Business Khas

Latest news
ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਭੂਪਿੰਦਰ ਪਾਲ ਸਿੰਘ ਖਾਲਸਾ ਪਤਨੀ ਸਮੇਤ ਕੈਨੇਡਾ ਪਹੁੰਚੇ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਅੱਜ ਰਾਤ ਭਾਰੀ ਮੀਂਹ CM ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ ਬੱਚੇ ਨੂੰ ਗਲੇ ਲਗਾਉਣਾ, ਉਸ ਦੀ ਗੱਲ ਸੁਣਨਾ ਅਤੇ ਤਾਰੀਫ਼ ਕਰਨਾ ਕਿਉਂ ਜ਼ਰੂਰੀ ਹੈ? ਗੜ੍ਹਚਿਰੌਲੀ 'ਚ PM ਮੋਦੀ ਦਾ ਵੱਡਾ ਐਲਾਨ, 3,000 ਕਰੋੜ ਦੇ 246 ਵਿਕਾਸ ਪ੍ਰੋਜੈਕਟ ਰਾਜਸਥਾਨ ਰੇਲਵੇ ਟ੍ਰੈਕ ਧਮਾਕਾ: ਗੁਰਦਾਸਪੁਰ ਤੋਂ ਨੌਜਵਾਨ ਅਤੇ ਮੁਟਿਆਰ ਗ੍ਰਿਫ਼ਤਾਰ ਇਸ ਸੂਬੇ ਦੇ ਲੋਕ ਪੀਂਦੇ ਹਨ ਸਭ ਤੋਂ ਵੱਧ ਸ਼ਰਾਬ ਆ ਗਈ ਟੌਪ-5 ਦੀ ਲਿਸਟ ਤੇਜ਼ ਕਾਰ ਚਲਾਉਣ ਤੋਂ ਰੋਕਣ ‘ਤੇ ਰਿਟਾਇਰਡ ਕਮਾਂਡੋ ਨੂੰ ਮਾਰਿਆ ਥੱਪੜ ਜਨਗਣਨਾ-2027 : ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ

ਪਤਨੀ ਆਈ ਦੂਜੇ ਨੰਬਰ ‘ਤੇ, ਪਤੀ ਨੂੰ ਆਇਆ ਗੁੱਸਾ,ਕੀਤਾ ਸ਼ਰਮਨਾਕ ਕਾਰਾ

ਪੂਰੀ ਦੁਨੀਆ ਵਿੱਚ ਹਰ ਸਾਲ ਕਈ ਸਾਰੇ ਸੁੰਦਰਤਾ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ। ਅਜਿਹੇ ਮੁਕਾਬਲਿਆਂ ਵਿੱਚ ਜੇਤੂ ਨੂੰ ਤਾਜ ਪਹਿਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਦੂਜੇ ਅਤੇ ਤੀਜੇ ਨੰਬਰ ‘ਤੇ ਆਉਣ ਵਾਲੇ ਪ੍ਰਤੀਯੋਗੀਆਂ ਨੂੰ ਵੀ ਤਾਜ ਪਹਿਨਾਇਆ ਜਾਂਦਾ ਹੈ ਹਾਲਾਂਕਿ ਜੇਤੂ ਦਾ ਤਾਜ ਕੁਝ ਵੱਖਰਾ ਹੁੰਦਾ ਹੈ।

ਪਰ ਹਾਲ ਹੀ ‘ਚ ਬ੍ਰਾਜ਼ੀਲ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸੁੰਦਰਤਾ ਮੁਕਾਬਲੇ ਦੇ ਮੰਚ ‘ਤੇ ਦੂਜੇ ਨੰਬਰ ‘ਤੇ ਆਉਣ ਵਾਲੀ ਔਰਤ ਦੇ ਪਤੀ ਨੇ ਹੰਗਾਮਾ ਕਰ ਦਿੱਤਾ। ਇਹ ਸਭ ਉਸ ਸਮੇਂ ਹੋਇਆ ਜਦੋਂ ਉਸ ਦੀ ਪਤਨੀ ਦੂਜੇ ਨੰਬਰ ‘ਤੇ ਆਈ ਸੀ।ਦਰਅਸਲ, ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਪੂਰੀ ਘਟਨਾ LGBTQ+ ਬਿਊਟੀ ਪੇਜੈਂਟ ਈਵੈਂਟ ਵਿੱਚ ਹੋਈ। ਇਹ ਸਮਾਗਮ ਸ਼ਨੀਵਾਰ ਨੂੰ ਬ੍ਰਾਜ਼ੀਲ ਦੇ ਇੱਕ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ‘ਚ ਜਿਵੇਂ ਹੀ ਫਾਈਨਲ ਨਤੀਜਾ ਐਲਾਨਿਆ ਗਿਆ, ਸਟੇਜ ‘ਤੇ ਮੌਜੂਦ ਔਰਤਾਂ ਨੇ ਇਕ-ਦੂਜੇ ਨੂੰ ਜੱਫੀ ਪਾਉਣੀ ਸ਼ੁਰੂ ਕਰ ਦਿੱਤੀ। ਇਸ ਘੋਸ਼ਣਾ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਔਰਤਾਂ ਨੂੰ ਤਾਜ ਪਹਿਨਾਉਣ ਦਾ ਪ੍ਰੋਗਰਾਮ ਵੀ ਰੱਖਿਆ ਗਿਆ। ਇਸ ਮੁਕਾਬਲੇ ਦੀ ਜੇਤੂ ਔਰਤ ਨੂੰ ਜਿਵੇਂ ਹੀ ਤਾਜ ਪਹਿਨਾਇਆ ਗਿਆ, ਉਸ ਨੇ ਉਪ ਜੇਤੂ ਔਰਤ ਨੂੰ ਜੱਫੀ ਪਾਉਣੀ ਸ਼ੁਰੂ ਕਰ ਦਿੱਤੀ ਤਾਂ ਇਕ ਆਦਮੀ ਸਟੇਜ ‘ਤੇ ਚੜ੍ਹ ਗਿਆ।ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਦੂਜੇ ਨੰਬਰ ‘ਤੇ ਆਈ ਔਰਤ ਦਾ ਪਤੀ ਸੀ। ਸਟੇਜ ‘ਤੇ ਆਉਂਦੇ ਹੀ ਉਸ ਨੇ ਜੇਤੂ ਦਾ ਤਾਜ ਖੋਹ ਲਿਆ ਅਤੇ ਸਟੇਜ ‘ਤੇ ਹੀ ਸੁੱਟ ਦਿੱਤਾ। ਜਦੋਂ ਤੱਕ ਕਿਸੇ ਨੂੰ ਕੁਝ ਸਮਝ ਆਇਆ, ਉਸਨੇ ਤਾਜ ਨੂੰ ਸਟੇਜ ‘ਤੇ ਹੀ ਸੁੱਟ ਦਿੱਤਾ ਅਤੇ ਉਥੇ ਹੰਗਾਮਾ ਮਚਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਗੱਲ ਤੋਂ ਨਾਖੁਸ਼ ਸੀ ਕਿ ਉਸ ਦੀ ਪਤਨੀ ਨੂੰ ਉਪ ਜੇਤੂ ਬਣਾਇਆ ਗਿਆ ਸੀ।ਇਸ ਵੀਡੀਓ ਨੂੰ @brunoguzzo ਨਾਮ ਦੇ ਟਵਿੱਟਰ ਯੂਜ਼ਰ ਹੈਂਡਲ ‘ਤੇ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।