Business Khas

Latest news
ਪੰਜਾਬ ਦੇ 5 ਵੱਡੇ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮੁੱਲਾਂਪੁਰ ‘ਚ 6 ਜੂਨ ਤੋਂ ਭਾਰਤ-ਅਫਗਾਨਿਸਤਾਨ ਟੈਸਟ ਮੈਚ भारत से सीमा विवाद को लेकर बयान से भड़के लोग कॉकरोच जनता पार्टी के तीन प्रवक्ता कौन हैं सूर्यकुमार यादव की टी20 कप्तानी पर क्यों लगाई जा रहीं अटकलें ट्रैफिक नियमों के बारे में अधिक से अधिक जागरूक करने पर दिया जोर ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਵਿਖੇ ਅਰਦਾਸ ਸਮਾਗਮ ਕਰਵਾਏ ਜਾਣਗੇ ਵੋਟਰ ਮੈਪਿੰਗ ਦੀ ਸਹੂਲਤ ਲਈ ਜ਼ਿਲ੍ਹੇ ਦੇ ਸਾਰੇ ਬੂਥਾਂ ’ਤੇ 7 ਜੂਨ ਨੂੰ ਲੱਗਣਗੇ ਵਿਸ਼ੇਸ਼ ਕੈਂਪ ਟ੍ਰੇਨਿੰਗ ’ਚ ਭਾਗ ਲੈਣ ਲਈ ਉਮੀਦਵਾਰਾਂ ਨੂੰ ਆਨਲਾਈਨ ਵਰਕ ਰੈਡੀਨੈਂਸ ਟੈਸਟ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਫਿਰੋਜ਼ਪੁਰ ਕੈਂਟ ਦੇ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ

ਕੰਗਨਾ ਰਣੌਤ ਨੇ ਫਿਰ ਦਿਲਜੀਤ ਦੋਸਾਂਝ ਤੇ ਰਿਤਿਕ ਰੋਸ਼ਨ ਨਾਲ ਲਿਆ ਪੰਗਾ

ਕੰਗਨਾ ਰਣੌਤ ਇੱਕ ਵਾਰ ਫਿਰ ਆਪਣੇ ਖਤਰਨਾਕ Tweets ਕਾਰਨ ਸੁਰਖੀਆਂ ਵਿੱਚ ਆ ਗਈ ਹੈ। ਕੰਗਨਾ ਅਕਸਰ ਆਪਣੀ ਗੱਲ ਬੇਬਾਕੀ ਨਾਲ ਪ੍ਰਗਟ ਕਰਦੀ ਹੈ। ਅਜਿਹੇ ‘ਚ ਪ੍ਰਸ਼ੰਸਕ ਉਸ ਤੋਂ ਤਿੱਖੇ ਸਵਾਲ ਵੀ ਕਰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਕੁਝ ਹਾਲ ਹੀ ‘ਚ ਦੇਖਣ ਨੂੰ ਮਿਲਿਆ ਜਦੋਂ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨਾਲ ਜੁੜਨ ਲਈ ਖਾਸ ਸੈਸ਼ਨ ਰੱਖਿਆ ਸੀ। ਇਸ ਦੌਰਾਨ ਅਭਿਨੇਤਰੀ ਨੇ ਪ੍ਰਸ਼ੰਸਕਾਂ ਦੇ ਸਾਰੇ ਸਵਾਲਾਂ ਦੇ ਜਵਾਬ ਬਹੁਤ ਸਮਝਦਾਰੀ ਨਾਲ ਦਿੱਤੇ।

ਐਵਾਰਡ ਸਮਾਰੋਹ ਨੂੰ ਲੈ ਕੇ ਉਨ੍ਹਾਂ ਦਾ ਗੁੱਸਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਜਦੋਂ ਵੀ ਰਿਤਿਕ ਰੋਸ਼ਨ ਦੀ ਗੱਲ ਆਉਂਦੀ ਹੈ ਤਾਂ ਉਹ ਉਸ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਛੱਡਦੀ। ਹਾਲ ਹੀ ‘ਚ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਰਿਤਿਕ ਲਈ ਵੱਡੀ ਗੱਲ ਕਹੀ। ਇੰਨਾ ਹੀ ਨਹੀਂ ਇਸ ਦੌਰਾਨ ਉਨ੍ਹਾਂ ਨੇ ਦਿਲਜੀਤ ਦੋਸਾਂਝ ਬਾਰੇ ਵੀ ਅਜੀਬ ਟਿੱਪਣੀ ਕੀਤੀ। ਦਰਅਸਲ , ਸ਼ਾਹਰੁਖ ਖਾਨ ਦੀ ਤਰਜ਼ ‘ਤੇ ”Askkangna” ਸੈਸ਼ਨ ਸ਼ੁਰੂ ਕੀਤਾ ਗਿਆ ਹੈ।ਦਰਅਸਲ, ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਅਦਾਕਾਰਾ ਨੂੰ ਇੱਕ ਬਹੁਤ ਹੀ ਅਜੀਬ ਸਵਾਲ ਪੁੱਛਿਆ। ਦੱਸ ਦੇਈਏ ਕਿ ਇਹ ਪੂਰੀ ਕਹਾਣੀ ਕੰਗਨਾ ਦੇ 2 ਮਸ਼ਹੂਰ ਦੁਸ਼ਮਣ ਰਿਤਿਕ ਰੋਸ਼ਨ ਅਤੇ ਦਿਲਜੀਤ ਦੋਸਾਂਝ ਨਾਲ ਜੁੜੀ ਹੈ। ਇਨ੍ਹਾਂ ਦੋਵਾਂ ਨਾਲ ਅਦਾਕਾਰਾ ਦੀ ਦੁਸ਼ਮਣੀ ਸਭ ਨੂੰ ਪਤਾ ਹੈ। ਅਭਿਨੇਤਰੀ ਦੀ ਕਾਨੂੰਨੀ ਲੜਾਈ ਇੱਕ ਨਾਲ ਚੱਲ ਰਹੀ ਹੈ, ਜਦੋਂ ਕਿ ਦੂਜੇ ਨਾਲ ਟਵਿੱਟਰ ਯੁੱਧ ਦੇਖਣ ਨੂੰ ਮਿਲਿਆ ਹੈ। ਅਜਿਹੇ ‘ਚ ਕਿਸੇ ਨੇ ਕੰਗਨਾ ਨੂੰ ਰਿਤਿਕ ਰੋਸ਼ਨ ਅਤੇ ਦਿਲਜੀਤ ਦੋਸਾਂਝ ਬਾਰੇ ਮਜ਼ਾਕੀਆ ਸਵਾਲ ਪੁੱਛਿਆ। ਸੈਸ਼ਨ ਦੌਰਾਨ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਟਵੀਟ ਕੀਤਾ ਅਤੇ ਪੁੱਛਿਆ, ‘ਤੁਹਾਡਾ ਪਸੰਦੀਦਾ ਅਦਾਕਾਰ ਕੌਣ ਹੈ? ਰਿਤਿਕ ਰੋਸ਼ਨ ਜਾਂ ਦਿਲਜੀਤ ਦੋਸਾਂਝ?’ ਜਿਸ ਦੇ ਜਵਾਬ ‘ਚ ਕੰਗਨਾ ਨੇ ਵੀ ਬਹੁਤ ਹੀ ਭੱਦਾ ਜਵਾਬ ਦਿੱਤਾ ਹੈ। ਕੰਗਨਾ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇੱਕ ਐਕਸ਼ਨ ਕਰਦਾ ਹੈ ਅਤੇ ਦੂਜਾ ਮਿਊਜ਼ਿਕ ਵੀਡੀਓ ਬਣਾਉਂਦਾ ਹੈ, ਸੱਚ ਕਹਾਂ ਤਾਂ ਮੈਂ ਉਨ੍ਹਾਂ ਨੂੰ ਕਦੇ ਐਕਟਿੰਗ ਕਰਦੇ ਨਹੀਂ ਦੇਖਿਆ… ਮੈਂ ਇਹ ਉਦੋਂ ਹੀ ਕਹਿ ਸਕਦੀ ਹਾਂ, ਜਦੋਂ ਮੈਂ ਉਨ੍ਹਾਂ ਨੂੰ ਕਿਸੇ ਦਿਨ ਐਕਟਿੰਗ ਕਰਦੇ ਦੇਖਦੀ ਹਾਂ… ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਮੈਨੂੰ ਦੱਸੋ, ਤੁਹਾਡਾ ਧੰਨਵਾਦ.।