ਸੂਰਿਆਂ ਇਨਕਲੇਵ ਵਿਖੇ ਲੋਕ ਕਾਫ਼ੀ ਪ੍ਰੇਸ਼ਾਨ ਹਨ, ਅੱਜ ਮੌਕੇ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਪਹੁੰਚੇ ਅਤੇ ਕਲੋਨੀ ਵਾਸੀਆਂ ਨੇ ਦਸਿਆ ਕਿ ਸਾਡੀ ਕਾਲੋਨੀ ਸੂਰਿਆ ਇਨਕਲੇਵ ਚਾਰ ਮਰਲੇ ਦੀਆਂ ਸਟ੍ਰੀਟ ਲਾਈਟਾਂ ਜੋ ਕਿ ਨਗਰ ਨਿਗਮ ਦਾ ਠੇਕੇਦਾਰ ਰਿਪੇਅਰ ਕਰਨ ਲਈ ਪਿਛਲੇ ਇਕ ਸਾਲ ਪਹਿਲਾਂ ਉਤਾਰ ਕੇ ਲੈ ਗਿਆ ਸੀ ਪਰ ਅੱਜ ਤੱਕ ਉਹ ਲਾਇਟਾਂ ਰਿਪੇਅਰ ਕਰਕੇ ਦੋਬਾਰਾ ਨਹੀ ਲਗਾਈਆਂ ਗਈਆ, ਸਾਰੀ ਕਲੋਨੀ ਵਿਚ ਰਾਤ ਦੇ ਸਮੇਂ ਬਹੁਤ ਹਨੇਰਾ ਛਾਇਆ ਰਹਿੰਦਾ ਹੈ । ਕਈ ਵਾਰਦਾਤਾਂ ਵੀ ਹੋ ਚੁੱਕੀਆਂ ਹਨ । ਚੋਰੀ ਅਤੇ ਲੁੱਟ ਖਸੁਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ ।
ਇਸ ਮੌਕੇ ਤੇ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾਂ ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹਈਆ ਕਰਵਾਉਣ ਵਿੱਚ ਵੀ ਫ਼ੇਲ ਸਾਬਿਤ ਹੋ ਗਈ ਹੈ । ਸ਼ਹਿਰ ਦਾ ਬੁਰਾ ਹਾਲ ਹੈ, ਕਿਸੇ ਜਗਾ ਸੀਵਰੇਜ ਬੰਦ ਹੈ, ਕਿਤੇ ਪਾਣੀ ਗੰਦਾ ਆ ਰਿਹਾ, ਕਿਤੇ ਲਾਈਟਾਂ ਬੰਦ ਪਈਆ ਹਨ । ਆਮ ਆਦਮੀ ਪਾਰਟੀ ਵਲੋ ਕਰੋੜਾਂ ਰੁਪਏ ਦੇ ਵਿਕਾਸ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਪਰ ਅੱਜ ਲੋਕ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ । ਇਸ ਮੌਕੇ ਤੇ ਉਨਾਂ ਦੇ ਬਲਜੀਤ ਸਿੰਘ , ਨਰੇਸ਼ ਸ਼ਰਮਾ, ਸੁਰਿੰਦਰ ਸ਼ਰਮਾ, ਗੋਰਾ, ਪੂਜਾ, ਪੰਡਿਤ ਸੰਤਰਾਮ, ਦੀਪਕ ਸ਼ਰਮਾ ਮੌਜੂਦ ਸਨ ।
