ਜਲੰਧਰ, (ਸੰਜੇ ਸ਼ਰਮਾ): ਸਤਿਗੁਰੂ ਕਬੀਰ ਮੰਦਿਰ, ਤਿਲਕ ਨਗਰ ਵਿਖੇ ਹਫਤਾਵਾਰੀ ਐਤਵਾਰ ਸਤਿਸੰਗ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਦਾ ਸਰਵਣ ਕੀਤਾ। ਸਤਿਸੰਗ ਦੌਰਾਨ ਸਤਿਗੁਰੂ ਕਬੀਰ ਮੰਦਿਰ ਗਾਂਧੀ ਕੈਂਪ ਤੋਂ ਮੁੱਖ ਪਾਠੀ ਸ਼੍ਰੀ ਜੋਗਿੰਦਰ ਪਾਲ ਜੀ ਨੇ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਨੂੰ ਮੁੱਖ ਰੱਖਦਿਆਂ ਅਰਥਾਂ ਸਮੇਤ ਵਿਸਥਾਰਪੂਰਵਕ ਵਿਆਖਿਆ ਕੀਤੀ। ਉਨ੍ਹਾਂ ਨੇ ਸੰਗਤ ਨੂੰ ਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸੰਗਤ ਨੇ ਸ਼ਰਧਾ ਨਾਲ ਸਤਿਸੰਗ ਦਾ ਆਨੰਦ ਮਾਣਿਆ।
ਸਤਿਸੰਗ ਦੀ ਸਮਾਪਤੀ ਉਪਰੰਤ ਭੋਗ ਪਾਇਆ ਗਿਆ। ਇਸ ਮੌਕੇ ਮੰਦਿਰ ਦੇ ਪ੍ਰਧਾਨ ਸ਼੍ਰੀ ਸ਼ਸ਼ੀ ਭਗਤ ਜੀ ਨੇ ਸਤਿਸੰਗ ਵਿੱਚ ਪਹੁੰਚੀ ਸਮੂਹ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਪਾਠੀ ਸ਼੍ਰੀ ਜੋਗਿੰਦਰ ਪਾਲ ਜੀ ਅਤੇ ਸ਼੍ਰੀ ਅਰਵਿੰਦਰ ਭਗਤ ਜੀ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ਼ਸ਼ੀ ਭਗਤ, ਚੇਅਰਮੈਨ ਸ਼ਿਵ ਕਮਲ, ਕੈਸ਼ੀਅਰ ਜਤਿੰਦਰ ਕੁਮਾਰ, ਪ੍ਰੋਫੈਸਰ ਰਾਜ ਕੁਮਾਰ, ਸਿਕੰਦਰ ਬੱਬਲ, ਤੁਲਸੀ ਦਾਸ, ਭਾਨੂ ਪ੍ਰਤਾਪ, ਦੀਪੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।
