Business Khas

Latest news
ਸੋਨਾ-ਚਾਂਦੀ ਨੇ ਫਿਰ ਤੋੜੇ ਰਿਕਾਰਡ 'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖ਼ੁਦਕੁਸ਼ੀ NEET Re Exam ਐਡਮਿਟ ਕਾਰਡ ਡਾਊਨਲੋਡ ਕਰਦੇ ਸਮੇਂ ਫੀਸ ਰਿਫੰਡ ਗੁਆ ਰਹੇ ਕੈਂਡੀਡ੍ਟਸ, NTA ਦਾ ਨਵਾਂ ਟ੍ਰੈਪ? ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਸ਼ਿਮਲਾ 'ਚ ਸਕੂਲ ਪ੍ਰਿੰਸੀਪਲ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਭਾਰਤ ਨੇ 7 ਵਿਕਟਾਂ ਨਾਲ ਜਿੱਤਿਆ ਪਹਿਲਾ ਵਨ ਡੇਅ, ਸ਼ੁਭਮਨ ਗਿੱਲ ਨੇ ਅਫਗਾਨ ਗੇਂਦਬਾਜ਼ਾਂ ਨੂੰ ਪਛਾੜਿਆ ਰੇਲਵੇ ਦਾ ਬਦਲਿਆ ਟਾਈਮ ਟੇਬਲ 14 ਤੋਂ 23 ਜੂਨ ਤੱਕ ਤ੍ਰਿਵੇਣੀ ਐਕਸਪ੍ਰੈਸ ਸਮੇਤ 10 ਟ੍ਰੇਨਾਂ ਦੇ ਬਦਲੇ ਰੂਟ शिव भजन संध्या में सुप्रसिद्ध भजन गायक हंसराज रघुवंशी ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦੇ ਬਲਬੂਤੇ ਦੁਬਾਰਾ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਦਾ ਦਾਅਵਾ ਦਸਮੇਸ਼ ਨਗਰ ਘਟਨਾ ਬਹੁਤ ਦੁਖਦਾਈ ਹੈ: ਸੁਸ਼ੀਲ ਕੁਮਾਰ ਰਿੰਕੂ

ਗੰਦੇ ਨਾਲੇ ‘ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

ਜਲੰਧਰ,(ਸੰਜੇ ਸ਼ਰਮਾ)- ਥਾਣਾ ਮਕਸੂਦਾਂ ਅਧੀਨ ਪੈਂਦੇ ਪੰਜਾਬੀ ਬਾਗ ਵਿੱਚ ਗੰਦੇ ਨਾਲੇ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਗੰਦੇ ਨਾਲੇ ਨਜ਼ਦੀਕ ਬੱਚੇ ਖੇਡ ਰਹੇ ਸੀ ਤਾਂ ਅਚਾਨਕ ਉਨ੍ਹਾਂ ਦੀ ਨਜ਼ਰ ਗੰਦੇ ਨਾਲੇ ਦੇ ਪੁਲ ਦੇ ਹੇਠਾਂ ਪਈ, ਜਿੱਥੇ ਗੰਦੇ ਨਾਲੇ ‘ਚ ਵਿਅਕਤੀ ਦੀਆਂ ਲੱਤਾਂ ਉਨ੍ਹਾਂ ਨੂੰ ਨਜ਼ਰ ਆਈਆਂ। ਤਾਂ ਉਨ੍ਹਾਂ ਵਲੋਂ ਰੋਲਾ ਪਾਏ ਜਾਣ ਤੇ ਇਕੱਤਰ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਦੌਰਾਨ ਮੌਕੇ ਤੇ ਪੁਲਿਸ ਪਾਰਟੀ ਸਮੇਤ ਪੁੱਜੇ ਥਾਣਾ ਮਕਸੂਦਾਂ ਦੇ ਮੁਖੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਾਸ਼ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਦੇਖਣ ਨੂੰ ਲਾਸ਼ ਨੂੰ ਪੁਰਾਣੀ ਲੱਗ ਰਹੀ ਹੈ ਕਿਉਂਕਿ ਬੁਰੀ ਤਰ੍ਹਾਂ ਨੁਕਸਾਨੀ ਹੋਈ ਹੈ। ਮ੍ਰਿਤਕ ਵਿਅਕਤੀ ਦੇ ਸਰੀਰ ‘ਤੇ ਗਰਮ ਕੱਪੜੇ ਪਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਸ ਪਾਸ ਦੇ ਇਲਾਕਿਆਂ ਵਿਚ ਮਿ੍ਤਕ ਵਿਅਕਤੀ ਦੀ ਪਛਾਣ ਕਰਵਾਉਣੀ ਚਾਹੀ ਪਰ ਕਿਸੇ ਵੱਲੋਂ ਵੀ ਉਸ ਦੀ ਪਛਾਣ ਨਹੀਂ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਤੇ ਲਾਸ਼ ਦੀ ਪਛਾਣ ਲਈ 72 ਘੰਟੇ ਤੱਕ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਉਣਾ ਆਸਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਰੀ ਹੈ।