ਫਗਵਾੜਾ, (ਬਿਊਰੋ)-ਪੰਜਾਬ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਤੇ ਸੰਜੀਵ ਕੁਮਾਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਗਵਾੜਾ-2 ਦੀਆਂ ਹਦਾਇਤਾਂ ਅਨੁਸਾਰ ਬਲਾਕ ਫਗਵਾੜਾ-2 ਦੇ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਿਸ਼ਨ ਸਮਰੱਥ ਜ਼ਿਲ੍ਹਾ ਕਪੂਰਥਲਾ ਦੇ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸ਼ਨ ਨੇ ਅਚਨਚੇਤ ਨਿਰੀਖਣ ਕੀਤਾ । ਮਿਸ਼ਨ ਸਮਰੱਥ 4- 0 ਦੇ ਅਧੀਨ ਉਨ੍ਹਾਂ ਵੱਲੋਂ ਪ੍ਰੀ ਪ੍ਰਾਇਮਰੀ ਅਤੇ ਪਹਿਲੀ ਤੇ ਦੂਸਰੀ ਦੇ ਵਿਦਿਆਰਥੀਆਂ ਦੀ ਕਾਰਗੁਜਾਰੀ ਦਾ ਪੱਧਰ ਅਨੁਸਾਰ ਜਾਂਚ ਕੀਤੀ। ਬੱਚਿਆਂ ਦੇ ਪ੍ਰਗਤੀ ਕਾਰਡ, ਰਿਕਾਰਡਿੰਗ ਸੀਟਾਂ, ਵਿਦਿਆਰਥੀਆਂ ਦੇ ਬਣੇ ਵਿਦਿਅਕ ਕੋਰਨਰ, ਖੇਡ ਪਿਟਾਰਾ, ਵਰਕ ਸੀਟਾਂ ,ਸਿਲੇਬਸ ਅਨੁਸਾਰ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਪੜ੍ਹਾਈ ਜਾਂਚ ਪੜਤਾਲ ਕੀਤੀ।
ਜ਼ਿਲ੍ਹਾ ਕਪੂਰਥਲਾ ਮਿਸ਼ਨ ਸਮਰੱਥ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸ਼ਨ ਵੱਲੋਂ ਮਿਸ਼ਨ ਸਮਰੱਥ 4.0 ਜੋ ਪੰਜਾਬ ਦੇ ਸਾਰੇ ਸਕੂਲਾਂ ਵਿਚ ਜੁਲਾਈ 2026 ਤੋਂ ਅਗਸਤ 2026 ਤੱਕ ਚਲਾਏ ਪ੍ਰੋਜੈਕਟ ਅਨੁਸਾਰ ਬੱਚਿਆਂ ਨੂੰ ਰਚਨਾਤਮਕ ਗਤੀਵਿਧੀਆਂ ਅਤੇ ਵਧੀਆ ਤਰੀਕਿਆਂ ਨਾਲ ਪੜਾਏ ਗਈ ਪ੍ਰਕਿਰਿਆ ਤਹਿਤ ਸਕੂਲ ਦੇ ਅਧਿਆਪਕਾ ਵੱਲੋਂ ਬੱਚਿਆਂ ਦੀ ਤਿਆਰ ਕੀਤੀ ਕਾਰਗੁਜਾਰੀ ਜਮਾਤ ਤੀਸਰੀ ਤੋਂ ਪੰਜਵੀਂ ਦੀ ਬੇਸ ਲਾਈਨ, ਮਿਡ ਟੈਸਟ ਅਤੇ ਪੋਸਟ ਟੈਸਟ ਦੀਆਂ ਤਿਆਰ ਕੀਤੀਆਂ ਰਿਕਾਰਡ ਲਿਸਟਾਂ ਦਾ ਨਿਰੀਖਣ ਕੀਤਾ। ਇਸ ਇਲਾਵਾ ਤੀਸਰੀ ਅਤੇ ਪੰਜਾਬੀ ਜਮਾਤ ਦੇ ਵਿਦਿਆਰਥੀਆਂ ਦੀ ਉਨ੍ਹਾਂ ਦੇ ਪੱਧਰ ਅਨੁਸਾਰ ਰੇਡਿਮ ਚੈਕਿੰਗ ਕੀਤੀ। ਉਨ੍ਹਾਂ ਨੇ ਅਧਿਆਪਕਾ ਵੱਲੋਂ ਬੱਚਿਆਂ ਉਨ੍ਹਾਂ ਦੇ ਪੱਧਰਾ ਅਨੁਸਾਰ ਰਿਕਾਰਡਿੰਗ ਸੀਟ ਵਿੱਚ ਦਰਜ ਕੀਤਾ ਰਿਕਾਰਡ ਦੀ ਜਾਂਚ ਕੀਤੀ ।
ਉਨ੍ਹਾਂ ਦੇ ਪੜਣ ਅਤੇ ਲਿਖਣ ਪੱਧਰ ਦਾ ਰਿਕਾਰਡ ਸੰਭਾਲ ਕੇ ਰੱਖਣ ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਨੇ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਵਿੱਦਿਆ ਕਲੰਡਰ ਅਨੁਸਾਰ ਪਾਠ ਕ੍ਰਮਵਾਰ ਪੜਾਉਣ ਦੀ ਤਕੀਤ ਕੀਤੀ। ਜਿਨ੍ਹਾਂ ਵਿਦਿਆਰਥੀਆਂ ਦਾ ਟੀਚਾ ਅਧੂਰਾ ਹੈ। ਉਨ੍ਹਾਂ ਨੂੰ ਰਮੀਡੀਅਮ ਕੋਚਿੰਗ ਤਹਿਤ ਪੜਾਉਣ ਲਈ ਪ੍ਰੇਰਿਤ ਕੀਤਾ। ਜਿਸ ਨਾਲ ਉਹ ਵਿਦਿਆਰਥੀਆਂ ਵੀ ਪਾਠ ਕ੍ਰਮ ਨਾਲ ਜੁੜ ਕੇ ਆਪਣੀ ਵਿਦਿਅਕ ਕਾਰਗੁਜਾਰੀ ਪੂਰੀ ਕਰ ਸਕਣ।
ਇਸ ਤੋਂ ਇਲਾਵਾ ਉਨ੍ਹਾਂ ਸਕੂਲ ਦੀ ਸਾਫ ਸਫਾਈ, ਬੱਚਿਆਂ ਅਤੇ ਅਧਿਆਪਕਾਂ ਵੱਲੋਂ ਵਰਤੇ ਜਾਂਦੇ ਵਾਸ਼ ਰੂਮ, ਸਕੂਲ ਚੁਗਿਰਦੇ ਦੀ ਸਾਫ ਸਫਾਈ, ਮਿਡ ਡੇ ਮੀਲ ਕਿਚਨ, ਅਤੇ ਅਨਾਜ ਦੇ ਸੰਭਾਲ ਦਾ ਨਿਰੀਖਣ ਕੀਤਾ । ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਅਤੇ ਸਮੁੱਚੇ ਸਟਾਫ ਨੂੰ ਪੰਜਾਬ ਭਰ ਦੇ ਸਕੂਲ ਵਿੱਚ ਸਫ਼ਾਈ ਅਭਿਆਨ ਨਾਲ ਸਬੰਧਤ ਪੁਖਵਾੜਾ ਮਨਾਉਣ ਅਤੇ ਵਿਦਿਆਰਥੀ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਕੇ ਮੁੱਖ ਅਧਿਆਪਕ ਗਣੇਸ਼ ਭਗਤ, ਕਮਲਦੀਪ ਕੌਰ, ਨੇਹਾ ਸੇਠੀ, ਸੁਰਿੰਦਰ ਰਾਮ, ਸ਼ਵੇਤਾ ਧੁੱਪੜ, ਮੈਡਮ ਲਕਸ਼ਮੀ ਹਾਜ਼ਰ ਸਨ।
