Business Khas

Latest news
ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਭਗਵਾਨ ਪਰਸ਼ੂ ਰਾਮ ਸੋਭਾ ਯਾਤਰਾ ਤੇ ਕੁਲਫੀਆਂ ਦੇ ਲੰਗਰ ਲਗਾਏ ਕੈਬਨਿਟ ਮੰਤਰੀ ਨੇ ਨਵੀਂ ਦਾਣਾ ਮੰਡੀ ’ਚ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ, ਕਿਸਾਨਾਂ ਨਾਲ ਕੀਤੀ ਗੱਲਬਾਤ ਨਸ਼ਿਆਂ ਖਿਲਾਫ਼ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਚੁਕਾਈ ਸਹੁੰ ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ
You are currently viewing ਵੱਖ-ਵੱਖ ਇਲਾਕਿਆਂ ਦੇ ਸਿੱਖ ਨੌਜਵਾਨ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ

ਵੱਖ-ਵੱਖ ਇਲਾਕਿਆਂ ਦੇ ਸਿੱਖ ਨੌਜਵਾਨ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ

ਜਲੰਧਰ   ਜਿਸ ਤਰ੍ਹਾਂ ਸਿੱਖ ਪੰਥ ਚਾਰੇ ਪਾਸਿਆਂ ਤੋਂ ਦੁਸ਼ਮਣਾਂ ਨਾਲ ਘਿਰਿਆ ਹੋਇਆ ਹੈ, ਉਸ ਤੋਂ ਪੰਥਕ ਹਲਕਿਆਂ ਵਿੱਚ ਚਿੰਤਾ ਪਾਈ ਜਾਂਦੀ ਹੈ। ਪਰ ਉਸਦੇ ਨਾਲ ਹੀ ਸਿੱਖ ਨੌਜਵਾਨਾਂ ਵਿੱਚ ਪੰਥ ਪ੍ਰਤੀ ਜਾਗਰੁਕਤਾ ਅਤੇ ਸਿੱਖੀ ਸਰੋਕਾਰਾਂ ਲਈ ਅੱਗੇ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਇਸੇ ਕੜੀ ਵਿੱਚ ਜਲੰਧਰ ਵਿੱਚ ਵੱਖ-ਵੱਖ ਇਲਾਕਿਆਂ ਜਿਨਾਂ ਵਿੱਚ ਬਸਤੀ ਮਿੱਠੂ, ਪਾਰਸ ਅਸਟੇਟ, ਬਸਤੀ ਪੀਰ ਦਾਦ, ਰੋਹਿਨੀ ਕਲੋਨੀ ਦੇ ਸਿੱਖ ਨੌਜਵਾਨਾਂ ਵੱਲੋਂ ਕੌਮ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਦੇ ਹੋਏ ਅੱਗੇ ਆਏ ਹਨ। ਅਤੇ ਉਹਨਾਂ ਵੱਲੋਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਮਨਜੀਤ ਸਿੰਘ ਫੋਂਟੀ, ਦੀਪ ਸਿੰਘ ਦੀਪੂ,ਜਰਨੈਲ ਸਿੰਘ ਜੈਲਾ, ਵਿੱਕੀ ਸਿੰਘ ਖਾਲਸਾ ਅਤੇ ਕਰਮਜੀਤ ਸਿੰਘ ਨੂਰ ਨਾਲ ਸੰਪਰਕ ਕਰਕੇ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਕੇ ਸਿੱਖੀ ਕਾਜ ਲਈ ਸਰਗਰਮ ਹੋਣ ਦੀ ਇੱਛਾ ਪ੍ਰਗਟ ਕੀਤੀ।

ਇਹਨਾਂ ਵੀਰਾਂ ਦੇ ਉਪਰਾਲੇ ਸਦਕਾ ਅੱਜ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ। ਕਮੇਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਗੁਰਪ੍ਰੀਤ ਸਿੰਘ (ਹੈਪੀ ਪਰਮਾਰ),ਸੰਤੋਖ ਸਿੰਘ(ਮੋਂਟੀ ਚੱਢਾ), ਜਰਨੈਲ ਸਿੰਘ ਜੈਲਾ,ਨਵਜੋਤ ਸਿੰਘ(ਬਾਦਸਾਹ),ਹਰਮਨਪ੍ਰੀਤ ਸਿੰਘ, ਜਸਪਾਲ ਸਿੰਘ ਹੈਪੀ,ਏਕਮਪ੍ਰੀਤ ਸਿੰਘ,ਮਨਪ੍ਰੀਤ ਸਿੰਘ ਸ਼ੰਟੀ,ਜੋਗਿੰਦਰ ਸਿੰਘ ਮੁਨਾ ਆਦਿ ਸਾਮਿਲ ਹੋਏ। ਮੌਕੇ ਤੇ ਕਦੇ ਨੌਜਵਾਨਾਂ ਨੇ ਕਿਹਾ ਕਿ ਅਸੀਂ ਬੜੇ ਚਿਰ ਤੋਂ ਸੁਖਾਲਮਿਲ ਕਮੇਟੀ ਵੱਲੋਂ ਸਿੱਖੀ ਸਰੋਕਾਰਾਂ ਲਈ ਕੰਮ ਕਰਦੇ ਦੇਖ ਰਹੇ ਹਾਂ ਅਤੇ ਮਨ ਵਿੱਚ ਵੀ ਸਿੱਖੀ ਲਈ ਕੰਮ ਕਰਨ ਦਾ ਚਾਉ ਹੈ ਇਸ ਲਈ ਅੱਜ ਅਸੀਂ ਸਿੱਖ ਧਰਮ ਮਿਲਕ ਮਿੱਠੀ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਵਿੱਕੀ ਸਿੰਘ ਖਾਲਸਾ,ਬੰਟੀ ਰਾਠੌਰ,ਅਤੇ ਕਰਮਜੀਤ ਸਿੰਘ ਨੂਰ ਨੇ ਕਿਹਾ ਕਿ ਸਿੱਖੀ ਕਾਰਜਾਂ ਲਈ ਇਹਨਾਂ ਅੰਦਰ ਜਾਗਰੂਕਤਾ ਆਈ ਇਹ ਸ਼ੁੱਭ ਸੰਕੇਤ ਹੈ, ਅਸੀਂ ਹੋਰ ਵੀ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਉਹ ਵੀ ਅੱਗੇ ਆਉਣ ਤਾਂ ਜੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੌਮ ਦੀ ਚੜਦੀ ਕਲਾ ਲਈ ਹੋਰ ਉਪਰਾਲੇ ਕਰ ਸਕੀਏ।