Business Khas

Latest news
ਪ੍ਰਭਾਵਸ਼ਾਲੀ ਸੈਮੀਨਾਰ ਅਜੋਕੇ ਸਮੇਂ ’ਚ ਪੱਤਰਕਾਰੀ ’ਚ ਭਰੋਸੇਯੋਗਤਾ ਦੀ ਘਾਟ ਚਿੰਤਾਜਨਕ- ਇੰਦਰਪ੍ਰੀਤ ਸਿੰਘ ਫਿਲੀਪੀਨਜ਼ ‘ਚ ਮੋਦੀ-ਟਰੰਪ ਦੀ ਹੋ ਸਕਦੀ ਹੈ ਮੁਲਾਕਾਤ ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਭੂਪਿੰਦਰ ਪਾਲ ਸਿੰਘ ਖਾਲਸਾ ਪਤਨੀ ਸਮੇਤ ਕੈਨੇਡਾ ਪਹੁੰਚੇ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਅੱਜ ਰਾਤ ਭਾਰੀ ਮੀਂਹ CM ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ ਬੱਚੇ ਨੂੰ ਗਲੇ ਲਗਾਉਣਾ, ਉਸ ਦੀ ਗੱਲ ਸੁਣਨਾ ਅਤੇ ਤਾਰੀਫ਼ ਕਰਨਾ ਕਿਉਂ ਜ਼ਰੂਰੀ ਹੈ? ਗੜ੍ਹਚਿਰੌਲੀ 'ਚ PM ਮੋਦੀ ਦਾ ਵੱਡਾ ਐਲਾਨ, 3,000 ਕਰੋੜ ਦੇ 246 ਵਿਕਾਸ ਪ੍ਰੋਜੈਕਟ ਰਾਜਸਥਾਨ ਰੇਲਵੇ ਟ੍ਰੈਕ ਧਮਾਕਾ: ਗੁਰਦਾਸਪੁਰ ਤੋਂ ਨੌਜਵਾਨ ਅਤੇ ਮੁਟਿਆਰ ਗ੍ਰਿਫ਼ਤਾਰ ਇਸ ਸੂਬੇ ਦੇ ਲੋਕ ਪੀਂਦੇ ਹਨ ਸਭ ਤੋਂ ਵੱਧ ਸ਼ਰਾਬ ਆ ਗਈ ਟੌਪ-5 ਦੀ ਲਿਸਟ

ਨਹਿਰ ‘ਚ ਡੁੱਬਣ ਕਾਰਨ ਏਐਸਆਈ ਦੀ ਮੌਤ

ਨਵਾਂਸ਼ਹਿਰ ਦੇ ਥਾਣਾ ਸਦਰ ਅਧੀਨ ਪੈਂਦੀ ਜਾਡਲਾ ਚੌਂਕੀ ਵਿੱਚ ਤਾਇਨਾਤ ਏਐਸਆਈ ਹੇਮ ਰਾਜ ਦੀ ਬਿਸਤ ਦੋਆਬ ਨਹਿਰ ਵਿਚ ਡੁੱਬਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਏਐਸਆਈ ਹੇਮ ਰਾਜ (ਉਮਰ 52 ਸਾਲ) ਵਾਸੀ ਪਿੰਡ ਬੱਗੂਵਾਲ ਥਾਣਾ ਪੋਜੇਵਾਲ ਆਪਣੇ ਮੋਟਰਸਾਈਕਲ ਨੰਬਰ ਪੀ ਬੀ – 20-ਬੀ-2458 ਉਤੇ ਸਵਾਰ ਹੋ ਕੇ ਚੌਂਕੀ ਜਾਡਲਾ ਤੋਂ ਪਿੰਡ ਮਹਿਤਪੁਰ ਉਲੱਦਣੀ ਦੇ ਲਾਗੇ ਬਿਸਤ ਦੋਆਬ ਨਹਿਰ ਦੀ ਕੱਚੀ ਪਟੜੀ ਉਤੇ ਲਗਭਗ 200 ਮੀਟਰ ਅੱਗੇ ਸੈਰ ਕਰਨ ਚਲਾ ਗਿਆ।

ਏਐਸਆਈ ਹੇਮ ਰਾਜ ਦਾ ਮੋਟਰਸਾਈਕਲ ਉੱਥੇ ਖੜ੍ਹਾ ਸੀ ਅਤੇ ਉਸ ਦੀ ਇੱਕ ਚੱਪਲ ਉੱਥੇ ਪਈ ਸੀ। ਮੌਕੇ ਉਪਰ ਦੇਖਣ ਵਿੱਚ ਇੰਝ ਜਾਪਦਾ ਸੀ ਕਿ ਹੇਮ ਰਾਜ ਜੰਗਲ ਪਾਣੀ ਜਾਣ ਉਪਰੰਤ ਜਦੋਂ ਨਹਿਰ ਦੇ ਕੰਢੇ ਹੱਥ ਧੋਣ ਲੱਗਾ ਤਾਂ ਉਸ ਦਾ ਪੈਰ ਸਲਿੱਪ ਹੋ ਕੇ ਨਹਿਰ ਵਿੱਚ ਡਿੱਗ ਗਿਆ। ਉਸ ਨੇ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪ੍ਰੰਤੂ ਚੀਕਣੀ ਮਿੱਟੀ ਹੋਣ ਕਾਰਨ ਉਹ ਨਹਿਰ ਵਿੱਚ ਡਿੱਗ ਗਿਆ। ਇਸ ਉਪਰੰਤ ਕੁਝ ਹੀ ਦੂਰੀ ਉਤੇ ਹੈੱਡ ਉਪਰ ਕੁਝ ਨੌਜਵਾਨ ਮੌਜੂਦ ਸਨ। ਉਨ੍ਹਾਂ ਨੇ ਦੇਖਿਆ ਕਿ ਇੱਕ ਵਿਅਕਤੀ ਪਾਣੀ ਵਿਚ ਰੁੜਿਆ ਆ ਰਿਹਾ ਹੈ।ਉਨ੍ਹਾਂ ਨੇ ਨੌਜਵਾਨਾਂ ਵਿੱਚੋਂ ਇੱਕ ਨੇ ਹੌਸਲਾ ਕਰਕੇ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਹੇਮ ਰਾਜ ਨੂੰ ਬਾਹਰ ਕੱਢ ਲਿਆ। ਜਦੋਂ ਤੱਕ ਹੇਮ ਰਾਜ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਸਦੇ ਮੂੰਹ ਵਿੱਚ ਪਾਣੀ ਪੈਣ ਨਾਲ ਮੌਤ ਹੋ ਚੁੱਕੀ ਸੀ। ਮੌਕੇ ਤੋਂ ਕਸਬਾ ਜਾਡਲਾ ਚੌਂਕੀ ਨੂੰ ਫੋਨ ਰਾਹੀਂ ਇਤਲਾਹ ਦਿੱਤੀ ਗਈ, ਜਿਸ ਤਹਿਤ ਜਾਡਲਾ ਚੌਂਕੀ ਦੇ ਇੰਚਾਰਜ ਏਐਸਆਈ ਜੋਗਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਮੌਕੇ ਉਤੇ ਪੁੱਜ ਗਏ। ਜਦੋਂ ਮ੍ਰਿਤਕ ਵਿਅਕਤੀ ਦੀ ਪਹਿਚਾਣ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਏਐਸਆਈ ਹੇਮ ਰਾਜ ਕਸਬਾ ਜਾਡਲਾ ਚੌਂਕੀ ਵਿੱਚ ਪਿਛਲੇ ਇੱਕ ਸਾਲ ਤੋਂ ਤਾਇਨਾਤ ਹੈ