Business Khas

Latest news
ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਵਿਚਾਲੇ CJP ਅਤੇ ਮੋਦੀ ਸਰਕਾਰ ਵਿਚਾਲੇ ਅਹਿਮ ਮੀਟਿੰਗ ਮਾਵਾਂ ਧੀਆਂ ਸਤਿਕਾਰ ਯੋਜਨਾ 1 ਅਗਸਤ ਨੂੰ ਫਿਰ ਖ਼ਾਤਿਆਂ ‘ਚ ਆਉਣਗੇ ਪੈਸੇ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਇਤਿਹਾਸਕ ਸੁਧਾਰ ਕੀਤੇ : ਮੋਹਿੰਦਰ ਭਗਤ ਦਿੱਲੀ ਜੰਤਰ-ਮੰਤਰ ‘ਚ CJP ਕਾਰਕੁਨਾਂ ਤੇ ਨਿਹੰਗਾਂ ਵਿਚਾਲੇ ਝੜਪ ਕੀ ਔਰਤਾਂ ਨੂੰ ਹੁਣ ਨਹੀਂ ਮਿਲਣਗੇ 3000-4500 ਰੁਪਏ ? ਅਮਰੀਕਾ ਨੇ ਹੁਣ ਤੱਕ ਖਰਚ ਕੀਤੇ 37.5 ਅਰਬ ਡਾਲਰ, 87 ਅਰਬ ਡਾਲਰ ਹੋਰ ਮੰਗੇ ਐਜੁਕੇਸ਼ਨ ਸਿਸਟਮ ਉਨ੍ਹਾਂ ਦੇ ਅਸਤੀਫੇ ਨਾਲ ਸੁਧਰਦਾ ਹੈ ਤਾਂ ਉਹ ਅਹੁਦਾ ਛੱਡਣ ਨੂੰ ਤਿਆਰ ਬਰਨਾਲਾ ਵਿਖੇ ਪੁਲਿਸ ਵਲੋ ਸਫਾਈ ਸੇਵਕਾਂ ਉਪਰ ਲਾਠੀਚਾਰਜ ਕਰਨਾ ਮੰਦਭਾਗਾ: ਰਾਜਿੰਦਰ ਬੇਰੀ ਭਾਜਪਾ ਸਰਕਾਰ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ’ਤੇ ਉਤਾਰੂ : ਡਾ. ਨਵਜੋਤ ਸਿੰਘ ਦਾਹੀਆ ਸਾਫ ਜਲੰਧਰ, ਸੁੰਦਰ ਜਲੰਧਰ’ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ; ਚੋਣਾਂ ਦੌਰਾਨ 14 ਤਰ੍ਹਾਂ ਦੇ ਦਸਤਾਵੇਜ਼ ਦਿਖਾ ਕੇ ਪਾਈ ਜਾ ਸਕੇਗੀ ਵੋਟ

ਜਲੰਧਰ,ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ.ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 14 ਦਸੰਬਰ 2025 ਨੂੰ ਕਰਵਾਈਆਂ ਜਾ ਰਹੀਆਂ ਚੋਣਾਂ ਦੌਰਾਨ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ ਸਮਰੱਥ ਅਥਾਰਟੀਆਂ ਵਲੋਂ ਜਾਰੀ ਕੀਤੇ ਗਏ 14 ਤਰ੍ਹਾਂ ਦੇ ਹੋਰ ਯੋਗ ਦਸਤਾਵੇਜ਼ ਦਿਖਾਕੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਪਹਿਚਾਣ ਲਈ ਰਾਜ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ-2024 ਦੌਰਾਨ ਅਪਣਾਈ ਗਈ ਪ੍ਰਕਿਰਿਆ ਨੂੰ ਅਪਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰ ਪਾਸ ਵੈਲਿਡ ਵੋਟਰ ਫੋਟੋ ਸ਼ਨਾਖਤੀ ਕਾਰਡ ਮੌਜੂਦ ਨਹੀਂ ਹੈ, ਤਾਂ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਅਧਾਰ ਕਾਰਡ, ਮਗਨਰੇਗਾ ਜਾਬ ਕਾਰਡ, ਬੈਂਕ/ਡਾਕਖਾਨੇ ਵਲੋਂ ਫੋਟੋ ਸਮੇਤ ਜਾਰੀ ਪਾਸਬੁੱਕ, ਕਿਰਤ ਮੰਤਰਾਲੇ ਵਲੋਂ ਜਾਰੀ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਡਰਾਇਵਿੰਗ ਲਾਇਸੰਸ, ਪੈਨ ਕਾਰਡ, ਆਰ.ਜੀ.ਆਈ.ਵਲੋਂ ਜਾਰੀ ਸਮਾਰਟ ਕਾਰਡ, ਇੰਡੀਅਨ ਪਾਸਪੋਰਟ, ਰਾਸ਼ਨ/ਨੀਲਾ ਕਾਰਡ, ਫੋਟੋ ਵਾਲਾ ਪੈਨਸ਼ਨ ਦਸਤਾਵੇਜ਼, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ./ਪਬਲਿਕ ਲਿਮਟਿਡ ਕੰਪਨੀਆਂ ਵਲੋਂ ਜਾਰੀ ਸਰਵਿਸ ਪਹਿਚਾਣ ਕਾਰਡ, ਐਮ.ਪੀਜ਼ ਤੇ ਐਮ.ਐਲ.ਏਜ਼ ਨੂੰ ਜਾਰੀ ਆਫ਼ੀਸ਼ੀਅਲ ਕਾਰਡ, ਯੂਨੀਕ ਦਿਵਿਆਂਗਤਾ ਪਹਿਚਾਣ ਕਾਰਡ, ਮਾਨਤਾ ਪ੍ਰਾਪਤ ਸੰਸਥਾ ਵਲੋਂ ਜਾਰੀ ਵਿਦਿਆਰਥੀ ਪਹਿਚਾਣ ਕਾਰਡ ਦਿਖਾ ਕੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕੀਤੀ ਜਾ ਸਕਦੀ ਹੈ।