈ, ਜਦੋਂ ਕਿ ਇੱਕ ਨਾਬਾਲਗ ਦਾ ਪਾਸਪੋਰਟ 5 ਸਾਲਾਂ ਲਈ ਜਾਂ ਨਾਬਾਲਕ ਧਾਰਕ 18 ਸਾਲ ਦੇ ਹੋਣ ਤੱਕ (ਜੋ ਵੀ ਪਹਿਲਾਂ ਹੋਵੇ) ਵੈਧ ਹੁੰਦਾ ਹੈ।