Business Khas

You are currently viewing ਫੈਸਲਾ ਸਵਾਗਤ ਸਿੱਖ ਜਥੇਬੰਦੀਆਂ ਸਿੱਖ ਤਾਲਮੇਲ ਕਮੇਟੀ

ਫੈਸਲਾ ਸਵਾਗਤ ਸਿੱਖ ਜਥੇਬੰਦੀਆਂ ਸਿੱਖ ਤਾਲਮੇਲ ਕਮੇਟੀ

ਚਾਵਲਾ ਅਤੇ ਮਲਕੀਅਤ ਸਿੰਘ ਨੂੰ ਸਿੱਖ ਪੰਥ ਵਿੱਚੋ ਖਾਰਜ ਕਰਨਾ ਕਰਨ ਤੋਂ ਇਲਾਵਾ ਬੀਬੀ ਦੀ ਮਹਿਮਾਨ ਨਿਵਾਜੀ ਵਿੱਚ ਕੌਣ ਕੌਣ ਸ਼ਾਮਲ ਜਾਂਚ ਜਰੂਰੀ ਸਿੱਖ ਜਥੇਬੰਦੀਆਂ।

ਅਮਰਜੀਤ ਸਿੰਘ ਚਾਵਲਾ ਅਤੇ ਮਲਕੀਤ ਸਿੰਘ ਉਪਰ ਜੌ ਇਲਜਾਮ ਇਕ ਬਹਿਰੀਨ ਦੀ ਬੀਬੀ ਨੇ ਲਾਏ ਹਨ ਉਸ ਨਾਲ ਸਮੁੱਚੀ ਸਿੱਖ ਕੌਮ ਨੂੰ ਨੂੰ ਸ਼ਰਮਿੰਦਗੀ ਉਠਾਣੀ ਪਈ ਹੈ ਪੰਜ ਸਿੰਘ ਸਾਹਿਬਾਨ ਵੱਲੋਂ ਦੋਨਾਂ ਨੂੰ ਪੰਥ ਤੋਂ ਛੇਕਿਆ ਜਾਣਾ ਵਧੀਆ ਫੈਸਲਾ ਹੈ ਪਰ ਸਮੁੱਚੇ ਘਟਨਾਕਰਮ ਤੇ ਨਜ਼ਰ ਮਾਰਿਆ ਹੋਰ ਵੀ ਕਈ ਗੱਲਾਂ ਧਿਆਨ ਮੰਗਦੀਆਂ ਹਨ ਸਿੱਖ ਜਥੇਬੰਦੀਆਂ ਸਿੱਖ ਤਾਲਮੇਲ ਕਮੇਟੀ ਭਾਈ ਭਾਈ ਘਨਈਆ ਸੇਵਕ ਦਲ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਅਮਰਜੀਤ ਸਿੰਘ ਕਿਸ਼ਨਪੁਰਾ ਨੇਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਹ ਫੈਸਲਾ ਸਵਾਗਤ ਯੋਗ ਹੈ ਪਰ ਬੀਬੀ ਨੂੰ 6 ਮਹੀਨੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮਹਿਮਾਨ ਬਣਕੇ ਅਨੰਦਪੁਰ ਸਾਹਿਬ ਗੁਰੂ ਘਰ ਦੀ ਸਰਾਂ ਵਿੱਚ ਲਗਾਤਾਰ ਕਿਸ ਦੇ ਆਦੇਸਾਂ ਤੇ ਰਹਿੰਦੀ ਰਹੀ ਇਹ ਬੁਹਤ ਡੂੰਘੀ ਜਾਂਚ ਦਾ ਵਿਸ਼ਾ ਹੈ ਇਸ ਗੰਦੇ ਕੰਮ ਵਿਚ ਕੌਣ ਸਾਮਿਲ ਹੈ

ਇਸ ਸਾਰੇ ਕਾਂਡ ਤੋਂ ਪਰਦਾ ਹਟਣਾ ਬੁਹਤ ਜਰੂਰੀ ਹੈ ਕਿਉਂਕਿ ਇਸ ਘਟਨਾਕਰਮ ਨਾਲ ਹਰ ਸਿੱਖ ਦੀ ਆਤਮਾ ਨੂੰ ਡੂੰਘੀ ਸਟ ਲੱਗੀ ਗੁਰੂ ਘਰ ਦੀ ਸਰਾਵਾਂ ਦੀ ਦੁਰਵਰਤੋ ਦੀ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਧਾਮੀ ਸਾਹਿਬ ਮੰਨਣ ਸਾਹਿਬ ਬਾਕੀ ਅਹੁਦੇਦਾਰ ਦੀ ਨੱਕ ਹੇਠ ਇਹ ਸਭ ਕੁਝ ਕਿਸ ਤਰਾ ਹੁੰਦਾ ਰਿਹਾ ਇਸ ਤੋਂ ਇਲਾਵਾ ਬੀਬੀ ਵਲੋ ਜੌ ਪੁਲਸ ਨੂੰ ਬਿਆਨ ਦਿੱਤਾ ਹੈ ਉਸ ਵਿਚ ਸਾਰੇ ਸਰੋਮਣੀ ਕਮੇਟੀ ਦੇ ਔਹਦੇਦਾਰਾਂ ਨੂੰ ਉਸ ਨੇ ਸ਼ਿਕਾਇਤ ਵੀ ਕੀਤੀ ਇਸ ਦੀ ਮੌਕੇ ਤੇ ਕਾਰਵਾਈ ਕਯੋਂ ਨਹੀਂ ਹੋਈ ਜਿੰਨਾ ਚਿਰ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਨਹੀਂ ਮਿਲਦਾ ਸਿੱਖ ਹਿਰਦੇ ਸਾਂਤ ਨਹੀਂ ਹੋ ਸਕਦੇ ਰਾਜਿੰਦਰ ਸਿੰਘ ਮਹਿਤਾ ਨੇ ਚਾਵਲਾ ਦੇ ਹੱਕ ਵਿੱਚ ਜੀ ਪ੍ਰੈਸ ਕਾਨਫਰੰਸ ਕੀਤੀ ਓਹ ਪਿੱਛੇ ਕੌਣ ਕੌਣ ਸਨ ਇਸ ਦੀ ਵੀ ਜਾਂਚ ਹੋਵੇ