Business Khas

Latest news
ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਭੂਪਿੰਦਰ ਪਾਲ ਸਿੰਘ ਖਾਲਸਾ ਪਤਨੀ ਸਮੇਤ ਕੈਨੇਡਾ ਪਹੁੰਚੇ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਅੱਜ ਰਾਤ ਭਾਰੀ ਮੀਂਹ CM ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ ਬੱਚੇ ਨੂੰ ਗਲੇ ਲਗਾਉਣਾ, ਉਸ ਦੀ ਗੱਲ ਸੁਣਨਾ ਅਤੇ ਤਾਰੀਫ਼ ਕਰਨਾ ਕਿਉਂ ਜ਼ਰੂਰੀ ਹੈ? ਗੜ੍ਹਚਿਰੌਲੀ 'ਚ PM ਮੋਦੀ ਦਾ ਵੱਡਾ ਐਲਾਨ, 3,000 ਕਰੋੜ ਦੇ 246 ਵਿਕਾਸ ਪ੍ਰੋਜੈਕਟ ਰਾਜਸਥਾਨ ਰੇਲਵੇ ਟ੍ਰੈਕ ਧਮਾਕਾ: ਗੁਰਦਾਸਪੁਰ ਤੋਂ ਨੌਜਵਾਨ ਅਤੇ ਮੁਟਿਆਰ ਗ੍ਰਿਫ਼ਤਾਰ ਇਸ ਸੂਬੇ ਦੇ ਲੋਕ ਪੀਂਦੇ ਹਨ ਸਭ ਤੋਂ ਵੱਧ ਸ਼ਰਾਬ ਆ ਗਈ ਟੌਪ-5 ਦੀ ਲਿਸਟ ਤੇਜ਼ ਕਾਰ ਚਲਾਉਣ ਤੋਂ ਰੋਕਣ ‘ਤੇ ਰਿਟਾਇਰਡ ਕਮਾਂਡੋ ਨੂੰ ਮਾਰਿਆ ਥੱਪੜ ਜਨਗਣਨਾ-2027 : ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ
You are currently viewing ਹਸਪਤਾਲ ਦੇ ਬਾਹਰ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਮਾਂ ਤੇ ਨਵਜੰਮੇ ਦੀ ਹਾਲਤ ਸਥਿਰ

ਹਸਪਤਾਲ ਦੇ ਬਾਹਰ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਮਾਂ ਤੇ ਨਵਜੰਮੇ ਦੀ ਹਾਲਤ ਸਥਿਰ

ਸਿਵਲ ਹਸਪਤਾਲ ਵਿੱਚ ਗੋਰਾਇਆ ਦੀ ਰਹਿਣ ਵਾਲੀ ਇੱਕ ਔਰਤ ਨੂੰ ਪਰਿਵਾਰਕ ਮੈਂਬਰ ਡਿਲੀਵਰੀ ਲਈ ਹਸਪਤਾਲ ਲੈ ਕੇ ਆਏ ਸਨ। ਹਸਪਤਾਲ ਪਹੁੰਚਣ ਦੌਰਾਨ ਔਰਤ ਨੂੰ ਅਚਾਨਕ ਜਣੇਪੇ ਦੀਆਂ ਤੇਜ਼ ਦਰਦਾਂ ਸ਼ੁਰੂ ਹੋ ਗਈਆਂ। ਇਸ ਦੌਰਾਨ ਉਸਨੇ ਕ੍ਰਿਸ਼ਨਾ ਲੈਬ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਜਾਣਕਾਰੀ ਅਨੁਸਾਰ, ਔਰਤ ਦੀ ਪਛਾਣ ਸੁਸ਼ੀਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਉਸਦਾ ਪੰਜਵਾਂ ਬੱਚਾ ਹੈ। ਘਟਨਾ ਸਮੇਂ ਔਰਤ ਦੇ ਨਾਲ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਮੈਡੀਕਲ ਸੁਪਰਡੈਂਟ ਨਮਿਤਾ ਘਈ ਨੇ ਦੱਸਿਆ ਕਿ ਡਾਕਟਰ ਹਸਪਤਾਲ ਵਿੱਚ ਰਾਊਂਡ ‘ਤੇ ਸਨ, ਇਸ ਦੌਰਾਨ ਉਨ੍ਹਾਂ ਦੀ ਨਜ਼ਰ ਕ੍ਰਿਸ਼ਨਾ ਲੈਬ ਦੇ ਬਾਹਰ ਮੌਜੂਦ ਔਰਤ ‘ਤੇ ਪਈ।

ਔਰਤ ਨੂੰ ਜਣੇਪੇ ਦੀਆਂ ਦਰਦਾਂ ਹੋ ਰਹੀਆਂ ਸਨ। ਇਸ ‘ਤੇ ਤੁਰੰਤ ਸਟਾਫ ਨੂੰ ਸੂਚਿਤ ਕਰਕੇ ਸਟਰੈਚਰ ਮੰਗਵਾਇਆ ਗਿਆ। ਹਾਲਾਂਕਿ, ਸਟਾਫ ਦੇ ਪਹੁੰਚਣ ਤੋਂ ਪਹਿਲਾਂ ਹੀ ਔਰਤ ਨੇ ਲੈਬ ਦੇ ਬਾਹਰ ਬੱਚੇ ਨੂੰ ਜਨਮ ਦੇ ਦਿੱਤਾ। ਮੌਕੇ ‘ਤੇ ਮੌਜੂਦ ਡਾਕਟਰ ਨੇ ਨਵਜੰਮੇ ਬੱਚੇ ਨੂੰ ਸੰਭਾਲਿਆ ਅਤੇ ਮਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੈਡੀਕਲ ਸੁਪਰਡੈਂਟ ਮੁਤਾਬਕ ਮਾਂ ਅਤੇ ਬੱਚਾ ਦੋਵੇਂ ਫਿਲਹਾਲ ਸਥਿਰ ਹਨ ਅਤੇ ਡਾਕਟਰੀ ਨਿਗਰਾਨੀ ਹੇਠ ਹਨ। ਘਟਨਾ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਟਰੈਚਰ ਨੂੰ ਢੱਕਣ ਲਈ ਤੁਰੰਤ ਕੋਈ ਚਾਦਰ ਉਪਲਬਧ ਨਹੀਂ ਸੀ। ਮੈਡੀਕਲ ਸੁਪਰਡੈਂਟ ਨੇ ਕਿਹਾ ਕਿ ਮਰੀਜ਼ ਦੀ ਹਾਲਤ ਨੂੰ ਦੇਖਦਿਆਂ ਸਟਾਫ ਵੱਲੋਂ ਤੁਰੰਤ ਸਟਰੈਚਰ ਦਾ ਪ੍ਰਬੰਧ ਕੀਤਾ ਗਿਆ ਸੀ। ਫਿਲਹਾਲ ਇਸ ਮਾਮਲੇ ਸਬੰਧੀ ਕਿਸੇ ਡਾਕਟਰ ਵੱਲੋਂ ਵਿਸਥਾਰ ਨਾਲ ਟਿੱਪਣੀ ਨਹੀਂ ਕੀਤੀ ਗਈ ਹੈ।

ਹਸਪਤਾਲ ਪ੍ਰਬੰਧਨ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਜਣੇਪੇ ਜਾਂ ਕਿਸੇ ਹੋਰ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਡਾਕਟਰੀ ਸਹਾਇਤਾ ਲਈ ਹਸਪਤਾਲ ਦੇ ਸਟਾਫ ਨਾਲ ਸੰਪਰਕ ਕੀਤਾ ਜਾਵੇ।