Business Khas

Latest news
ਕੁਸ਼ਤੀ ਫ੍ਰੀਸਟਾਈਲ ਅੰਡਰ-21 ਲੜਕੇ ਮੁਕਾਬਲੇ ‘ਚ ਵੰਸ਼ ਨੇ ਮਾਰੀ ਬਾਜ਼ੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ केरन डेरे में श्रद्धा और भक्ति के साथ मनाया गया बाबा भगता साध महाराज जी का 274वां जन्मोत्सव ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ
You are currently viewing ਤੇਰਾ ਤੇਰਾ ਹੱਟੀ ਵੱਲੋਂ ਸਲਾਨਾ ਗੁਰਮਤ ਕੈਂਪ ਲਗਾਇਆ

ਤੇਰਾ ਤੇਰਾ ਹੱਟੀ ਵੱਲੋਂ ਸਲਾਨਾ ਗੁਰਮਤ ਕੈਂਪ ਲਗਾਇਆ

ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਧੰਨ ਧੰਨ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਅਤੇ ਤੇਰਾ ਤੇਰਾ ਹੱਟੀ ਵੱਲੋਂ ਸਲਾਨਾ ਗੁਰਮਤ ਕੈਂਪ ਲਗਾਇਆ ਗਿਆ ।ਕੈਂਪ ਵਿੱਚ 140 ਤੋਂ ਵੱਧ ਬੱਚਿਆਂ ਨੇ ਭਾਗ ਲਿਆ । ਕੈਂਪ ਦੌਰਾਨ ਵੱਖਰੇ ਵੱਖਰੇ ਪ੍ਰਚਾਰਕਾਂ ਨੇ ਆ ਕੇ ਆਪਣੇ ਵਿਚਾਰ ਰੱਖੇ ।

ਕੈਂਪ ਵਿੱਚ ਬੱਚਿਆਂ ਦਾ ਆਖਰੀ ਦਿਨ ਪੇਪਰ ਵੀ ਲਿਆ ਗਿਆ ਅਤੇ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ । ਕੈਂਪ ਵਿੱਚ 5 ਤੌਂ 15 ਸਾਲਾਂ ਦੇ ਬੱਚਿਆਂ ਨੇ ਭਾਗ ਲਿਆ ਤੇ ਸਮਾਪਤੀ ਤੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ । ਧੰਨ ਧੰਨ ਮਾਤਾ ਗੁਜਰੀ ਜੀ ਸੇਵਾ ਸੋਸਾਇਟੀ ਦੇ ਬੱਚਿਆਂ ਵੱਲੋਂ ਕੀਰਤਨ ਵੀ ਕੀਤਾ ਗਿਆ ।

ਸੁਸਾਇਟੀ ਵੱਲੋਂ ਤਰਵਿੰਦਰ ਸਿੰਘ ਰਿੰਕੂ , ਸਰਬਜੀਤ ਸਿੰਘ , ਅਰਮਾਨ , ਹਰਲੀਨ ਕੌਰ , ਸੁਖਵਿੰਦਰ ਕੌਰ ,‌ ਰੂਪਾਲੀ ,ਰਵਨੀਤ ਕੌਰ ,‌ ਖੁਸ਼ਦੀਪ ਕੌਰ ਅਤੇ ਗੁਰਦੁਆਰਾ ਪ੍ਰਬੰਧਕ ਵੱਲੋਂ ਕਮਲਜੀਤ ਸਿੰਘ ਭਾਟੀਆ , ਕਮਲਜੀਤ ਸਿੰਘ ਸੈਬੀਂ , ਸਤਪਾਲ ਸਿੰਘ ਸਿਦਕੀ ,ਅਮਰਜੀਤ ਸਿੰਘ ,ਅਸ਼ਵਨੀ ਕੁਮਾਰ, ਬਾਬਾ ਖੜਕ ਸਿੰਘ, ਜਸਵਿੰਦਰ ਸਿੰਘ ,ਰਾਜ ਕੌਰ, ਜਸਪਾਲ ਸਿੰਘ ਕੈਂਪ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਮੁੱਖ ਸੇਵਾਦਾਰ ਜਤਿੰਦਰ ਪਾਲ ਸਿੰਘ ਕਪੂਰ ਵੱਲੋਂ ਸਟੇਉ ਸਕੱਤਰ ਦੀ ਸੇਵਾ ਨਿਭਾਈ ਗਈ।