ਅਮਰੀਕਾ ਨੇ ਵੀਜ਼ਾ ਬਾਂਡ ਪ੍ਰੋਗਰਾਮ ਨੂੰ ਹੁਣ ਸਥਾਈ ਕਰ ਦਿੱਤਾ ਹੈ। ਨਵੇਂ ਨਿਯਮਾਂ ਤਹਿਤ ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ ਬਿਜ਼ਨਸ (B-1) ਤੇ ਟੂਰਿਸਟ (B-2) ਵੀਜ਼ਾ ਲੈਣ ਤੋਂ ਪਹਿਲਾਂ 20 ਹਜ਼ਾਰ ਡਾਲਰ (ਲਗਭਗ 17 ਲੱਖ ਰੁਪਏ) ਤੱਕ ਦਾ ਬਾਂਡ ਯਾਨੀ ਸਿਕਿਊਰਿਟੀ ਮਨੀ ਜਮ੍ਹਾਂ ਕਰਵਾਉਣੀ ਪੈ ਸਕਦੀ ਹੈ। ਇਹ ਨਵਾਂ ਨਿਯਮ 3 ਅਗਸਤ ਤੋਂ ਲਾਗੂ ਹੋਵੇਗਾ।ਅਮਰੀਕੀ ਸਰਕਾਰ ਨੇ ਇਹ ਫੈਸਲਾ ਫੈਡਰਲ ਰਜਿਸਟਰ ‘ਚ ਜਾਰੀ ਨੋਟੀਫਿਕੇਸ਼ਨ ਰਾਹੀਂ ਲਿਆ ਹੈ। ਇਸ ਮੁਤਾਬਕ, ਵੀਜ਼ਾ ਅਧਿਕਾਰੀ ਲੋੜ ਪੈਣ ਤੇ ਕਿਸੇ ਵੀ ਯੋਗ ਬਿਨੈਕਾਰ ਤੋਂ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਬਾਂਡ ਜਮ੍ਹਾਂ ਕਰਵਾਉਣ ਲਈ ਕਹਿ ਸਕਦੇ ਹਨ।ਫਿਲਹਾਲ ਇਹ ਨਿਯਮ 50 ਦੇਸ਼ਾਂ ਦੇ ਨਾਗਰਿਕਾਂ ਤੇ ਲਾਗੂ ਹੋਵੇਗਾ। ਇਨ੍ਹਾਂ ‘ਚ ਜ਼ਿਆਦਾਤਰ ਦੇਸ਼ ਅਫਰੀਕਾ ਨਾਲ ਸਬੰਧਤ ਹਨ। ਭਾਰਤ ਲਈ ਰਾਹਤ ਦੀ ਗੱਲ ਇਹ ਹੈ ਕਿ ਭਾਰਤ ਨੂੰ ਇਸ ਸੂਚੀ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਭਾਰਤੀ ਨਾਗਰਿਕਾਂ ਨੂੰ B-1 (ਬਿਜ਼ਨਸ) ਤੇ B-2 (ਟੂਰਿਸਟ) ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ ਕੋਈ ਬਾਂਡ ਜਮ੍ਹਾਂ ਨਹੀਂ ਕਰਵਾਉਣਾ ਪਵੇਗਾ। ਹਾਲਾਂਕਿ, ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਭਵਿੱਖ ‘ਚ ਲੋੜ ਪੈਣ ਤੇ ਹੋਰ ਦੇਸ਼ਾਂ ਨੂੰ ਵੀ ਇਸ ਯੋਜਨਾ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਮੌਜੂਦਾ ਸੂਚੀ ‘ਚ ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼, ਨੇਪਾਲ ਤੇ ਭੂਟਾਨ ਵੀ ਸ਼ਾਮਲ ਹਨ।
ਅਮਰੀਕਾ ਦਾ ਨਵਾਂ ਵੀਜ਼ਾ ਨਿਯਮ ਲਾਗੂ, 50 ਦੇਸ਼ਾਂ ਲਈ ਬਾਂਡ ਦੀ ਸ਼ਰਤ
- Post author:businesSsKhas
- Post published:August 2, 2026
- Post category:ਵਿਦੇਸ਼
