ਕੈਨੇਡਾ ’ਚ ਪੰਜਾਬੀ ਗਾਇਕ ਐਮੀ ਵਿਰਕ ’ਤੇ ਫਾਈਰਿੰਗ ਦੇ ਮਾਮਲੇ ’ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦਰਅਸਲ ਪੰਜਾਬੀ ਗਾਇਕ ਦੇ ਪਿਤਾ ਕੁਲਜੀਤ ਸਿੰਘ ਨੇ ਮਾਮਲੇ ਨੂੰ ਮਹਿਜ਼ ਇੱਕ ਅਫਵਾਹ ਦੱਸਿਆ ਹੈ। ਜੀ ਹਾਂ ਪਿਤਾ ਵੱਲੋਂ ਗਾਇਕ ’ਤੇ ਫਾਈਰਿੰਗ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਗਾਇਕ ਦੇ ਪਿਤਾ ਕੁਲਜੀਤ ਸਿੰਘ ਨੇ ਦੱਸਿਆ ਕਿ ਐਮੀ ਵਿਰਕ ਦੀ ਗੱਡੀ ਤੇ ਉਨ੍ਹਾਂ ਉੱਪਰ ਕੋਈ ਗੋਲੀ ਨਹੀਂ ਚੱਲੀ ਹੈ। ਐਮੀ ਵਿਰਕ ਅਤੇ ਉਸਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦੱਸ ਦਈਏ ਕਿ ਗਾਇਕ ਐਮੀ ਵਿਰਕ ਦੇ ਪਿੰਡ ਲਾਹੌਰ ਮਾਜਰਾ ਦੇ ਰਹਿਣ ਵਾਲੇ ਹਨ। ਕੁਝ ਦਿਨ ਪਹਿਲਾਂ ਹੀ ਇਹ ਖਬਰ ਸਾਹਮਣੇ ਆਈ ਸੀ ਕਿ ਕੈਨੇਡਾ ’ਚ ਸ਼ੋਅ ਮਗਰੋਂ ਪੰਜਾਬੀ ਗਾਇਕ ਦੇ ਕਾਫਲੇ ’ਤੇ ਕਥਿਤ ਗੋਲੀਬਾਰੀ ਹੋਈ ਸੀ।
ਸੂਤਰਾਂ ਮੁਤਾਬਿਕ ਇਹ ਘਟਨਾ ਸ਼ਨੀਵਾਰ ਦੇ ਸ਼ੋਅ ਤੋਂ ਬਾਅਦ ਵਾਪਰੀ। ਪੁਲਿਸ ਦੇ ਅਨੁਸਾਰ, ਬੀਤੀ ਰਾਤ 11 ਵਜੇ ਤੋਂ ਬਾਅਦ, ਇੱਕ ਗੂੜ੍ਹੇ ਰੰਗ ਦੀ ਐਸਯੂਵੀ ਵਿੱਚ ਸਵਾਰ ਲੋਕਾਂ ਨੇ ਇੱਕ ਹੋਰ ਵਾਹਨ ‘ਤੇ ਕਈ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
