ਦੇਸ਼ ਭਰ ਵਿੱਚ ਟਮਾਟਰ ਦੀਆਂ ਕੀਮਤਾਂ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਇਸ ਦੇ ਨਾਲ ਹੀ ਹੁਣ ਟਮਾਟਰ ਦੀਆਂ ਕੀਮਤਾਂ ‘ਚ ਵੀ ਕੁਝ ਹੱਦ ਤੱਕ ਕਮੀ ਦੇਖਣ ਨੂੰ ਮਿਲ ਰਹੀ ਹੈ। ਥੋਕ ਬਾਜ਼ਾਰ ‘ਚ ਟਮਾਟਰ ਦੀ ਕੀਮਤ ਕੁਝ ਹਫਤੇ ਪਹਿਲਾਂ 140 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਸੀ। ਜੋ ਹੁਣ ਕਰਨਾਟਕ ‘ਚ ਘਟ ਗਏ ਹਨ।ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਟਮਾਟਰਾਂ ਦੀ 20 ਰੁਪਏ ਪ੍ਰਤੀ ਕਿੱਲੋ ਤੱਕ ਆ ਗਈ ਹੈ, ਕਿਉਂਕਿ ਇਸ ਦੀ ਸਪਲਾਈ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਦਾਹਰਨ ਲਈ, ਮੈਸੂਰ ਏਪੀਐਮਸੀ (ਖੇਤੀਬਾੜੀ ਮਾਰਕੀਟਿੰਗ ਕਮੇਟੀ) ਯਾਰਡ ਵਿੱਚ, ਟਮਾਟਰ ਦੀ ਕੀਮਤ ਐਤਵਾਰ ਨੂੰ 14 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਡਿੱਗ ਗਈ।ਮੈਸੂਰ ਏਪੀਐਮਸੀ ਦੇ ਸਕੱਤਰ ਐਮਆਰ ਕੁਮਾਰਸਵਾਮੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਟਮਾਟਰ ਦੀ ਔਸਤ ਕੀਮਤ 18 ਤੋਂ 20 ਰੁਪਏ ਪ੍ਰਤੀ ਕਿਲੋ ਸੀ ਕਿਉਂਕਿ ਹੁਣ ਟਮਾਟਰਾਂ ਦੀ ਸਪਲਾਈ ਵਿੱਚ ਸੁਧਾਰ ਹੋਇਆ ਹੈ। ਜਿਸ ਕਾਰਨ ਕੀਮਤ ਹੇਠਾਂ ਆਈ ਹੈ।
