Business Khas

Latest news
ਕੇ.ਐਮ.ਵੀ. ਨੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸਰਸਵਤੀ ਪੂਜਨ ਸਮਾਰੋਹ ਦਾ ਕੀਤਾ ਆਯੋਜਨ CM ਮਾਨ ਨੇ ਪਠਾਨਕੋਟ ਤੋਂ ਜਾਰੀ ਕੀਤੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਕਿਸ਼ਤ ਦੇਸ਼ ਭਰ ਵਿੱਚ ਕਮਰਸ਼ੀਅਲ ਸਿਲੰਡਰ ਹੋਇਆ ਸਸਤਾ ਲੁਧਿਆਣਾ ਵਿਖੇ ਕਾਰ 'ਚ ਬੈਠੇ ਬੰਦੇ ਦਾ ਕੱਟਿਆ 'ਹੈਲਮਟ' ਦਾ ਚਲਾਨ ! CJP ਪ੍ਰਦਰਸ਼ਨ ਦੌਰਾਨ PM ਮੋਦੀ ਖਿਲਾਫ਼ ਮੰਦੀ ਸ਼ਬਦਾਵਲੀ ਵਾਲੀ ਕੁੜੀ ਨੇ ਮੰਗੀ ਮਾਫ਼ੀ ਇਹ ਗੁੰਮਰਾਹ ਬੱਚੇ ਹਨ, ਰਸਤਾ ਦਿਖਾਉਣਾ ਸਾਡਾ ਕੰਮ; ਪ੍ਰਧਾਨ ਮੰਤਰੀ ਮੋਦੀ ਦਾ ਨਵਾਂ ਵੀਡੀਓ ਜੰਮੂ-ਕਸ਼ਮੀਰ: ਕਿਸ਼ਤਵਾੜ ‘ਚ ਬੱਦਲ ਫਟਣ ਨਾਲ ਤਬਾਹੀ! ਸਰਕਾਰ ਨੇ ਔਰਤਾਂ ਦੇ ਖਾਤਿਆਂ 'ਚ ਭੇਜੇ ਪੈਸੇ ਭਾਜਪਾ ਜਲੰਧਰ ਸ਼ਹਿਰੀ ਵੱਲੋਂ ਸ਼ਹੀਦ-ਏ-ਆਜ਼ਮ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਦਾ ਯੋਗਾ ਬਾਰੇ ਸਟੈਂਡ ਸ਼ਲਾਘਾਯੋਗ
You are currently viewing ਲੁਧਿਆਣਾ ਵਿਖੇ ਕਾਰ ‘ਚ ਬੈਠੇ ਬੰਦੇ ਦਾ ਕੱਟਿਆ ‘ਹੈਲਮਟ’ ਦਾ ਚਲਾਨ !

ਲੁਧਿਆਣਾ ਵਿਖੇ ਕਾਰ ‘ਚ ਬੈਠੇ ਬੰਦੇ ਦਾ ਕੱਟਿਆ ‘ਹੈਲਮਟ’ ਦਾ ਚਲਾਨ !

ਕਾਰ ਦੇ ਵਿੱਚ ਹੁਣ ਹੈਲਮਟ ਪਾਉਣਾ ਜ਼ਰੂਰੀ ਹੈ। ਹੈਰਾਨ ਨਾ ਹੋਵੋ ਤੇ ਨਾ ਹੀ ਹੱਸੋ, ਕਿਉਂਕਿ ਲੁਧਿਆਣੇ ਦੇ ਇੱਕ ਕਾਰੋਬਾਰੀ ਦਾ ਕਾਰ ਵਿੱਚ ਬਿਨਾਂ ਹੈਲਮੇਟ ਤੋਂ ਚਲਾਨ ਕੱਟ ਦਿੱਤਾ ਗਿਆ ਹੈ। ਪਰ ਇਹ ਹੋਇਆ ਕਿਉਂ ਆਓ ਜਾਣਦੇ ਹਾਂ ਪੂਰਾ ਕਿੱਸਾ, ਕਿ ਕਿੱਥੇ ਤੇ ਕਿਸਦੀ ਗਲਤੀ ਹੈ…

ਜਾਣਕਾਰੀ ਅਨੁਸਾਰ, ਕਾਰ ਚਾਲਕ ਗੌਰਵ ਜੈਨ ਨੇ ਦੱਸਿਆ ਕਿ ਉਹ ਸ਼ਹਿਰ ‘ਚ ਆਪਣੀ ਕਾਰ ਰਾਹੀਂ ਜਾ ਰਿਹਾ ਸੀ, ਜਿਸ ਦੌਰਾਨ ਇੱਕ ਚੌਂਕ ਵਿੱਚੋਂ ਲੰਘਣ ਲੱਗਿਆ ਤਾਂ ਉਥੇ ਲੱਗੇ ਸੀਸੀਟੀਵੀ ਨੇ ਉਸ ਦਾ ਚਲਾਨ ਕੱਟ ਦਿੱਤਾ। ਉਸ ਨੇ ਕਿਹਾ ਕਿ ਉਸ ਨੇ ਕੋਈ ਨਿਯਮ ਨਹੀਂ ਤੋੜਿਆ ਸੀ, ਪਰ ਜਦੋਂ ਇਹ ਚਲਾਨ ਵੇਖਿਆ ਤਾਂ ਹੋਸ਼ ਉਡ ਗਏ। ਇਹ ਚਲਾਨ ਏਆਈ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਹੈਲਮਟ ਦਾ ਚਲਾਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਲੱਗਿਆ ਕਿ ਇਹ ਕਿਸੇ ਫੋਨ ਜਾਂ ਕਿਸੇ ਹੋਰ ਤਰ੍ਹਾਂ ਦਾ ਚਲਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ 1000 ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਰਾਂ ‘ਚ ਬੈਠੇ ਬੰਦਿਆਂ ਦੇ ਹੈਲਮਟ ਦੇ ਚਲਾਨ ਕੱਟੇ ਜਾ ਰਹੇ ਹਨ।

ਉਸ ਨੇ ਦੱਸਿਆ ਕਿ ਚਲਾਨ ਆਨਲਾਈਨ ਏਆਈ ਤਕਨੀਕ ਵਾਲੇ ਕੈਮਰਿਆਂ ਰਾਹੀਂ ਕੱਟਿਆ ਗਿਆ ਹੈ। ਉਸ ਨੇ ਕਿਹਾ ਕਿ ਇਹ ਸਾਰੀ ਗਲਤੀ ਤਕਨੀਕੀ ਹੈ ਅਤੇ ਉਹ ਇਹ ਭੁਗਤਾਨ ਕਿਉਂ ਕਰਨ ? ਗੌਰਵ ਜੈਨ ਨੇ ਕਿਹਾ ਕਿ ਉਹ ਇਸਦੀ ਸ਼ਿਕਾਇਤ ਟ੍ਰੈਫਿਕ ਪੁਲਿਸ ਨੂੰ ਵੀ ਕਰਨਗੇ ਅਤੇ ਜੁਰਮਾਨਾ ਖਤਮ ਕਰਨ ਲਈ ਅਪੀਲ ਕਰਨਗੇ।

ਹਾਲਾਂਕਿ, ਸਵਾਲ ਇਹ ਵੀ ਹਨ ਕਿ ਜਦੋਂ ਏਆਈ ਕੈਮਰੇ ਲਗਾਏ ਗਏ ਹਨ ਅਤੇ ਕੰਟਰੋਲ ਰੂਮ ‘ਚ ਪੁਲਿਸ ਮੁਲਾਜ਼ਮ ਵੀ ਬੈਠੇ ਹੁੰਦੇ ਹਨ, ਤਾਂ ਵੀ ਅਜਿਹੀਆਂ ਗਲਤੀਆਂ ਕਿ ਕਾਰ ‘ਚ ਬੈਠੇ ਬੰਦਿਆਂ ਦੇ ‘ਹੈਲਮਟ’ ਵਰਗੇ ਚਲਾਨ ਕੱਟੇ ਜਾਣ। ਇਸ ਵਿੱਚ ਕਿਸ ਦੀ ਗਲਤੀ ਹੈ ? ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ ਪੁਲਿਸ ਵੱਲੋਂ ਟ੍ਰੈਫਿਕ ਦੀ ਉਲੰਘਣਾ ਦੇ ਮੱਦੇਨਜ਼ਰ ਏਆਈ ਤਕਨੀਕ ਵਾਲੇ ਕੈਮਰੇ ਭਾਵੇਂ ਲਗਾ ਦਿੱਤੇ ਹਨ, ਪਰ ਇਸ ਵਿੱਚਲੀਆਂ ਖਾਮੀਆਂ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।