Business Khas

Latest news

ਸੰਸਾਰ ਨੂੰ ਅਲਵਿਦਾ ਕਹਿ ਗਏ ਤਿਲਕ ਰਾਜ ਓਬਰਾਏ

ਜਲੰਧਰ, (ਵਿਕਰਮ)-ਮੰਨੀ ਗਾਰਮੈਂਟ ਦੇ ਮਾਲਕ ਸ੍ਰੀ ਤਿਲਕ ਰਾਜ ਓਬਰਾਏ ਜੀ ਬੀਤੇ ਦਿਨੀਂ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਬਹੁਤ ਹੀ ਨਿਰਮਲ ਸੁਭਾਅ ਦੇ ਮਾਲਕ ਸਨ। ਅਕਸਰ ਲੋਕਾਂ ਦੇ ਹਿੱਤ ਲਈ ਅੱਗੇ ਡੱਟ ਕੇ ਖੜ੍ਹੇ ਹੁੰਦੇ ਸਨ। ਉਨ੍ਹਾਂ ਨਾਲ ਰੋਜ਼ਾਨਾ ਆਜਤਕ ’ਤੇ ਬਿਜਨੈਸ ਖਾਸ ਦੇ ਸੰਪਾਦਕ ਸ਼ੰਜੇ ਸ਼ਰਮਾ ਨਾਲ ਕਾਫੀ ਨਜਦਿਕੀ ਸਨ। ਉਹ ਅਕਸਰ ਕਹਿੰਦੇ ਸਨ ਕਿ ਹਮੇਸ਼ਾ ਮਿਹਨਤ ਦੀ ਰੋਟੀ ਖਾਓ। ਹਮੇਸ਼ਾ ਹੀ ਕਹਿੰਦੇ ਸਨ ਕਿ ਬੇਟਾ ਸਾਨੂੰ ਸਭ ਨੂੰ ਇਕ ਦੂਸਰੇ ਦੇ ਸੁਖ ਵਿਚ ਸਾਥ ਦੇਣਾ ਚਾਹੀਦਾ ਹੈ। ਸੰਸਾਰ ਜਿੰਨ੍ਹਾਂ ਮਰਜੀ ਬਦਲੇ ਪਰ ਅਪਣੇ ਕਰਤਵ ਤੋਂ ਕਦੇ ਪਿਛੇ ਨਹੀਂ ਹੱਟਣਾ ਚਾਹੀਦਾ ਹੈ। ਅੱਜ ਉਨ੍ਹਾਂ ਦੀਆਂ ਗੱਲਾਂ ਦਿਲਾਂ ਵਿਚ ਯਾਦ ਬਣ ਕੇ ਰਹਿ ਗਈਆਂ। ਅਦਾਰਾ ਬਿਜਨੈਸ ਖਾਸ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ। ਪਰਮਾਤਾ ਉਨ੍ਹਾਂ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਣ।